Increase In Cylinder Price
ਕੇਂਦਰ ਸਰਕਾਰ ਸਿਲੰਡਰ ਦੀ ਕੀਮਤ ‘ਚ ਵਾਧੇ ਨੂੰ ਵਾਪਸ ਲਵੇ–ਸਿਕੰਦਰ
ਕੇਂਦਰ ਨੇ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੋ ਮਹੀਨਿਆਂ ਵਿੱਚ ਐਲਪੀਜੀ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਮਹਿੰਗਾਈ ਦਾ ਗ੍ਰਾਫ ਦਿਨੋਂ ਦਿਨ ਵੱਧ ਰਿਹਾ ਹੈ। ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਦੇਸ਼ ਦੇ ਵੱਖ–ਵੱਖ ਇਲਾਕਿਆਂ ‘ਚ ਰੋਸ ਹੈ।
* ਸਿਲੰਡਰ ਦੀ ਕੀਮਤ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ
* ਗੈਸ ਏਜੰਸੀ ਵੱਲੋ ਵਿਕਰੀ ‘ਚ ਗਿਰਾਵਟ ਦਾ ਦਾਅਵਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਘਰੇਲੂ ਗੈਸ ਸਿਲੰਡਰ ਦੀ ਕੀਮਤ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਕੇਂਦਰ ਸਰਕਾਰ ਮਹਿੰਗਾਈ ਦੇ ਵਧਦੇ ਗ੍ਰਾਫ ਨੂੰ ਹੇਠਾਂ ਲਿਆਉਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਅਜਿਹੇ ਵਿੱਚ ਗਰੀਬ ਵਰਗ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਰਿਹਾ ਹੈ। ਜੇਕਰ ਅਜਿਹਾ ਹੀ ਜਾਰੀ ਰਿਹਾ ਤਾਂ ਦੇਸ਼ ਦੇ ਲੋਕ ਸੜਕਾਂ ‘ਤੇ ਉਤਰ ਆਉਣਗੇ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਬਨੂੜ ਨੇ ਪ੍ਰਗਟ ਕੀਤੇ। Increase In Cylinder Price
50 ਰੁਪਏ ਦਾ ਵਾਧਾ
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ਲੋਕ ਕੇਂਦਰ ਸਰਕਾਰ ਵੱਲੋਂ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਵਿਰੋਧ ਕਰ ਰਹੇ ਹਨ। ਦੋ ਮਹੀਨਿਆਂ ‘ਚ ਦੋ ਵਾਰ ਕੀਮਤ ਵਧਾਈ ਗਈ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਸਿਕੰਦਰ ਸਿੰਘ, ਗੁਲਾਮ ਮੁਸਤਫਾ, ਬਲੀ ਸਿੰਘ ਬੂਟਾ ਸਿੰਘ ਵਾਲਾ, ਡਾ: ਰਜਿੰਦਰ ਸਿੰਘ ਮਨੌਲੀ ਸੂਰਤ ਨੇ ਮੰਗ ਕੀਤੀ ਕਿ ਵਧੀ ਹੋਈ ਕੀਮਤ ਤੁਰੰਤ ਵਾਪਸ ਲਈ ਜਾਵੇ | ਇਸ ਤੋਂ ਇਲਾਵਾ 414 ਰੁਪਏ ਦੀ ਲਾਗਤ ਜੋ 2014 ਦੌਰਾਨ ਰਹਿ ਸੀ, ਨੂੰ ਸਬਸਿਡੀ ਅਧੀਨ ਲਿਆ ਜਾਵੇ। Increase In Cylinder Price
ਭਾਜਪਾ ‘ਤੇ ਦੋਸ਼
‘ਆਪ’ ਆਗੂ ਸਿਕੰਦਰ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਡੀਜ਼ਲ,ਪੈਟਰੋਲ,ਰਸੋਈ ਗੈਸ ਸਮੇਤ ਹੋਰ ਵਸਤਾਂ ਦੀਆਂ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ ਹਨ। ਜੇਕਰ ਇਹੀ ਸਿਲਸਿਲਾ ਜਾਰੀ ਰਿਹਾ ਤਾਂ ਦੇਸ਼ ਦੇ ਲੋਕ ਰੋਸ ਵਜੋਂ ਸੜਕਾਂ ‘ਤੇ ਉਤਰਨਗੇ। Increase In Cylinder Price
ਗੈਸ ਏਜੰਸੀ ਦੀ ਵਿਕਰੀ ‘ਤੇ ਪ੍ਰਭਾਵ
ਸਿਟੀ ਗੈਸ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 100 ਰੁਪਏ ਵਧ ਗਈ ਹੈ। ਨਵੀਂ ਕੀਮਤ ਦੇ ਤਹਿਤ 1010 ਰੁਪਏ ਪ੍ਰਤੀ ਸਿਲੰਡਰ ਮਿਲੇਗਾ। ਪਿਛਲੇ ਦੋ ਮਹੀਨਿਆਂ ਦੌਰਾਨ ਗੈਸ ਸਿਲੰਡਰਾਂ ਦੀ ਵਿਕਰੀ ਵਿੱਚ 10 ਸਿਲੰਡਰਾਂ ਦੇ ਪਿੱਛੇ 2 ਸਿਲੰਡਰਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। Increase In Cylinder Price
Also Read :ਲੋਕਾਂ ਨੂੰ ਚੱਕਰਾਂ ‘ਚ ਪਾਉਂਦੀ ਲੀਡਰਾਂ ਦੀ ਚੜ੍ਹਾਈ The Truth Of Viral Photo
Also Read :ਪੰਜਾਬ ਪੁਲਿਸ ਨੇ ਦਿੱਲੀ ‘ਚ ਜੋ ਕੀਤਾ ਉਹ ‘ਮੰਦਭਾਗਾ’:ਕੇਂਦਰੀ ਮੰਤਰੀ Welcome To Union Minister Anurag Thakur
Also Read :ਪੰਚਾਇਤੀ ਜ਼ਮੀਨ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕਾਇਤ Occupancy Of Panchayat Land
Connect With Us : Twitter Facebook youtube