India News (ਇੰਡੀਆ ਨਿਊਜ਼), Jalalabad Incident, ਚੰਡੀਗੜ੍ਹ : ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਕਈ ਲੋਕਾਂ ਦੀ ਸਿਹਤ ਵਿਗੜਕ ਆਈ। ਉਲਟੀ, ਪੇਟ ਦਰਦ ਦੀ ਸ਼ਿਕਾਇਤ ਆਉਣ ਤੋਂ ਬਾਅਦ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ। ਬਿਮਾਰ ਹੋਣ ਵਾਲਿਆਂ ‘ਚ ਕਈ ਬੱਚੇ ਵੀ ਸ਼ਾਮਲ ਹਨ ਅਤੇ ਕਈ ਲੋਕ ਬੇਹੋਸ਼ ਵੀ ਹੋ ਗਏ ਹਨ। ਮਾਮਲੇ ਨੂੰ ਲੈ ਕੇ ਜਿਲਾ ਪ੍ਰਸ਼ਾਸਨ ਨੇ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅਤੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਕਰੀਬ 100 ਲੋਕਾਂ ਦੀ ਸਿਹਤ ਵਿਗੜ ਗਈ
ਜਾਣਕਾਰੀ ਅਨੁਸਾਰ ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਕਰੀਬ 100 ਲੋਕਾਂ ਦੀ ਸਿਹਤ ਵਿਗੜ ਗਈ। ਜਿਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਹੋਣਾ ਪਿਆ। ਹਾਲਾਂਕਿ ਸਰਕਾਰੀ ਰਿਪੋਰਟ ਦਾ ਕਹਿਣਾ ਹੈ ਕਿ 23 ਵਿਅਕਤੀਆਂ ਦੀ ਸਿਹਤ ਵਰਤ ਵਾਲਾ ਆਟਾ ਖਾਣ ਨਾਲ ਬਿਗੜੀ ਹੈ।
ਡੀਸੀ ਡਾਕਟਰ ਸੇਨੂ ਦੁਗਲ ਨੇ ਕਿਹਾ ਹੈ ਕਿਮਾਮਲੇ ਨੂੰ ਲੈ ਕੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।