Isewal Gang Rape ਅਦਾਲਤ ਨੇ 5 ਦੋਸ਼ੀਆਂ ਨੂੰ ਉਮਰ ਕੈਦ, 1 ਨੂੰ 20 ਸਾਲ ਦੀ ਸਜ਼ਾ ਸੁਣਾਈ, ਜੁਰਮਾਨੇ ਵੀ

0
306

Isewal Gang Rape

ਇੰਡੀਆ ਨਿਊਜ਼, ਲੁਧਿਆਣਾ

Isewal Gang Rape ਈਸੇਵਾਲ ਗੈਂਗ ਰੇਪ ਦੇ ਨਾਂ ਨਾਲ ਮਸ਼ਹੂਰ ਮਾਮਲੇ ‘ਚ ਫਾਸਟ ਟਰੈਕ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਸਮੂਹਿਕ ਜਬਰ ਜਨਾਹ ਦੇ ਮੁੱਖ ਦੋਸ਼ੀਆਂ ਜਗਰੂਪ ਸਿੰਘ ਤੋਂ ਇਲਾਵਾ ਸਾਦਕ, ਸੈਫ ਅਲੀ, ਸੁਰਮੂ, ਅਜੈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਇਸ ਮਾਮਲੇ ਦੇ ਛੇਵੇਂ ਨਾਬਾਲਗ ਦੋਸ਼ੀ ਲਿਆਕਤ ਅਲੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਨਾਬਾਲਗ ਦੋਸ਼ੀ ਲਿਆਕਤ ਅਲੀ ‘ਤੇ 50,000 ਰੁਪਏ ਅਤੇ ਬਾਕੀ 5 ਦੋਸ਼ੀਆਂ ‘ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਅਦਾਲਤ ਨੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਸਜ਼ਾ ਵਧਾਉਣ ਦਾ ਵੀ ਪ੍ਰਬੰਧ ਕੀਤਾ ਹੈ। ਸਜ਼ਾ ਦਾ ਐਲਾਨ ਹੋਣ ‘ਤੇ ਬਚਾਅ ਪੱਖ ਦੇ ਵਕੀਲ ਨੇ ਸਜ਼ਾ ਘਟਾਉਣ ਦੀ ਅਪੀਲ ਅਦਾਲਤ ਅੱਗੇ ਰੱਖੀ, ਪਰ ਅਦਾਲਤ ਨੇ ਅਪੀਲ ਰੱਦ ਕਰ ਦਿੱਤੀ ਅਤੇ ਸਜ਼ਾ ਨੂੰ ਬਰਕਰਾਰ ਰੱਖਿਆ।

ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਸੁਣਾਇਆ ਫੈਸਲਾ Isewal Gang Rape

ਤਿੰਨ ਸਾਲਾਂ ਤੋਂ ਚੱਲੇ ਸਮੂਹਿਕ ਬਲਾਤਕਾਰ ਮਾਮਲੇ ਵਿੱਚ 6 ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦੀ ਕਾਰਵਾਈ ਅੱਜ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਈ। ਕੇਸ ਦਾ ਫੈਸਲਾ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿੱਚ ਸੁਣਾਇਆ ਗਿਆ। ਅਦਾਲਤ ਵਿੱਚ ਪੇਸ਼ ਹੋਏ ਦੋਸ਼ੀਆਂ ਨੂੰ ਧਾਰਾ 341, 427, 364 ਏ 342, 354, 354 ਬੀਏ,376 ਡੀ, 411,379, 411ਏ 34 ਆਈਪੀਸੀ ਅਤੇ 66 ਆਈਟੀ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਦੱਸਿਆ ਗਿਆ ਕਿ ਕੇਸ ਦੌਰਾਨ ਅਦਾਲਤ ਨੇ ਧਾਰਾ 397 ਨੂੰ ਧਾਰਾ 395 ਵਿੱਚ ਬਦਲ ਦਿੱਤਾ।

ਮੁੱਖ ਗਵਾਹ ਨੂੰ ਡਰਾਇਆ ਧਮਕਾਇਆ Isewal Gang Rape

ਸਮੂਹਿਕ ਬਲਾਤਕਾਰ ਦੇ ਮੁੱਖ ਗਵਾਹ ਮਨਪ੍ਰੀਤ ਸਿੰਘ ਨੂੰ ਦੋਸ਼ੀਆਂ ਨੇ ਜਾਨੋਂ ਮਾਰਨ ਅਤੇ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਮੁੱਖ ਗਵਾਹ ਨੇ ਦਲੇਰੀਨਾਲ ਆਪਣਾ ਫਰਜ਼ ਨਿਭਾਉਣ ਤੇ ਕਿਹਾ ਕਿ ਹਮੇਸ਼ਾ ਸੱਚ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਮੁੱਖ ਦੋਸ਼ੀ ਨੇ ਦੀ ਸੁਣਵਾਈ ਵਾਲੇ ਦਿਨ ਮੁੱਖ ਗਵਾਹ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

Also Read :Instructions To The Colonizer ਹਾਈਕੋਰਟ’ਚ ਦਾਇਰ ਸੀ ਕੇਸ,ਕਲੋਨਾਈਜ਼ਰ ਨੂੰ ਮਿੱਥੇ ਸਮੇਂ ‘ਚ ਕੰਮ ਕਰਨ ਦੇ ਦਿੱਤੇ ਹੁਕਮ

Connect With Us : Twitter Facebook

SHARE