India News (ਇੰਡੀਆ ਨਿਊਜ਼), Janasabha Led By SMS Sandhu, ਚੰਡੀਗੜ੍ਹ :ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ (Maharani Parneet Kaur) ਡੇਰਾਬਸੀ ਹਲਕੇ ਦੇ ਪਾਰਟੀ ਵਰਕਰਾਂ ਨੂੰ ਮਿਲਣ ਪਹੁੰਚੇ। ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਐਸਐਮਐਸ ਸੰਧੂ ਦੇ ਯਤਨਾਂ ਨਾਲ ਹੋਏ ਇਕੱਠ ਨੂੰ ਵੇਖ ਕੇ ਲੱਗਦਾ ਹੈ ਕਿ ਹਲਕਾ ਡੇਰਾਬਸੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਪੂਰੇ ਜੋਸ਼ ਵਿੱਚ ਹਨ।
ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮਹਾਰਾਣੀ ਪਰਨੀਤ ਕੌਰ ਦਾ ਡੇਰਾਬਸੀ ਹਲਕੇ ਦੇ ਵਿੱਚ ਪਾਰਟੀ ਵਰਕਰਾਂ ਨੂੰ ਮਿਲਣ ਦਾ ਇਹ ਪਹਿਲਾ ਦੌਰਾ ਸੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (BJP) ਦੇ ਚੋਣ ਮੈਨੀਫ਼ੈਸਟੋ ਦੇ ਆਧਾਰ ਤੇ ਕੰਮ ਕੀਤਾ ਜਾਵੇਗਾ ਅਤੇ ਹਲਕੇ ਦੇ ਵੱਧ ਤੋਂ ਵੱਧ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਜਨ ਕਲਿਆਣ ਦੇ ਕੰਮ ਕੀਤੇ ਜਾਣਗੇ।
ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ
ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਦੇ ਉੱਤੇ ਈਡੀ ਦੀ ਕਾਰਵਾਈ ਸਬੰਧੀ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ। ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ ਅਤੇ ਸਭ ਲਈ ਬਰਾਬਰ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਅਲਾਇੰਸ ਸਬੰਧੀ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂ ਹੀ ਫੈਸਲਾ ਲੈਣਗੇ।
ਮਹਾਰਾਣੀ ਪ੍ਰਨੀਤ ਕੌਰ ਨੂੰ ਪੁੱਛਿਆ ਗਿਆ ਇੱਕ ਸਵਾਲ ਦੇ ਜਵਾਬ ਵਿੱਚ ਉਨਾ ਦਾਅਵਾ ਕਰਦਿਆ ਕਿਹਾ ਕਿ ਕੇਂਦਰ ਵੱਲੋਂ ਜਾਰੀ ਐਮਪੀ ਫੰਡ ਨੂੰ ਉਹ 100% ਹਲਕੇ ਉੱਤੇ ਖਰਚ ਚੁੱਕੇ ਹਨ। ਭਾਰਤ ਵਿੱਚ ਕੀਤੇ ਗਏ ਕਿ ਸਰਵੇ ਦੌਰਾਨ ਉਹ ਐਮਪੀ ਫੰਡ ਸੋ ਪ੍ਰਤਿਸ਼ਤ ਖਰਚ ਕਰਨ ਵਾਲਿਆਂ ਪਹਿਲੇ ਦਸ ਮੈਂਬਰ ਆਫ ਪਾਰਲੀਮੈਂਟ ਦੀ ਲਿਸਟ ਵਿੱਚ ਸ਼ੁਮਾਰ ਸਨ।
ਐਸਐਮਐਸ ਸੰਧੂ ਦੀ ਅਗਵਾਈ ਵਿੱਚ ਹੋਈ ਜਨਸਭਾ
ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਐਸਐਮਐਸ ਸੰਧੂ (Former Chairman of Punjab Infotech SMS Sandhu) ਦੀ ਅਗਵਾਈ ਵਿੱਚ ਮਹਾਰਾਣੀ ਪਰਨੀਤ ਕੌਰ ਸੰਬੰਧੀ ਭਾਰਤੀ ਵਰਕਰਾਂ ਲਈ ਜਨ ਸਭਾ ਦਾ ਆਯੋਜਨ ਡੇਰਾਬਸੀ ਵਿੱਚ ਕੀਤਾ ਗਿਆ ਸੀ।
ਮੀਟਿੰਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਲਕੇ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ। ਐਸਐਮਐਸ ਸੰਧੂ ਨੇ ਜਾਣਕਾਰੀ ਦਿੰਦਾ ਕਿਹਾ ਕਿ ਭਰਮੇ ਇਕੱਠ ਦੌਰਾਨ ਸੋ ਦੇ ਕਰੀਬ ਲੋਕਾਂ ਨੇ ਬੀਜੇਪੀ ਨੂੰ ਜੂਆਇਨ ਕੀਤਾ ਹੈ ਜਿਨਾਂ ਵਿੱਚ ਦਰਜਣਾ ਪੰਚ ਸਰਪੰਚ ਵੀ ਸ਼ਾਮਿਲ ਸਨ।
ਇਹ ਵੀ ਪੜ੍ਹੋ :Joined Aam Aadmi Party : ਆਪਰੇਟਰ ਯੂਨੀਅਨ ਲਾਲੜੂ ਦੇ ਦਰਜਨਾਂ ਵਰਕਰ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਆਪ ਵਿੱਚ ਸ਼ਾਮਿਲ