Inter-College Undergraduate Quiz : ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ’ ਚ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼

0
120
Inter-College Undergraduate Quiz

India News (ਇੰਡੀਆ ਨਿਊਜ਼), Inter-College Undergraduate Quiz, ਚੰਡੀਗੜ੍ਹ : ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ. ਮੋਹਾਲੀ) ਦੇ ਪੈਥੋਲੋਜੀ ਵਿਭਾਗ ਨੇ “ਸੰਗਰੇ 2023” ਨਾਮ ਨਾਲ ਇੱਕ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਦਾ ਕਰਵਾਇਆ। ਕੁਇਜ਼ ਸਬੰਧੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਾਰੇ ਭਾਗੀਦਾਰਾਂ ਦੀ ਕਾਰਗੁਜ਼ਾਰੀ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਕਾਲਜਾਂ ਦੀਆਂ ਅੱਠ ਟੀਮਾਂ ਨੇ ਭਾਗ ਲਿਆ

ਡਾ: ਨਵੀਨ ਕੱਕੜ ਪ੍ਰੋਫੈਸਰ ਐਮ ਐਮ ਐਮ ਸੀ ਐਚ ਸੋਲਨ ਅਤੇ ਡਾ: ਪੁਲਕਿਤ ਰਸਤੋਗੀ ਅਸਿਸਟੈਂਟ ਪ੍ਰੋਫੈਸਰ ਹੈਮਾਟੋਪੈਥੋਲੋਜੀ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ ਇਸ ਸਮਾਗਮ ਲਈ ਕੁਇਜ਼ ਮਾਸਟਰ ਸਨ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਅੱਠ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਛੇ ਦੀ ਚੋਣ ਫਾਈਨਲ ਰਾਊਂਡ ਲਈ ਕੀਤੀ ਗਈ। ਮੈਡੀਕਲ ਕਾਲਜ ਮੋਹਾਲੀ ਦੇ ਪ੍ਰਤੀਯੋਗੀਆਂ- ਦਿਸ਼ਾ, ਆਰਚੀ, ਸ਼੍ਰੇਆ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਟੀਮ- ਜੈਸ਼, ਜਪਨੀਤ ਅਤੇ ਨਵੀਸ਼ ਨੇ ਜਿੱਤਿਆ ਜਦ ਕਿ ਸਰਕਾਰੀ ਮੈਡੀਕਲ ਕਾਲਜ ਚੰਡੀਗੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ।

ਸਖ਼ਤ ਮਿਹਨਤ ਦੀ ਸ਼ਲਾਘਾ

ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੇ ਪੈਥੋਲੋਜੀ ਵਿਭਾਗ ਨੇ ਅੰਤਰ-ਕਾਲਜ ਅੰਡਰ ਗ੍ਰੈਜੂਏਟ ਹੈਮਾਟੋਲੋਜੀ ਕੁਇਜ਼ ਸਬੰਧੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਸਾਰੇ ਭਾਗੀਦਾਰਾਂ ਦੀ ਕਾਰਗੁਜ਼ਾਰੀ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ :Dragon Fruit Farming In Punjab : ਰਵਾਇਤੀ ਖੇਤੀ ਚੱਕਰ ਨੂੰ ਤੋੜ ਕੇ ਡਰੈਗਨ ਫਰੂਟ ਨਾਲ ਰਚਿਆ ਖੁਸ਼ਹਾਲੀ ਦਾ ਇਤਿਹਾਸ

ਇਹ ਵੀ ਪੜ੍ਹੋ :Four-Day Book Fair : ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਚਾਰ ਰੋਜ਼ਾ ਪੁਸਤਕ ਮੇਲੇ ਦੀ ਸ਼ੁਰੂਆਤ ਕੀਤੀ

 

SHARE