International Disabled Day
ਗੁਰੂ ਨਾਨਕ ਕਾਲਜ ਮੋਗਾ ਵਿਖੇ ਮਨਾਇਆ ਅੰਤਰਰਾਸ਼ਟਰੀ ਦਿਵਿਆਂਗ ਦਿਵਸ
100 ਤੋਂ ਵਧੇਰੇ ਦਿਵਿਆਂਗਜਨਾਂ ਨੇ ਕੀਤੀ ਸ਼ਿਰਕਤ
ਇੰਡੀਆ ਨਿਊਜ਼, ਲੁਧਿਆਣਾ, ਮੋਗਾ:
International Disabled Day ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਦਿਵਿਆਂਗਤਾ ਦੇ ਮੁੱਦਆਂ ਦੀ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਦਿਵਿਆਂਗ ਵਿਅਕਤੀਆਂ ਦੇ ਸਨਮਾਨ, ਅਧਿਕਾਰਾਂ ਅਤੇ ਤੰਦਰੁਸਤੀ ਲਈ ਸਮਰਥਨ ਜੁਟਾਉਣਾ ਹੈ। ਦਿਵਿਆਂਗ ਵਿਅਕਤੀਆਂ ਨੂੰ ਸਧਾਰਨ ਵਿਅਕਤੀਆਂ ਦੇ ਤਰ੍ਹਾਂ ਰਹਿਣ ਦੇ ਯੋਗ ਬਣਾਉਣ ਦੇ ਯਤਨ ਕਰਨ ਲਈ ਵੀ ਇਹ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਦਿਵਿਆਂਗਜਨ ਵੀ ਹਰ ਵਿਅਕਤੀ ਤਰ੍ਹਾਂ, ਹਰ ਤਰ੍ਹਾਂ ਦੀ ਗਤੀਵਿਧੀ ਵਿੱਚ ਬਰਾਬਰਤਾ ਦਾ ਲਾਭ ਲੈ ਸਕਣ।
ਦਿਵਿਆਂਗਜਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ (International Disabled Day)
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜਕਿਰਨ ਕੌਰ ਨੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਵਿੱਚ ਕੀਤਾ। ਇਸ ਮੌਕੇ ਨੇਤਰਹੀਣ ਕਰਮਚਾਰੀਆਂ ਦੀ ਭਲਾਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਭੂਸ਼ਣ, ਅਪੰਗ ਸੰਗ ਲੋਕ ਮੰਚ ਪੰਜਾਬ ਦੇ ਕੋਆਰਡੀਨੇਟਰ ਇੰਦਰਜੀਤ ਸਿੰਘ ਰਣਸੀਂਕੇ, ਸੋਆਬੀਮਾਨ ਸੋਸਾਇਟੀ ਪੰਜਾਬ ਪ੍ਰਧਾਨ ਮੀਨਾ ਸ਼ਰਮਾ ਨੇ ਵੀ ਦਿਵਿਆਂਗਜਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕੀਤਾ।
ਇਹ ਵੀ ਪੜ੍ਹੋ : International Monetary Fund ਦੀ ਉਪ ਪ੍ਰਬੰਧ ਨਿਰਦੇਸ਼ਕ ਬਣੀ ਗੀਤਾ ਗੋਪੀਨਾਥ