Karnataka Hijab Case ਪੰਜਾਬ ਦੀਆਂ ਮੁਸਲਿਮ ਜਥੇਬੰਦੀਆਂ ਨੇ ਕੀਤੀ ਮੀਟਿੰਗ

0
313
Karnataka Hijab Case

Karnataka Hijab Case

ਇੰਡੀਆ ਨਿਊਜ਼, ਲੁਧਿਆਣਾ :

Karnataka Hijab Case ਕਰਨਾਟਕ ਦੇ ਸਿੱਖਿਆ ਸੰਸਥਾਨ ਵਿੱਚ ਹੋਈ ਹਿਜਾਬ ਦੀ ਘਟਨਾ ਨੇ ਇਨ੍ਹਾਂ ਜ਼ੋਰ ਫੜਿਆ ਕਿ ਇਹ ਹੁਣ ਅੰਤਰਰਾਸ਼ਟਰੀ ਮੁੱਦਾ ਬਣਦੀ ਜਾ ਰਹੀ ਹੈ। ਇਸ ਘਟਨਾ ਦੀ ਅੰਤਰਰਾਸ਼ਟਰੀ ਪੱਧਰ ਉਤੇ ਖੂਬ ਨਿਖੇਦੀ ਹੋ ਰਹੀ ਹੈ। ਪਾਕਿਸਤਾਨ ਦੀ ਮਲਾਲਾ (ਨੋਬਲ ਐਵਾਰਡ ਜੇਤੂ) ਤੋਂ ਲੈ ਕੇ ਪ੍ਰਧਾਨਮੰਤਰੀ ਇਮਰਾਨ ਖਾਨ ਇਸ ਮੁਦੇ ਤੇ ਭਾਰਤੀ ਸਰਕਾਰ ਤੇ ਤੰਜ ਕਸ ਚੁਕੇ ਹਨ। ਦੇਸ਼ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਵਿੱਚ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਮੁਸਲਿਮ ਭਾਈਚਾਰੇ ਨੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀਰਵਾਰ ਨੂੰ ਜਾਮਾ ਮਸਜਿਦ ਵਿਖੇ ਸੂਬੇ ਦੀਆਂ ਮੁਸਲਿਮ ਜਥੇਬੰਦੀਆਂ ਦੀ ਮੀਟਿੰਗ ਬੁਲਾਈ।

12 ਫਰਵਰੀ ਨੂੰ ਲੁਧਿਆਣਾ ਵਿੱਚ ਹਿਜਾਬ ਮਾਰਚ Karnataka Hijab Case

ਇਸ ਮੀਟਿੰਗ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵੀਰਵਾਰ ਨੂੰ ਜਾਮਾ ਮਸਜਿਦ ਵਿਖੇ ਸੂਬੇ ਦੀਆਂ ਮੁਸਲਿਮ ਜਥੇਬੰਦੀਆਂ ਦੀ ਮੀਟਿੰਗ ਬੁਲਾਈ। ਫੈਸਲਾ ਕੀਤਾ ਗਿਆ ਕਿ 12 ਫਰਵਰੀ ਨੂੰ ਲੁਧਿਆਣਾ ਵਿੱਚ ਹਿਜਾਬ ਮਾਰਚ ਕੱਢਿਆ ਜਾਵੇਗਾ। ਇਸ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਔਰਤਾਂ ਵੀ ਭਾਗ ਲੈਣਗੀਆਂ। ਮੀਟਿੰਗ ਵਿੱਚ ਸਾਰੀਆਂ ਮਸਜਿਦਾਂ, ਮਦਰੱਸਿਆਂ ਅਤੇ ਮੁਸਲਿਮ ਸੰਸਥਾਵਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ।

ਕਰਨਾਟਕ ਹਾਈਕੋਰਟ ਵਿੱਚ ਹੋ ਰਹੀ ਸੁਣਵਾਈ Karnataka Hijab Case

ਦੂਜੇ ਪਾਸੇ ਹਿਜਾਬ ਵਿਵਾਦ ਦੀ ਕਰਨਾਟਕ ਹਾਈਕੋਰਟ ‘ਚ ਸੁਣਵਾਈ ਵੀਰਵਾਰ ਨੂੰ ਵੀ ਹੋਈ। ਜਿਸ ਵਿੱਚ ਹਾਈਕੋਰਟ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਹਿਜਾਬ ਪਾਉਣਾ ਮੌਲਿਕ ਅਧਿਕਾਰ ਹੈ ਜਾਂ ਨਹੀਂ। ਇਸ ਦੇ ਨਾਲ ਹੀ ਹਾਈਕੋਰਟ ਨੇ ਮੀਡੀਆ ਨੂੰ ਹਦਾਇਤ ਕੀਤੀ ਕਿ ਉਹ ਅਦਾਲਤ ਦੀ ਜ਼ੁਬਾਨੀ ਕਾਰਵਾਈ ਦੀ ਰਿਪੋਰਟ ਨਾ ਕਰਨ ਸਗੋਂ ਅੰਤਿਮ ਫੈਸਲੇ ਦੀ ਉਡੀਕ ਕਰਨ।

ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

Connect With Us : Twitter Facebook

SHARE