ਸਨਸਨੀਖੇਜ਼ : ਬੰਦ ਟਰੰਕ ‘ਚੋਂ ਮਿਲੀਆਂ ਤਿੰਨ ਲਾਪਤਾ ਭੈਣਾਂ ਦੀਆਂ ਲਾਸ਼ਾਂ

0
131
jalandhar news

Jalandhar News: ਜਲੰਧਰ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਸਵੇਰੇ ਪਠਾਨਕੋਟ ਹਾਈਵੇਅ ‘ਤੇ ਪੈਂਦੇ ਕਾਨਪੁਰ ਇਲਾਕੇ ‘ਚ ਤਿੰਨ ਭੈਣਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਬਾਹਰ ਲੋਹੇ ਦੇ ਟਰੰਕ ‘ਚ ਬੰਦ ਪਈਆਂ ਮਿਲੀਆਂ। ਤਿੰਨੇ ਭੈਣਾਂ ਐਤਵਾਰ ਤੋਂ ਲਾਪਤਾ ਸਨ।

ਪੁੱਛਗਿੱਛ ਦੌਰਾਨ ਸਨਸਨੀਖੇਜ਼ ਖੁਲਾਸਾ

ਪੁਲਿਸ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਐਸਐਸਪੀ ਜਲੰਧਰ ਦੇਹਾਤ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦਰਅਸਲ ਗਰੀਬੀ ਕਾਰਨ ਲੜਕੀਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਟਰੱਕ ਵਿੱਚ ਬੰਦ ਕਰ ਦਿੱਤਾ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ 302 ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਜੋੜੇ ਦੇ ਦੋ ਹੋਰ ਬੱਚੇ ਹਨ।

ਪਿਤਾ ਸ਼ਰਾਬੀ ਹੈ

ਬੱਚੀਆਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਐਤਵਾਰ ਦੇਰ ਰਾਤ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਲੜਕੀਆਂ ਦੀ ਭਾਲ ਕੀਤੀ ਪਰ ਕਿਸੇ ਦਾ ਕੋਈ ਸੁਰਾਗ ਨਹੀਂ ਮਿਲਿਆ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਲੜਕੀਆਂ ਦਾ ਪਿਤਾ ਨਸ਼ੇ ਦਾ ਆਦੀ ਹੈ। ਉਹ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨੇ ਇਹ ਕਤਲ ਕੀਤੇ। ਲੜਕੀਆਂ ਦੀ ਉਮਰ 4 ਤੋਂ 9 ਸਾਲ ਦਰਮਿਆਨ ਹੈ।

ਸਵੇਰੇ ਲੋਕਾਂ ਨੇ ਘਰ ਦੇ ਬਾਹਰ ਇੱਕ ਟਰੰਕ ਪਿਆ ਦੇਖਿਆ ਜਿੱਥੋਂ ਲੜਕੀਆਂ ਗਾਇਬ ਸਨ। ਲੋਕਾਂ ਨੇ ਟਰੰਕ ਖੋਲ੍ਹ ਕੇ ਦੇਖਿਆ ਤਾਂ ਅੰਦਰ ਤਿੰਨਾਂ ਲੜਕੀਆਂ ਦੀਆਂ ਲਾਸ਼ਾਂ ਪਈਆਂ ਸਨ। ਪੁਲਸ ਨੇ ਬੱਚੀ ਦੇ ਪਿਤਾ ਨੂੰ ਹਿਰਾਸਤ ‘ਚ ਲੈ ਲਿਆ ਹੈ।

ਮਾਪੇ ਕੰਮ ‘ਤੇ ਚਲੇ ਗਏ

ਜਾਣਕਾਰੀ ਮੁਤਾਬਕ ਪਿੰਡ ਕਾਨਪੁਰ ‘ਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਅਤੇ ਉਸ ਦੀ ਪਤਨੀ ਐਤਵਾਰ ਨੂੰ ਕੰਮ ‘ਤੇ ਗਏ ਹੋਏ ਸਨ। ਉਸ ਦੀਆਂ ਤਿੰਨ ਧੀਆਂ ਅੰਮ੍ਰਿਤਾ ਕੁਮਾਰੀ (9), ਸਾਕਸ਼ੀ (7), ਕੰਚਨ (4) ਘਰ ਵਿੱਚ ਇਕੱਲੀਆਂ ਸਨ। ਜਦੋਂ ਰਾਤ ਕਰੀਬ 8 ਵਜੇ ਲੜਕੀਆਂ ਦੇ ਪਰਿਵਾਰਕ ਮੈਂਬਰ ਘਰ ਪਹੁੰਚੇ ਤਾਂ ਤਿੰਨੋਂ ਲੜਕੀਆਂ ਘਰ ਨਹੀਂ ਸਨ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਨੇੜੇ-ਤੇੜੇ ਸੂਚਨਾ ਨਾ ਮਿਲਣ ਕਾਰਨ ਰਾਤ ਕਰੀਬ 11 ਵਜੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਐਸ.ਪੀ ਮਨਪ੍ਰੀਤ ਢਿੱਲੋਂ, ਡੀ.ਐਸ.ਪੀ. ਕਰਤਾਰਪੁਰ ਬਲਬੀਰ ਸਿੰਘ ਅਤੇ ਥਾਣਾ ਮਕਸੂਦਾਂ ਦੇ ਐਸਐਚਓ ਸਿਕੰਦਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮੁੱਢਲੀ ਜਾਂਚ ਵਿੱਚ ਕਤਲ ਦੀ ਪੁਸ਼ਟੀ ਨਹੀਂ ਹੋਈ

ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਕਤਲ ਦਾ ਸੰਕੇਤ ਨਹੀਂ ਮਿਲਦਾ। 6.30 ਵਜੇ ਪੁਲਿਸ ਨੇ ਘਰ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਲੜਕੀਆਂ ਦੇ ਸਰੀਰ ‘ਤੇ ਕੋਈ ਜ਼ਖ਼ਮ ਨਹੀਂ ਸਨ।

ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਲੜਕੀਆਂ ਘਰ ਵਿੱਚ ਇਕੱਲੀਆਂ ਸਨ ਅਤੇ ਖੇਡਦੇ ਸਮੇਂ ਟਰੰਕ ਵਿੱਚ ਬੈਠ ਗਈਆਂ। ਸੰਭਵ ਹੈ ਕਿ ਟਰੰਕ ਦਾ ਢੱਕਣ ਬੰਦ ਸੀ ਅਤੇ ਲੜਕੀਆਂ ਦੁਆਰਾ ਖੋਲ੍ਹਿਆ ਨਹੀਂ ਜਾ ਸਕਦਾ ਸੀ। ਘਟਨਾ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲੜਕੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋ ਜਾਵੇਗਾ।

SHARE