Isolation Beds Ready : ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਸਪਤਾਲ ‘ਚ 33 ਆਈਸੋਲੇਸ਼ਨ ਬੈਡ ਤਿਆਰ

0
116
Isolation Beds Ready

India News (ਇੰਡੀਆ ਨਿਊਜ਼), Isolation Beds Ready, ਚੰਡੀਗੜ੍ਹ : ਕਰੋਨਾ ਮਹਾਂਮਾਰੀ ਦੀ ਜੇਕਰ ਗੱਲ ਕੀਤੀ ਜਾਵੇ ਇੱਕ ਵਾਰ ਫੇਰ ਕਰੋਨਾ ਮਹਾਂਮਾਰੀ ਨੇ ਨਵਾਂ ਰੂਪ ਧਾਰਦੇ ਹੋਏ ਜੇਐਨ ਵਨ (JN1) ਦੇ ਰੂਪ ਵਿੱਚ ਦਸਤਕ ਦੇ ਦਿਤੀ ਹੈ। ਮੋਹਾਲੀ ‘ਚ ਕਰੋਨਾ ਨੂੰ ਲੈ ਕੇ ਹੁਣੇ ਤੋਂ ਚੋਕਸੀ ਜਾ ਰਹੀ ਹੈ। ਹਾਲਾਂਕਿ ਭਾਰਤ ਦੀ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਹਸਪਤਾਲਾਂ ਦੇ ਵਿੱਚ ਕਿਸੇ ਭਿਆਨਕ ਸਥਿਤੀ ਤੋਂ ਪਹਿਲਾਂ ਹੀ ਹਾਲਾਤ ਤੇ ਕਾਬੂ ਪਾਉਣ ਵਰਗੇ ਸੁਧਾਰ ਬਣਾ ਦਿੱਤੇ ਗਏ ਹਨ ਤਾਂ ਜੋ ਆਈਸੋਲੇਸ਼ਨ ਵਾਰਡ ਵਿੱਚ ਕਿਸੇ ਤਰੀਕੇ ਦੀ ਦਿੱਕਤ ਪਰੇਸ਼ਾਨੀ ਦੇ ਸਾਹਮਣਾ ਨਾ ਕਰਨਾ ਪਏ।

ਹਸਪਤਾਲ ਪ੍ਰਸ਼ਾਸਨ ਵੱਲੋਂ 33 ਆਈਸੋਲੇਸ਼ਨ ਬੈਡ ਤਿਆਰ

ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਪਹਿਲਾ ਹੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ।ਕਿਸੇ ਵੀ ਸਥਿਤੀ ਨੂੰ ਲੈ ਕੇ ਮੋਹਾਲੀ ਹਸਪਤਾਲ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਮੋਹਾਲੀ ਜ਼ਿਲ੍ਹਾ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਥਿਤੀ ਨਾ ਨਿਪਟਣ ਲਈ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ।ਕਰੋਨਾ ਦੇ ਨਵੇਂ ਵੇਰੀਅਟ ਨੂੰ ਲੈ ਕੇ ਮੁਢਲੀ ਤਿਆਰੀ ਦੌਰਾਨ ਹਸਪਤਾਲ ਪ੍ਰਸ਼ਾਸਨ ਵੱਲੋਂ 33 ਆਈਸੋਲੇਸ਼ਨ ਬੈਡ ਤਿਆਰ ਕੀਤੇ ਗਏ ਹਨ। ਜਿਲ੍ਹੇ ਚ ਹੁਣ ਤੱਕ ਚਾਰ ਮਰੀਜ਼ਾਂ ਚ ਕਰੋਨਾ ਦੇ ਲੱਛਣ ਪਾਏ ਗਏ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਪਹਿਲਾਂ ਹੀ ਕਰੋਨਾ ਤੋਂ ਬਚਣ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ।

ਬਾਹਰ ਜਾਣਾ ਹੈ ਤਾਂ ਮਾਸਕ ਦਾ ਕਰੋ ਇਸਤੇਮਾਲ

ਜਿਲਾ ਹਸਪਤਾਲ ਦੇ ਡਾਕਟਰ ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਰੋਨਾ ਦਾ ਜੋ ਨਵਾਂ ਵੇਰੀਐਂਟ ਆਇਆ ਹੈ ਉਸ ਨੂੰ ਜੇਐਨ ਵਨ (JN1) ਦਾ ਨਾਮ ਦਿੱਤਾ ਗਿਆ ਹੈ। ਵੇਰੀਐਂਟ ਆਮ ਤੌਰ ਤੇ ਰੂਟੀਨਲੀ ਫਲੂ ਹੁੰਦੇ ਹਨ। ਉਸੇ ਤਰ੍ਹਾਂ ਹੀ ਇਸ ਵਾਇਰਸ ਦੀ ਕਰੋਨਾ ਵਾਇਰਸ ਦੀ ਤਰ੍ਹਾਂ ਮਡੇਸ਼ਨ ਹੋਈਆਂ ਤੇ ਇਹਦੇ ਥੋੜਾ ਸਟਰਕਚਰ ਦੇ ਵਿੱਚ ਫਰਕ ਪੈ ਜਾਂਦਾ ਹੈ। ਵਾਇਰਸ ਤਾਂ ਸੇਮ ਹੀ ਹੁੰਦਾ ਤੇ ਆਪਣੇ ਜਿਹੜੇ ਇਹਨਾਂ ਦੇ ਸਿਮਟਮਸ ਆ ਰਹੇ ਨੇ ਉਹ ਵੀ ਸੇਮ ਆ ਰਹੇ ਹਨ।

ਜਿਲ੍ਹਾ ਪ੍ਰਸ਼ਾਸਨ ਵੱਲੋਂ ਮਾਸਕ ਦਾ ਇਸਤੇਮਾਲ ਕਰਨ ਦੇ ਨਿਰਦੇਸ਼

ਹੁਣ ਸੂਬਾ ਸਰਕਾਰ ਵੱਲੋਂ ਜਿਹੜੀਆਂ ਐਡਵਾਈਜਰੀ ਇਸ਼ੂ ਕੀਤੀਆਂ ਗਈਆਂ ਹਨ ਉਸੇ ਤਰ੍ਹਾਂ ਹੈਲਥ ਵਿਭਾਗ ਵੱਲੋਂ ਵੀ ਐਡਵਾਈਸ ਇਸ਼ੂ ਕੀਤੀਆਂ ਗਈਆਂ ਹਨ। ਜਿਸ ਵਿੱਚ ਕਿਹਾ ਗਿਆ ਕਿ ਆਪਣਾ ਭੀੜ ਭੜੱਕੇ ਦਾ ਇਲਾਕਾ ਹੈ ਉਹਨੂੰ ਅਵਾਇਡ ਕੀਤਾ ਜਾਵੇ। ਜੇਕਰ ਕਿਤੇ ਜਾਣਾ ਪੈਂਦਾ ਹੈ ਤਾਂ ਮਾਸਕ ਲਗਾ ਕੇ ਜਾਓ ਤੇ ਰੂਟੀਨ ਲਈ ਹੈਂਡ ਵਾਸ਼ਿੰਗ ਜਿਹੜੇ ਆਪਾਂ ਪਹਿਲਾਂ ਕਰਦੇ ਸੀ (ਹੈਂਡ ਸੈਨੀਟਾਈਜਿੰਗ) ਤੇ ਆਪਣਾ ਸੈਲਫ ਹਾਈਜੀਨ ਮੈਨਟੇਨ ਕਰਕੇ ਰੱਖੋ। ਜੇ ਕਿਸੇ ਨੂੰ ਫਲੂ ਜਿਵੇਂ ਜੁਕਾਮ, ਖੰਗ ਜਾਂ ਫਿਰ ਕਿਸੇ ਨੂੰ ਬੁਖਾਰ ਵਗੈਰਾ ਹੈ ਤਾਂ ਨੇੜੇ ਦੇ ਹੈਲਥ ਸੈਂਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ :Covid-19 Prevention Advisory : ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ

 

SHARE