“ਸਾਡਾ ਫ਼ਰਜ਼ ਬਣਦਾ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਨੀਲੇ ਅਸਮਾਨ ਵਿੱਚ ਸਾਹ ਲੈ ਸਕਣ”

0
148
International Day for Clean Air for Blue Skies, Environment of Punjab, Punjab Pollution Prevention Board
International Day for Clean Air for Blue Skies, Environment of Punjab, Punjab Pollution Prevention Board
  • ਮੀਤ ਹੇਅਰ ਵੱਲੋਂ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ
  • ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ‘ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਕੌਮਾਂਤਰੀ ਦਿਵਸ’ ਮੌਕੇ ਕਰਵਾਇਆ ਰਾਜ ਪੱਧਰੀ ਸਮਾਗਮ

ਚੰਡੀਗੜ,/ਸਾਹਿਬਜ਼ਾਦਾ ਅਜੀਤ ਸਿੰਘ ਨਗਰ, PUNJAB NEWS (International Day for Clean Air for Blue Skies): ਪੰਜਾਬ ਦੇ ਵਾਤਾਵਰਨ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਸਾਰਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ 2030 ਤੱਕ ਸਥਾਈ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਸਾਫ਼ ਹਵਾ ਅਤੇ ਨੀਲੇ ਅਸਮਾਨ ਵਿੱਚ ਸਾਹ ਲੈ ਸਕਣ।

 

ਮੀਤ ਹੇਅਰ ਨੇ ਇਹ ਗੱਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ‘ਨੀਲੇ ਅਸਮਾਨ ਲਈ ਸਾਫ਼ ਹਵਾ ਬਾਰੇ ਕੌਮਾਂਤਰੀ ਦਿਵਸ’ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਆਈ.ਆਈ.ਟੀ. ਨਵੀਂ ਦਿੱਲੀ ਵਿਚਾਲੇ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਦਸਤਖਤ ਹੋਇਆ। ਇਸ ਮੌਕੇ ਵਾਤਾਵਰਣ ਮੰਤਰੀ ਦੁਆਰਾ ਕੈਂਪਸ ਵਿੱਚ ਪੌਦਾ ਵੀ ਲਗਾਇਆ ਗਿਆ।

 

ਵਾਤਾਵਰਣ ਦੀ ਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਸੋਲਰ ਪੈਨਲ ਲਗਾਉਣ ਲਈ ਫੰਡ ਰੱਖਿਆ ਗਿਆ ਹੈ। ਇਕ ਵਾਰ ਵਰਤੋਂ ਵਾਲੇ ਪਲਾਸਟਿਕ ਉੱਤੇ ਪੂਰਨ ਪਾਬੰਦੀ ਦੇ ਨਾਲ ਸਨਅਤੀ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਅਤੇ ਬੁੱਢਾ ਦਰਿਆ ਦੀ ਸਫਾਈ ਸਮੇਤ ਹੋਰ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਵਾਤਾਵਰਣ ਦੀ ਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ।

 

ਮੀਤ ਹੇਅਰ ਨੇ ਉਦਾਹਰਨ ਦਿੰਦਿਆਂ ਆਖਿਆ ਕਿ ਲੌਕਡਾਊਨ ਸਮੇਂ ਨੀਲਾ ਅਸਮਾਨ ਅਤੇ ਪੰਜਾਬ ਦੇ ਸ਼ਹਿਰਾਂ ਤੋਂ ਸ਼ਿਵਾਲਿਕ ਅਤੇ ਧੌਲਧਾਰ ਪਹਾੜੀਆਂ ਦੀ ਰੇਂਜ ਸਾਫ ਦਿਸਣ ਲੱਗ ਗਈ ਸੀ। ਸਾਡਾ ਨਿਸ਼ਾਨਾ ਆਮ ਵਾਂਗ ਵੀ ਅਜਿਹਾ ਮਾਹੌਲ ਸਿਰਜਣ ਦਾ ਹੈ। ਕੋਵਿਡ ਸਮੇਂ ਆਕਸੀਜਨ ਦੀ ਲੋੜ ਅਤੇ ਮਹੱਤਤਾ ਦਾ ਪਤਾ ਲੱਗਿਆ ਜੋ ਸਾਨੂੰ ਕੁਦਰਤ ਮੁਫ਼ਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕਾਂ ਵਿੱਚ ਭਾਵੇਂ ਉਦਯੋਗਿਕ ਵਿਕਾਸ ਬਹੁਤ ਪਹਿਲਾ ਆਇਆ ਪਰ ਉਥੇ ਸਾਫ ਸੁਥਰਾ ਵਾਤਾਵਰਣ ਸਾਡੇ ਨਾਲ਼ੋਂ ਵਧੀਆ ਹੈ।

 

International Day for Clean Air for Blue Skies, Environment of Punjab, Punjab Pollution Prevention Board
International Day for Clean Air for Blue Skies, Environment of Punjab, Punjab Pollution Prevention Board

 

ਅਜੋਕੇ ਸਮੇਂ ਜਲਵਾਯੂ ਪਰਿਵਰਤਨ ਮੁੱਖ ਮੁੱਦਾ ਹੈ ਅਤੇ ਅਸੀਂ ਇਕ ਨਿਰਣਾਇਕ ਪਲ ‘ਤੇ ਖੜ੍ਹੇ ਹਾਂ

 

ਉਨ੍ਹਾਂ ਕਿਹਾ ਕਿ ਸਾਨੂੰ ਤਾਂ ਸਾਡੇ ਗੁਰੂ ਸਾਹਿਬਾਨ ਵੱਲੋਂ ਹਵਾ, ਪਾਣੀ ਤੇ ਧਰਤੀ ਦੀ ਮਹੱਤਤਾ ਬਾਰੇ ਉਪਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਜਲਵਾਯੂ ਪਰਿਵਰਤਨ ਮੁੱਖ ਮੁੱਦਾ ਹੈ ਅਤੇ ਅਸੀਂ ਇਕ ਨਿਰਣਾਇਕ ਪਲ ‘ਤੇ ਖੜ੍ਹੇ ਹਾਂ। ਪਿਛਲੇ ਸਮੇਂ ਵਿੱਚ ਜਲਵਾਝੂ ਤਬਦੀਲੀ ਦੇ ਵੱਡੇ ਵਿਕਸਿਤ ਦੇਸ਼ਾਂ ਵਿੱਚ ਵੀ ਮਾੜੇ ਅਸਰ ਦੇਖਣ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਦਯੋਗ ਵੀ ਵਿਕਾਸ ਲਈ ਜ਼ਰੂਰੀ ਹੈ ਪਰ ਵਾਤਾਵਰਣ ਨਾਲ ਕੋਈ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਨਅਤਾਂ ਨੂੰ ਬਰਾਬਰ ਮੌਕੇ ਦੇ ਰਹੀ ਹੈ ਅਤੇ ਕਿਸੇ ਹੀ ਸਨਅਤਕਾਰਾਂ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ।

 

ਵਾਤਾਵਰਣ ਮੰਤਰੀ ਨੇ ਕਿਹਾ ਕਿ ਇਹ ਦਿਵਸ ਸੰਯੁਕਤ ਰਾਸ਼ਟਰ ਵੱਲੋਂ 7 ਸਤੰਬਰ 2020 ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਕੌਮਾਂਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤੈਅ ਕੀਤਾ ਗਿਆ ਸੀ। ਇਸ ਸਾਲ ਦਾ ਵਿਸ਼ਾ “ਹਵਾ ਜਿਹੜੀ ਅਸੀਂ ਸਾਂਝੀ ਕਰਦੇ ਹਾਂ” ਹਵਾ ਪ੍ਰਦੂਸ਼ਣ ਦੀ ਕੌਮਾਂਤਰੀ ਪ੍ਰਕਿਰਤੀ ‘ਤੇ ਕੇਂਦਰਿਤ ਹੈ ਜਿਸ ਨਾਲ ਸਮੂਹਿਕ ਜਵਾਬਦੇਹੀ ਅਤੇ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ।

 

International Day for Clean Air for Blue Skies, Environment of Punjab, Punjab Pollution Prevention Board
International Day for Clean Air for Blue Skies, Environment of Punjab, Punjab Pollution Prevention Board

 

ਹਵਾ ਪ੍ਰਦੂਸ਼ਣ ਨੂੰ ਸਿਹਤ ਲਈ ਵਿਸ਼ਵਵਿਆਪੀ ਸੰਕਟ ਦੱਸਦਿਆਂ ਮੀਤ ਹੇਅਰ ਨੇ ਅਫ਼ਸੋਸ ਪ੍ਰਗਟਾਇਆ ਕਿ ਪ੍ਰਦੂਸ਼ਿਤ ਹਵਾ ਧਰਤੀ ਦੇ 99 ਫ਼ੀਸਦੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਦੁਨੀਆ ਭਰ ਵਿੱਚ ਲਗਭਗ 70 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਆਖਿਆ, “ਤੁਸੀ ਸਾਡਾ ਭਵਿੱਖ ਹੋ ਅਤੇ ਤੁਹਾਡੇ ਲਈ ਹੀ ਅਸੀਂ ਸਾਫ ਵਾਤਾਵਰਣ ਛੱਡ ਕੇ ਜਾਣ ਲਈ ਉਪਰਾਲੇ ਕਰ ਰਹੇ ਹਾਂ।”

 

ਸ਼ੁੱਧ ਹਵਾ ਧਰਤੀ ‘ਤੇ ਮਨੁੱਖੀ ਜੀਵਨ ਦੀ ਹੋਂਦ ਲਈ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ

 

ਵਾਤਾਵਰਣ ਮੰਤਰੀ ਨੇ ਕਿਹਾ ਕਿ ਸ਼ੁੱਧ ਹਵਾ ਧਰਤੀ ‘ਤੇ ਮਨੁੱਖੀ ਜੀਵਨ ਦੀ ਹੋਂਦ ਲਈ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਰਕਾਰਾਂ, ਨੀਤੀ ਘਾੜਿਆਂ, ਉਦਯੋਗਾਂ, ਨਿੱਜੀ ਸੰਸਥਾਵਾਂ ਅਤੇ ਸਾਰੇ ਵਿਅਕਤੀਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਯਤਨ ਕਰਨ।

 

ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਵੱਖ-ਵੱਖ ਭਾਈਵਾਲਾਂ ਦੀ ਸ਼ਮੂਲੀਅਤ ਨਾਲ ਵੱਖ-ਵੱਖ ਗਤੀਵਿਧੀਆਂ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਅਤੇ ਉਦਯੋਗਿਕ ਖੇਤਰ ਵੀ ਤੇਜ਼ੀ ਨਾਲ ਤਬਦੀਲੀ ਲਿਆ ਸਕਦੇ ਹਨ ਅਤੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਸਥਾਈ ਹੱਲ ਪ੍ਰਦਾਨ ਕਰ ਸਕਦੇ ਹਨ। ਪਿਛਲੇ ਦਹਾਕੇ ਵਿੱਚ ਨਵੀਨਤਾ ਅਤੇ ਸਰਕਾਰੀ ਸਹਾਇਤਾ ਰਾਹੀਂ ਸੰਚਾਲਿਤ ਇਲੈਕਟ੍ਰੀਕਲ ਵਾਹਨਾਂ ਵੱਲ ਵਿਸ਼ਵ ਭਰ ਦੇ ਲੋਕਾਂ ਦਾ ਰੁਝਾਨ ਵੱਧਦਾ ਨਜ਼ਰ ਆਇਆ ਹੈ।

 

International Day for Clean Air for Blue Skies, Environment of Punjab, Punjab Pollution Prevention Board
International Day for Clean Air for Blue Skies, Environment of Punjab, Punjab Pollution Prevention Board

 

ਇਸ ਦੇ ਨਾਲ ਹੀ ਉਹ ਰਹਿੰਦ-ਖੂੰਹਦ ਨੂੰ ਅਲੱਗ ਅਤੇ ਰੀਸਾਈਕਲ ਕਰ ਸਕਦੇ ਹਨ, ਵਰਤੋਂ ਵਿੱਚ ਨਾ ਹੋਣ ਸਮੇਂ ਲਾਈਟਾਂ ਅਤੇ ਇਲੈਕਟ੍ਰਾਨਿਕ ਸਮਾਨ ਬੰਦ ਕਰਕੇ ਊਰਜਾ ਬਚਾ ਸਕਦੇ ਹਨ, ਉੱਚ ਊਰਜਾ-ਕੁਸ਼ਲਤਾ ਰੇਟਿੰਗਾਂ ਵਾਲੇ ਉਪਕਰਨਾਂ ਦੀ ਵਰਤੋਂ ਕਰ ਸਕਦੇ ਹਨ, ਹੋਰ ਈਂਧਨ ਨਾਲ ਚੱਲਣ ਵਾਲੇ ਵਾਹਨਾਂ ਦੀ ਬਜਾਇ ਈ-ਵਾਹਨਾਂ ਨੂੰ ਤਰਜੀਹ ਦੇ ਸਕਦੇ ਹਨ ਅਤੇ ਘਰਾਂ ਦੀਆਂ ਛੱਤ ‘ਤੇ ਸੋਲਰ ਸਿਸਟਮ ਲਗਾ ਸਕਦੇ ਹਨ।

 

ਇਸ ਮੌਕੇ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਚੌਗਿਰਦੇ ਦੀ ਸਾਂਭ-ਸੰਭਾਲ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ ਆਦਰਸ਼ ਪਾਲ ਵਿੱਗ, ਮੈਂਬਰ ਸਕੱਤਰ ਇੰਜਨੀਅਰ ਕਰੁਨੇਸ਼ ਗਰਗ, ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਵਿੰਦਰ ਕੋਹਲੀ ਨੇ ਵੀ ਸੰਬੋਧਨ ਕੀਤਾ। ਆਈ.ਆਈ.ਟੀ. ਦਿੱਲੀ ਤੋਂ ਡਾ. ਹਰਸ਼ਾ ਕੋਟਾ ਤੇ ਕੇਂਦਰੀ ਯੂਨੀਵਰਸਿਟੀ ਜੰਮੂ ਤੋਂ ਡਾ. ਸ਼ਵੇਤਾ ਯਾਦਵ ਨੇ ਕੁੰਜੀਵਤ ਭਾਸ਼ਣ ਦਿੱਤਾ।

 

 

ਇਹ ਵੀ ਪੜ੍ਹੋ:  ਸੀਵਰਮੈਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇਗਾ : ਡਾ. ਇੰਦਰਬੀਰ ਨਿੱਜਰ

ਇਹ ਵੀ ਪੜ੍ਹੋ: ਪੰਜਾਬ ਨੇ 21000 ਕਰੋੜ ਰੁਪਏ ਦੇ ਨਿਵੇਸ਼ ਆਕਰਸ਼ਿਤ ਕੀਤੇ : ਅਨਮੋਲ ਗਗਨ ਮਾਨ

ਇਹ ਵੀ ਪੜ੍ਹੋ:  ਰਸੂਖਦਾਰ ਸਿਆਸੀ ਪਰਿਵਾਰਾਂ ਨੇ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ : ਮੁੱਖ ਮੰਤਰੀ

ਸਾਡੇ ਨਾਲ ਜੁੜੋ :  Twitter Facebook youtube

SHARE