- ਦੋਵਾਂ ਦੇਸ਼ਾਂ ਦਰਮਿਆਨ ਚੰਗੇ ਸਬੰਧ ਸਥਾਪਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ
ਇੰਡੀਆ ਨਿਊਜ਼, ਬਰੈਂਪਟਨ (Indo-Canadian Relations): ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੂੰ ਭਾਰਤ ਅਤੇ ਕੈਨੇਡਾ ਦਰਮਿਆਨ ਚੰਗੇ ਸਬੰਧ ਸਥਾਪਤ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਯਤਨਾਂ ਲਈ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਹ ਸਨਮਾਨ ਬਰੈਂਪਟਨ ਵੈਸਟ ਦੇ ਪ੍ਰੋਵਿੰਸ਼ੀਅਲ ਪਾਰਲੀਮੈਂਟ ਮੈਂਬਰ ਅਮਰਜੋਤ ਸੰਧੂ ਵੱਲੋਂ ਵਿਸ਼ੇਸ਼ ਤੌਰ ‘ਤੇ ਆਯੋਜਿਤ ਇਕ ਸਮਾਰੋਹ ਦੌਰਾਨ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਵਨ ਦੀਵਾਨ ਜੋ ਕਿ ਇਨ੍ਹੀਂ ਦਿਨੀਂ ਕੈਨੇਡਾ ਦੇ ਦੌਰੇ ‘ਤੇ ਹਨ, ਪਰਵਾਸੀ ਭਾਰਤੀ ਭਾਈਚਾਰੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਦੋਵਾਂ ਦੇਸ਼ਾਂ ‘ਚ ਚੰਗੇ ਦੋਸਤਾਨਾ ਸਬੰਧ ਸਥਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਸ ਮੌਕੇ ਐਮਪੀਪੀ ਅਮਰਜੋਤ ਸੰਧੂ ਨੇ ਉਨ੍ਹਾਂ ਦਾ ਕੈਨੇਡਾ ਪੁੱਜਣ’ਤੇ ਸਵਾਗਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਗਈ।
ਵਾਸੀ ਪੰਜਾਬੀ ਪੰਜਾਬ ਦੀ ਧਰਤੀ ਨਾਲ ਜੁੜੇ ਰਹਿਣ : ਦੀਵਾਨ
ਓਂਟਾਰੀਓ ਵਿਖੇ ਪਹੁੰਚਣ ‘ਤੇ ਬਰੈਂਪਟਨ ਨਾਰਥ ਦੇ ਐਮਪੀਪੀ ਗ੍ਰਾਹਮ ਮੈਕਗ੍ਰੇਗਰ ਦੁਆਰਾ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਸਨਮਾਨ ਲਈ ਧੰਨਵਾਦ ਜ਼ਾਹਰ ਕਰਦਿਆਂ, ਪਵਨ ਦੀਵਾਨ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹ ਉਦੇਸ਼ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਵੱਸਣ ਵਾਲੇ ਪ੍ਰਵਾਸੀ ਪੰਜਾਬੀ ਪੰਜਾਬ ਦੀ ਧਰਤੀ ਨਾਲ ਜੁੜੇ ਰਹਿਣ ਅਤੇ ਪੰਜਾਬ ਆ ਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਭਵਿੱਖ ਵਿੱਚ ਵੀ ਇਸ ਕਾਰਜ ਨੂੰ ਜਾਰੀ ਰੱਖੇਗਾ।
ਸਮਾਗਮ ਦਾ ਸੰਚਾਲਨ ਜਸਪਾਲ ਗਰੇਵਾਲ ਨੇ ਕੀਤਾ। ਜਿੱਥੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਗਿੱਲ, ਹਰਦਮ ਸਿੰਘ ਮਾਂਗਟ, ਸੰਨੀ ਧਾਲੀਵਾਲ, ਬਲਜਿੰਦਰ ਸਿੰਘ ਲੇਲਣਾ, ਅਮਰਪ੍ਰੀਤ ਔਲਖ, ਪਰਮਿੰਦਰ ਢਿੱਲੋਂ, ਜਰਨੈਲ ਸਿੰਘ ਗਰੇਵਾਲ, ਗੁਰਦੀਪ ਝੱਜ, ਪਿੰਟਾ ਬਰਾੜ, ਪੰਕਜ ਗੁਪਤਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: NGT ਨੇ ਨਗਰ ਨਿਗਮ ਲੁਧਿਆਣਾ ਨੂੰ 100 ਕਰੋੜ ਦਾ ਜੁਰਮਾਨਾ ਕੀਤਾ
ਇਹ ਵੀ ਪੜ੍ਹੋ: ਨਿਯਮਾਂ ਤਹਿਤ ਨਿਯੁਕਤ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਪੱਕਾ ਕੀਤਾ ਜਾਵੇਗਾ
ਇਹ ਵੀ ਪੜ੍ਹੋ: ਲੁਧਿਆਣਾ ‘ਚ 4 ਅਗਸਤ ਤੱਕ 9 ‘ਆਮ ਆਦਮੀ ਕਲੀਨਿਕ’ ਤਿਆਰ ਹੋ ਜਾਣਗੇ : ਕਟਾਰੂਚੱਕ
ਸਾਡੇ ਨਾਲ ਜੁੜੋ : Twitter Facebook youtube