Indefinite Strike : ਨਗਰ ਪੰਚਾਇਤ ਵਰਕਰਜ ਯੂਨੀਅਨ ਏਟਕ ਲਾਲੜੂ ਦੇ ਮੈਂਬਰ ਅਣਮਿਥੇ ਸਮੇਂ ਲਈ ਹੜਤਾਲ ਤੇ

0
123
Indefinite Strike

India News (ਇੰਡੀਆ ਨਿਊਜ਼), Indefinite Strike, ਚੰਡੀਗੜ੍ਹ : ਨਗਰ ਪੰਚਾਇਤ ਵਰਕਰਜ ਯੂਨੀਅਨ ਏਟਕ ਲਾਲੜੂ ਦੇ ਮੈਂਬਰਾਂ ਨਗਰ ਕੌਂਸਲ ਲਾਲੜੂ ਦੇ ਖਿਲਾਫ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਤੇ ਬੈਠ ਗਏ ਹਨ। ਇਸ ਮੌਕੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਵਿਨੋਦ ਚੁੱਗ ਮੀਤ ਪ੍ਰਧਾਨ ਪੰਜਾਬ ਏਟਕ ਨੇ ਦੱਸਿਆ ਹੈ ਕਿ ਕਿਰਤੀ ਅੱਜ ਦੂਜੇ ਦਿਨ ਵੀ ਲਗਾਤਾਰ ਧਰਨੇ ਤੇ ਬੈਠੇ ਹਨ।

ਪ੍ਰੰਤੂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਿਰਤੀਆਂ ਦੀ ਕੋਈ ਵੀ ਸਾਰ ਤੱਕ ਨਹੀਂ ਲਈ ਗਈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਅਧਿਕਾਰੀ ਕਿਰਤੀਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਏਰੀਏ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਰਜੇਸ਼ ਕੁਮਾਰ ਨੇ ਦੱਸਿਆ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਪਿਛਲੇ ਲੰਬੇ ਸਮੇਂ ਤੋਂ ਕਰਮਚਾਰੀਆਂ ਨਾਲ ਮਤਭੇਦ ਕਰ ਰਹੇ ਹਨ।

ਪੀਐਫ ਈਐਸਆਈ ਦੇ ਪੈਸੇ ਕੱਟਣ ਦੇ ਬਾਵਜੂਦ

ਯੂਨੀਅਨ ਵੱਲੋਂ ਕਾਰਜਸਾਧਕ ਅਫਸਰ ਤੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਕਿਰਤੀਆਂ ਨੂੰ ਵਰਦੀਆਂ ਜੁੱਤੇ, ਠੇਕੇਦਾਰ ਕੋਲ ਕੰਮ ਕਰਦੇ ਕਿਰਤੀਆਂ ਦਾ ਪੀਐਫ ਅਤੇ ਈਐਸਆਈ ਦੇ ਪੈਸੇ ਸਬੰਧਿਤ ਵਿਭਾਗ ਵਿੱਚ ਜਮਾ ਕਰਾਏ ਜਾਣ, ਪਰੰਤੂ ਠੇਕੇਦਾਰ ਵੱਲੋਂ ਕਿਰਤੀਆਂ ਦੇ ਪੀਐਫ ਈਐਸਆਈ ਦੇ ਪੈਸੇ ਕੱਟਣ ਦੇ ਬਾਵਜੂਦ ਸੰਬੰਧਿਤ ਵਿਭਾਗ ਵਿੱਚ ਜਮਾ ਨਹੀਂ ਕਰਾਏ ਜਾ ਰਹੇ ਸਨ।

ਇਸ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਵੀ ਕਈ ਵਾਰ ਦੱਸਿਆ ਗਿਆ ਸੀ ਪ੍ਰੰਤੂ ਠੇਕੇਦਾਰ ਨੂੰ ਕਿਸੇ ਦਾ ਵੀ ਨਗਰ ਕੌਂਸਲ ਦੇ ਵਿੱਚ ਕੋਈ ਡਰ ਨਹੀਂ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਠੇਕੇਦਾਰ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਸ਼ਹਿ ਦੇ ਰਹੇ ਹਨ।

ਤਨਖਾਵਾਂ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਕੱਟੇ

ਠੇਕੇਦਾਰ ਵੱਲੋਂ ਕਿਰਤੀਆਂ ਦੇ ਨਾਲ ਬਿਨਾ ਡਰ ਤੋਂ ਲਗਾਤਾਰ ਧੋਖਾਧੜੀ ਕੀਤੀ ਜਾ ਰਹੀ ਹੈ। ਕਿਰਤੀਆਂ ਦੀ ਪੂਰੀ ਹਾਜ਼ਰੀ ਲੱਗਣ ਦੇ ਬਾਵਜੂਦ ਕਿਰਤੀਆਂ ਦੀ ਤਨਖਾਵਾਂ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਕੱਟੇ ਜਾ ਰਹੇ ਹਨ। ਜਦੋਂ ਕਿਰਤੀ ਆਪਣੀ ਹਾਜ਼ਰੀ ਦੀ ਡਿਟੇਲ ਠੇਕੇਦਾਰ ਤੋਂ ਮੰਗਦੇ ਹਨ ਤਾਂ ਠੇਕੇਦਾਰ ਵੱਲੋਂ ਕੀਤੀਆਂ ਨੂੰ ਨੌਕਰੀ ਤੋਂ ਹਟਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ

ਇਸ ਤੋਂ ਇਲਾਵਾ ਯੂਨੀਅਨ ਨੇ ਇਹ ਵੀ ਮੰਗ ਕੀਤੀ ਸੀ ਕਿ ਜਿਹੜੇ ਕਰਮਚਾਰੀਆਂ ਨੂੰ ਨਗਰ ਕੌਂਸਲ ਵੱਲੋਂ ਨਗਰ ਕੌਂਸਲ ਅਧੀਨ ਨਹੀਂ ਰੱਖਿਆ ਗਿਆ ਹੈ ਉਹਨਾਂ ਸਾਰੇ ਕਿਰਤੀਆਂ ਨੂੰ ਨਗਰ ਕੌਂਸਲ ਅਧੀਨ ਰੱਖਿਆ ਜਾਵੇ, ਠੇਕੇਦਾਰ ਦੀ ਲਾਪਰਵਾਹੀ ਅਣਗਿਲੀ ਕਾਰਨ ਕਿਰਤੀਆਂ ਨੂੰ ਈ ਐਸ ਆਈ ਸੁਵਿਧਾ ਨਾ ਮਿਲਣ ਕਰਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਕਰਮਚਾਰੀਆਂ ਦੀਆਂ ਮੰਗਾਂ ਪੂਰੀ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕੀਤਾ ਜਾਵੇਗਾ ਤੇ ਹੜਤਾਲ ਲਗਾਤਾਰ ਜਾਰੀ ਰਹੇਗੀ। ਜਿਸ ਦੀ ਪੂਰੀ ਜਿੰਮੇਵਾਰੀ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਹੋਵੇਗੀ।

ਇਹ ਵੀ ਪੜ੍ਹੋ :Panchayat Elections : ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਕਰਨ ਨੂੰ ਲੈ ਕੇ HC ਨੇ ਸਖਤੀ ਵਿਖਾਈ

 

SHARE