International Cheetah Day
ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਅੰਤਰਰਾਸ਼ਟਰੀ ਚੀਤਾ ਦਿਵਸ ਆਯੋਜਿਤ
-
ਛੱਤਬੀੜ ਚਿੜੀਆਘਰ ਪੁੱਜੇ ਸੈਲਾਨੀਆਂ ਨੇ ਜੰਗਲੀ ਜੀਵ ਸੁਰੱਖਿਆ ਬਾਰੇ ਸਹੁੰ ਚੁੱਕੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ )
ਹਰ ਸਾਲ 4 ਦਸੰਬਰ ਨੂੰ,ਜੰਗਲੀ ਜੀਵ ਸੁਰੱਖਿਆ ਦਿਵਸ ਕੁ ਦਰਤੀ ਸੰਸਾਰ ਅਤੇ ਇਸਦੇ ਨਿਵਾਸੀਆਂ ਦੀ ਸੰਭਾਲ ਅਤੇ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ। 4 ਦਸੰਬਰ ਨੂੰ ਹਰ ਸਾਲ ਅੰਤਰਰਾਸ਼ਟਰੀ ਚੀਤਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਦੇ ਲੋਕਾਂ ਨੂੰ ਇਸ ਜਾਨਵਰ ਨੂੰ ਵਿਨਾਸ਼ ਦੇ ਵਿਰੁੱਧ ਦੌੜ ਜਿੱਤਣ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।
ਛੱਤਬੀੜ ਚਿੜੀਆਘਰ ਨੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤ ਸਰਕਾਰ ਅਤੇ ਕੇਂਦਰੀ ਚਿੜੀਆਘਰ ਅਥਾਰਟੀ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਜੰਗਲੀ ਜੀਵ ਸੁਰੱਖਿਆ ਦਿਵਸ ਅਤੇ ਅੰਤਰਰਾਸ਼ਟਰੀ ਚੀਤਾ ਦਿਵਸ ਮਨਾਇਆ। International Cheetah Day
ਜੰਗਲੀ ਜੀਵ ਸੁਰੱਖਿਆ ਬਾਰੇ ਸਹੁੰ ਚੁੱਕੀ
ਛੱਤਬੀੜ ਚਿੜੀਆਘਰ ਨੇ ਦੋਵੇਂ ਦਿਨ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਏ। ਇਸ ਮੁਹਿੰਮ ਲਈ ਚਿੜੀਆਘਰ ਵਿੱਚ ਦੋ ਵੱਖ-ਵੱਖ ਸਥਾਨਾਂ ਦੀ ਚੋਣ ਕੀਤੀ ਗਈ ਸੀ ਜਿੱਥੇ ਸੈਲਾਨੀ ਮੁਹਿੰਮ ਵਿੱਚ ਸ਼ਾਮਲ ਸਨ। ਮਹਿਮਾਨਾਂ ਨੇ ਜੰਗਲੀ ਜੀਵ ਸੁਰੱਖਿਆ ਬਾਰੇ ਸਹੁੰ ਚੁੱਕੀ ਅਤੇ ਫਿਰ ਜੰਗਲੀ ਜੀਵ ਸੁਰੱਖਿਆ ਦੇ ਸਮਰਥਨ ਵਿੱਚ ਦਸਤਖਤ ਕੀਤੇ। ਇਸ ਜਾਗਰੂਕਤਾ ਮੁਹਿੰਮ ਵਿੱਚ ਚਿੜੀਆਘਰ ਦੀ ਸਮੁੱਚੀ ਟੀਮ ਅਤੇ ਕਾਰਜਕਾਰੀ ਅਧਿਕਾਰੀਆਂ ਅਤੇ ਸਟਾਫ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ। International Cheetah Day
ਜੰਗਲੀ ਜੀਵਾਂ ਦੀ ਸੰਭਾਲ ਲਈ ਜ਼ਿੰਮੇਵਾਰ
ਹਸਤਾਖਰ ਮੁਹਿੰਮ ਦਾ ਮੁੱਖ ਟੀਚਾ ਆਮ ਲੋਕਾਂ ਨੂੰ ਇਹ ਸਮਝਾਉਣਾ ਸੀ ਕਿ ਸਾਰੇ ਨਾਗਰਿਕ ਅਤੇ ਆਉਣ ਵਾਲੀਆਂ ਪੀੜ੍ਹੀਆਂ ਜੰਗਲੀ ਜੀਵਾਂ ਦੀ ਸੰਭਾਲ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਨਿਵਾਸ ਸਥਾਨਾਂ ਦੇ ਵਿਨਾਸ਼ ਅਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੇ ਵਿਨਾਸ਼ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਹਰਪਾਲ ਸਿੰਘ ਚਿੜੀਆਘਰ ਸਿੱਖਿਆ ਅਫਸਰ ਅਤੇ ਕੇ.ਕਲਪਨਾ ਆਈ.ਐਫ.ਐਸ ਫੀਲਡ ਡਾਇਰੈਕਟਰ ਇਸ ਮੌਕੇ ਹਾਜ਼ਰ ਸਨ। International Cheetah Day
Also Read :ਦੀਵਾਲੀ ਦੀ ਰਾਤ ਨੂੰ ਹੋਈ ਲੜਾਈ ਵਿੱਚ ਪੁਲਿਸ ਨਹੀਂ ਕਰ ਰਹੀ ਕਾਰਵਾਈ Police Are Not Taking Action
Also Read :ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਰੀ ਮੱਲ Buta Singh Wala School
Also Read :SMS Sandhu ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ Increasing Cases Of Drug
Also Read :HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur