Issue Of Outstanding Funds : NLCRDANM ਵਿੱਚ ਪੰਜਾਬ ਰਾਜ ਦੇ ਕੇਂਦਰ ਸਰਕਾਰ ਵੱਲ ਬਕਾਇਆ ਫੰਡਾਂ ਦਾ ਮੁੱਦਾ ਉੱਠਿਆ

0
114
Issue Of Outstanding Funds

India News (ਇੰਡੀਆ ਨਿਊਜ਼), Issue Of Outstanding Funds, ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੋਸਾਂਬ ਦੁਆਰਾ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸਨ ਦੇ ਸਹਿਯੋਗ ਨਾਲ ਕਰਵਾਈ “ਨੈਸ਼ਨਲ ਲੈਵਲ ਕਾਨਕਲੇਵ ਆਨ ਰੂਰਲ ਡਿਵੈਲਪਮੈਂਟ ਅਤੇ ਖੇਤੀਬਾੜੀ ਮਾਰਕਿਟਿੰਗ” ਵਿੱਚ ਭਾਗ ਲਿਆ। ਇਸ ਕਾਨਕਲੇਵ ਵਿੱਚ ਗਿਰੀਰਾਜ ਸਿੰਘ, ਕੇਂਦਰੀ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੀ ਮੌਜੂਦਗੀ ਵਿੱਚ ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਰਾਜ ਦੇ ਕੇਂਦਰ ਸਰਕਾਰ ਵੱਲ ਬਕਾਇਆ ਫੰਡਾਂ ਦਾ ਹਵਾਲਾ ਦਿੰਦੇ ਹੋਏ ਵਿਕਾਸ ਕਾਰਜਾਂ ਤੇ ਪੈ ਰਹੇ ਅਸਰ ਸਬੰਧੀ ਮੁੱਦਾ ਉਠਾਇਆ ਗਿਆ।

ਸੂਬੇ ਦੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਫੰਡ ਜਲਦ ਰਿਲੀਜ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਫੰਡ ਨਾ ਮਿਲਣ ਕਰਕੇ ਪੰਜਾਬ ਦੇ ਪਿੰਡਾ ਦੇ ਵਿਕਾਸ ਕਾਰਜ਼ ਰੁੱਕੇ ਪਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਨਵੀਆਂ ਤਕਨੀਕਾਂ ਅਪਣਾਉਣ ਵਿੱਚ ਹਮੇਸ਼ਾ ਹੀ ਦੇਸ਼ ਵਿੱਚ ਮੋਹਰੀ ਸੂਬਾ ਰਿਹਾ ਹੈ।

ਹੁਣ ਵੀ ਆਪਣੇ ਕਿਸਾਨਾਂ ਅਤੇ ਕਿਸਾਨੀ ਲਈ ਨਵੀਆਂ ਤਕਨੀਕਾਂ ਅਪਣਾਉਣ ਲਈ ਬਾਹਾਂ ਖੋਲ ਕੇ ਤਿਆਰ ਹੈ। ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀਆਂ ਦੇ ਸਹਿਯੋਗ ਨਾਲ 1000 ਲੋਕਾਂ ਨੂੰ ਡਰੋਨ ਸਬੰਧੀ ਸਿਖਲਾਈ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂਕਿ ਉਹਨਾਂ ਦੇ ਸਵੈ-ਰੋਜ਼ਗਾਰ ਦੇ ਮੌਕੇ ਵੱਧ ਸਕਣ।

ਬਰਸਟ ਦੀ ਅਗਵਾਈ ਹੇਠ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ

ਇਸ ਮੌਕੇ ਹਰਿਆਣਾ ਮੰਡੀ ਬੋਰਡ ਦੇ ਚੇਅਰਮੈਨ ਅਦਿਤਿਆ ਦੇਵੀ ਲਾਲ ਚੌਟਾਲਾ ਵੱਲੋਂ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪਿਛਲੇ 10 ਮਹੀਨਿਆਂ ਦੌਰਾਨ ਪੰਜਾਬ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।

ਉਨ੍ਹਾਂ ਨੇ ਹਰਚੰਦ ਸਿੰਘ ਬਰਸਟ ਵੱਲੋਂ ਮੰਡੀਆਂ ਨੂੰ ਆਫ-ਸੀਜ਼ਨ ਦੌਰਾਨ ਹੋਰ ਮੰਤਵਾਂ ਲਈ ਵਰਤਣ, ਹਰਿਆਵਲ ਲਹਿਰ ਤਹਿਤ ਮੰਡੀਆਂ ਨੂੰ ਗ੍ਰੀਨ ਬੈਲਟ ਵਜੋਂ ਵਿਕਸਿਤ ਕਰਨਾ, ਕਿਸਾਨਾਂ/ਆੜਤੀਆਂ ਦੀ ਸਹੂਲਤਾਂ ਲਈ ਮੰਡੀਆਂ ਵਿੱਚ ਏ.ਟੀ.ਐਮ. ਲਗਾਉਣ, ਲੰਬੇ ਸਮੇਂ ਤੋ ਬੰਦ ਪਏ ਪੰਜਾਬ ਮੰਡੀ ਬੋਰਡ ਦੇ ਰੈਸਟ ਹਾਊਸਾਂ ਨੂੰ ਕਿਸਾਨਾਂ ਦੇ ਠਹਿਰਣ ਲਈ ਉੱਚ-ਪੱਧਰੀ ਬਣਾਉਣਾ, ਚੰਡੀਗੜ ਵਿਖੇ ਸਥਿਤ ਕਿਸਾਨ ਭਵਨ ਦੇ ਨਵੀਨੀਕਰਨ ਨਾਲ ਹੋਏ ਆਮਦਨ ਵਿੱਚ ਦੁੱਗਣੇ ਵਾਧੇ, ਕਿਸਾਨ ਹਵੇਲੀ ਆਨੰਦਪੁਰ ਸਾਹਿਬ ਨੂੰ ਇੱਕ ਪ੍ਰਮੁੱਖ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨਾ ਆਦਿ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਸ਼ਨ ਨੂੰ ਵੀ ਅਜਿਹੇ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ।

ਖੇਤੀਬਾੜੀ ਵਿੱਚ ਡਰੋਨਾਂ ਦਾ ਇਸਤਮਾਲ ਅਤੇ ਡਿਜੀਟਲਾਈਜੇਸ਼ਨ

ਇਸ ਕਾਨਕਲੇਵ ਵਿੱਚ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਜਿਵੇਂ ਕਿ ਖੇਤੀਬਾੜੀ ਵਿੱਚ ਡਰੋਨਾਂ ਦਾ ਇਸਤਮਾਲ ਅਤੇ ਡਿਜੀਟਲਾਈਜੇਸ਼ਨ ਨਾਲ ਜੋੜਦੇ ਹੋਏ ਉਹਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਇੱਕ ਸਫਲ ਉੱਦਮੀ ਬਣਾਉਣ ਲਈ ਮੰਥਨ ਕੀਤਾ ਗਿਆ।

ਕਾਨਕਲੇਵ ਦੀ ਇੰਡਸਟਰੀਅਲ ਸਟੈਟਰਜਿਕ ਪਾਰਟਨਰ ਕੰਪਨੀ ਏ.ਵੀ.ਪੀ.ਐਲ ਵੱਲੋਂ ਖੇਤੀ ਵਿੱਚ ਡਰੋਨ ਤਕਨੀਕ ਨਾਲ ਕਿਸਾਨੀ ਨੂੰ ਹੋਣ ਵਾਲੇ ਫਾਇਦਿਆਂ ਦੇ ਨਾਲ-ਨਾਲ ਕਿਸਾਨਾਂ ਨੂੰ ਇਸ ਉਪਯੋਗ ਨਾਲ ਹੋਣ ਵਾਲੀ ਆਮਦਨ ਦੇ ਵਿਸਥਾਰ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦਾ ਮੁੱਖ ਮੰਤਵ ਭਾਰਤ ਸਰਕਾਰ ਦੇ ਵਿਜਨ ਆਫ ਡਰੋਨ ਅਤੇ ਲੱਖਪਤੀ ਦੀਦੀ ਸਕੀਮ ਤਹਿਤ ਰੂਰਲ ਏਰੀਏ ਦੀ ਲੜਕੀਆਂ/ਔਰਤਾਂ ਨੂੰ ਡਰੋਨ ਦੀ ਸਿਖਲਾਈ ਰਾਹੀ ਉਹਨਾਂ ਦੇ ਪਰਿਵਾਰ ਨੂੰ ਇੱਕ ਸਥਾਈ ਆਮਦਨ ਲਈ ਲੋੜੀਂਦੇ ਸਾਧਨ ਅਤੇ ਗਿਆਨ ਲਈ ਸਸ਼ਕਤ ਕਰਨਾ ਹੈ।

ਖੇਤੀ ਵਿੱਚ ਡਰੋਨ ਦਾ ਇਸਤਮਾਲ ਫਸਲਾਂ ਉੱਪਰ ਸੁਚੱਜੇ ਢੰਗ ਨਾਲ ਲੋੜੀਂਦੀ ਮਾਤਰਾ ਵਿੱਚ ਕੀਟਨਾਸਨਕ ਅਤੇ ਫਰਟੀਲਾਈਜਰ ਦਾ ਛਿੜਕਾਅ ਕਰਨ ਦੇ ਨਾਲ ਨਾਲ ਜਿਣਸਾਂ ਦੇ ਵਿਕਾਸ ਅਤੇ ਜਮੀਨ ਦੀ ਗੁਣਵੰਣਤਾ ਆਦਿ ਚੈੱਕ ਕਰਨ ਲਈ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :Isolation Beds Ready : ਕਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਸਪਤਾਲ ‘ਚ 33 ਆਈਸੋਲੇਸ਼ਨ ਬੈਡ ਤਿਆਰ

 

SHARE