ਇੰਡੀਅਨ ਸਵੱਛਤਾ ਲੀਗ ਦਾ ਸਫਲ ਸਮਾਪਨ

0
186
Indian Sanitation League
Indian Sanitation League

ਨਗਰ ਨਿਗਮ ਵੱਲੋਂ ਕਰਵਾਇਆ ਗਿਆ ਸੀ ਆਯੋਜਨ 

ਦਿਨੇਸ਼ ਮੌਦਗਿਲ, Ludhiana News (Indian Sanitation League) : ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਨਗਰ ਨਿਗਮ ਲੁਧਿਆਣਾ ਵੱਲੋਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੰਡੀਅਨ ਸਵੱਛਤਾ ਲੀਗ ਅਧੀਨ 11 ਤੋਂ 17 ਸਤੰਬਰ, 2022 ਤੱਕ ਵੱਖ-ਵੱਖ ਸਕੂਲਾਂ, ਕਾਲਜਾਂ, ਵੱਡੇ ਉਦਯੋਗਿਕ ਅਦਾਰਿਆਂ ਅਤੇ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਲੋਕਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਗਈ।

ਸਥਾਨਕ ਰੋਜ਼ ਗਾਰਡਨ ਵਿਖੇ ਲੁਧਿਆਣਾ ਟੀਮ, ਲੁਧਿਆਣਾ ਲਾਇਨਜ਼ ਵੱਲੋਂ ਸਕੂਲਾਂ ਦੇ ਬੱਚਿਆਂ ਦਾ ਡਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਲਗਭਗ ਪੰਜ ਸੌ ਬੱਚਿਆਂ ਨੇ ਭਾਗ ਲਿਆ l ਇਸ ਕੰਪੀਟੀਸ਼ਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਜਿਸ ਤਹਿਤ ਪਹਿਲਾ ਭਾਗ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ, ਦੂਜਾ ਭਾਗ ਛੇਵੀਂ ਕਲਾਸ ਤੋਂ ਦਸਵੀਂ ਕਲਾਸ ਤਕ ਅਤੇ ਤੀਜੇ ਭਾਗ ਵਿੱਚ ਪਲੱਸ ਵਨ ਅਤੇ ਪਲੱਸ ਟੂ ਦੇ ਬੱਚੇ ਸ਼ਾਮਲ ਸਨ।

ਇਸ ਤੋਂ ਇਲਾਵਾ ਇਸ ਮੌਕੇ ਵੱਖ ਵੱਖ ਐਨਜੀਓ ਵੱਲੋਂ ਪੁਰਾਣੇ ਸਾਮਾਨ ਨੂੰ ਰੀਸਾਈਕਲ ਕਰਕੇ ਉਸਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਉਸ ਬਾਰੇ ਸਟਾਲ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਪੁਰਾਣੇ ਕੱਪੜਿਆਂ ਤੋਂ ਝੋਲੇ ਬਣਾਉਣਾ, ਪੁਰਾਣੀ ਰੱਦੀ ਅਖ਼ਬਾਰ, ਡਰਾਇੰਗ ਸ਼ੀਟ ਤੋਂ ਲਿਫ਼ਾਫ਼ੇ ਬਣਾਉਣਾ, ਪੈਰਾਂ ਦਾ ਇਸਤੇਮਾਲ ਕਰਦਿਆਂ ਕੁਰਸੀਆਂ, ਬੈਠਣ ਦਾ ਸਮਾਨ ਬਣਾਉਣਾ ਸ਼ਾਮਲ ਸਨ।

ਇਸ ਮੌਕੇ ਕਰਵਾਏ ਗਏ ਰੰਗਾ ਰੰਗ ਪ੍ਰੋਗਰਾਮ ਦੇ ਵਿੱਚ ਤਰਲੋਚਨ ਸਿੰਘ ਦੇ ਅਧੀਨ ਇਕ ਨਾਟਕ ਖੇਡਿਆ ਗਿਆ । ਜਿਸ ਵਿੱਚ ਪਾਣੀ ਅਤੇ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਏਕ ਨੂਰ ਫਾਉਂਡੇਸ਼ਨ ਡਬਲ ਦੇ ਸਕੂਲ ਦੇ ਡਿਸਏਬਲਡ ਬੱਚਿਆਂ ਵੱਲੋਂ ਇਕ ਗੀਤ ਪੇਸ਼ ਕੀਤਾ ਗਿਆ। ਜਿਸ ਵਿੱਚ ਮਿਊਜ਼ਿਕ ਵੀ ਉਨ੍ਹਾਂ ਆਪ ਤਿਆਰ ਕੀਤਾ ਸੀ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤੀ ਕੀਤੀ ਗਈ।

Also Read : ਸਾਥੀ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ

Also Read : MBA ਵਿਦਿਆਰਥਣਾਂ ਦੀ ਵਾਇਰਲ ਵੀਡੀਓ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ

Also Read : ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ, ਸਿੱਖਿਆ ਮੰਤਰੀ ਨੇ ਸ਼ਾਂਤੀ ਦੀ ਅਪੀਲ ਕੀਤੀ

Connect With Us : Twitter Facebook

SHARE