ਟ੍ਰਾਂਸਪੋਰਟਰਾਂ ਨੂੰ ਦਿੱਤੀ ਜੀਐਸਟੀ ਵਿੱਚ ਹੋਈ ਤਬਦੀਲੀ ਬਾਰੇ ਜਾਣਕਾਰੀ

0
177
Information about changes in GST
Information about changes in GST

ਦਿਨੇਸ਼ ਮੌਦਗਿਲ, Ludhiana News (Information about changes in GST): ਸਟੇਟ ਟੈਕਸ ਕਮਿਸ਼ਨਰ ਪੰਜਾਬ, ਡਿਪਟੀ ਸਟੇਟ ਟੈਕਸ ਕਮਿਸ਼ਨਰ ਲੁਧਿਆਣਾ ਮੰਡਲ, ਲੁਧਿਆਣਾ ਅਤੇ ਸਹਾਇਕ ਸਟੇਟ ਟੈਕਸ ਕਮਿਸ਼ਨਰ, ਲੁਧਿਆਣਾ-3 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੀਐਸਟੀ ਅਧੀਨ ਰਜਿਸਟਰਡ ਟ੍ਰਾਂਸਪੋਰਟਰਾਂ ਨੂੰ ਜੀਐਸਟੀ ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਸਬੰਧੀ ਸਥਾਨਕ ਦਾਣਾ ਮੰਡੀ, ਬਹਾਦੁਰਕੇ ਰੋਡ ਅਤੇ ਆਸ-ਪਾਸ ਦੇ ਟ੍ਰਾਂਸਪੋਰਟਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਦਾਣਾ ਮੰਡੀ, ਬਹਾਦੁਰਕੇ ਰੋਡ, ਲੁਧਿਆਣਾ ਵਿਖੇ ਕੀਤੀ ਗਈ।

ਮੀਟਿੰਗ ਦੌਰਾਨ ਸਟੇਟ ਟੈਕਸ ਅਫ਼ਸਰ ਅਸ਼ੋਕ ਕੁਮਾਰ, ਸਟੇਟ ਟੈਕਸ ਇੰਸਪੈਕਟਰ ਬ੍ਰਜੇਸ਼ ਮਲਹੋਤਰਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਜੀਐਸਟੀ ਐਕਟ ਅਧੀਨ ਹੋਈਆਂ ਤਾਜੀਆਂ ਤਬਦੀਲੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਜੀਐਸਟੀ ਸਬੰਧੀ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਭਵਿੱਖ ਵਿੱਚ ਜੀਐਸਟੀ ਸਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਟੈਲੀਫੋਨ ਰਾਹੀਂ ਜਾਂ ਦਫ਼ਤਰ ਸਹਾਇਕ ਸਟੇਟ ਟੈਕਸ ਕਮਿਸ਼ਨਰ, ਲੁਧਿਆਣਾ-3 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਰਵਿੰਦਰ ਗੋਇਲ, ਅਮਰਨਾਥ, ਮਨਦੀਪ ਸਿੰਘ, ਗੁਲਸ਼ਨ ਕੁਮਾਰ, ਪਵਨ ਕੁਮਾਰ, ਦੀਪਕ ਚੌਹਾਨ, ਰੋਸ਼ਨ ਲਾਲ ਚੌਹਾਨ ਤੋਂ ਇਲਾਵਾ ਟ੍ਰਾਂਸਪੋਰਟਰ ਵੀ ਮੌਜੂਦ ਰਹੇ।

Also Read : ਸਾਥੀ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ

Also Read : MBA ਵਿਦਿਆਰਥਣਾਂ ਦੀ ਵਾਇਰਲ ਵੀਡੀਓ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ

Also Read : ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ, ਸਿੱਖਿਆ ਮੰਤਰੀ ਨੇ ਸ਼ਾਂਤੀ ਦੀ ਅਪੀਲ ਕੀਤੀ

Connect With Us : Twitter Facebook

SHARE