Kartarpur Sahib : ਕਰਤਾਰਪੁਰ ਲਾਂਘਾ ਰਾਹੀਂ 74 ਸਾਲਾਂ ਬਾਅਦ ਮਿਲੇ ਦੋ ਪਰਿਵਾਰ

0
250
Kartarpur Sahib

ਇੰਡੀਆ ਨਿਊਜ਼, ਚੰਡੀਗੜ੍ਹ :

Kartarpur Sahib: ਦੇਸ਼ ਵੰਡ ਦਾ ਸੰਤਾਪ ਹੰਡਾ ਰਹੇ ਦੋ ਪਰਿਵਾਰ ਕਰਤਾਰਪੁਰ ਲਾਂਘੇ ਨੇ ਮੁਡ਼ ਇਕੱਠੇ ਕਰ ਦਿੱਤੇ ਹਨ। ਇਹ ਇੱਕ ਭਾਵੁਕ ਪਲ ਸੀ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਦੋ ਪਰਿਵਾਰ 74 ਸਾਲਾਂ ਬਾਅਦ ਮਿਲੇ ਸਨ। ਇੱਕ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਮੁਤਾਬਕ ਮਿੱਠੂ ਪਰਿਵਾਰ 1947 ਦੀ ਵੰਡ ਦੌਰਾਨ ਵੱਖ ਹੋ ਗਿਆ ਸੀ। ਮੀਡੀਆ ਰਾਹੀਂ ਦੋਵੇਂ ਪਰਿਵਾਰ ਮੁੜ ਇਕੱਠੇ ਹੋਏ।

ਇਹ ਹਨ ਪਰਿਵਾਰਿਕ ਮੈਂਬਰ (Kartarpur Sahib)

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਪਾਕਿਸਤਾਨ ਦੇ ਨਨਕਾਣਾ ਜ਼ਿਲ੍ਹੇ ਦੇ ਮਾਨਾਂਵਾਲਾ ਤੋਂ ਸ਼ਾਹਿਦ ਰਫੀਕ ਮਿੱਠੂ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸ਼ਾਹਪੁਰ ਡੋਗਰਾਂ ਦੇ ਸੋਨੂੰ ਮਿੱਠੂ ਦਾ ਪਰਿਵਾਰ ਦਾ ਮੇਲ ਹੋਇਆ । ਸ਼ਾਹਿਦ ਦੇ ਨਾਲ ਪਰਿਵਾਰ ਦੇ 40 ਮੈਂਬਰਾਂ ਸਨ।

ਮਾਹੌਲ ਹੋਇਆ ਭਾਵੁਕ (Kartarpur Sahib)

ਸ਼ਾਹਿਦ ਤੇ ਸੋਨੂੰ ਦੇ ਮੇਲ ਸਮੇਂ ਮਾਹੋਲ ਭਾਵੁਕ ਹੋ ਗਿਆ। ਦੋਵੇਂ ਇਕ ਦੂਜੇ ਦੇ ਗਲ ਲੱਗ ਕੇ ਰੋ ਪਏ। ਸ਼ਾਹਿਦ ਰਫੀਕ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਇਕਬਾਲ ਮਸੀਹ ਵੰਡ ਵੇਲੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲਾ ਗਿਆ ਸੀ, ਜਦੋਂ ਕਿ ਉਸ ਦੇ (ਇਕਬਾਲ ਦੇ)ਛੋਟਾ ਭਾਈ ਦੇਸ਼ ਵੰਡ ਦੇ ਹੱਲਿਆਂ ਵਿੱਚ ਗੁਆਚ ਗਿਆ ਸੀ। ਸ਼ਾਹਿਦ ਰਫੀਕ ਮਿੱਠੂ ਨੇ ਦੱਸਿਆ ਕਿ ਸੋਨੂੰ ਨੇ ਪੰਜਾਬੀ ਚੈਨਲ ‘ਤੇ ਦਿੱਤੀ ਮੇਰੀ ਇੰਟਰਵਿਊ ਦੇਖੀ ਅਤੇ ਅਸੀਂ ਮਿਲਣ ਦੀ ਯੋਜਨਾ ਬਣਾਈ।

ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ (Kartarpur Sahib)

ਕਰਤਾਰਪੁਰ ਲਾਂਘਾ ਪਹਿਲਾਂ ਵੀ ਵਿਛੜੇ ਪਰਿਵਾਰਾਂ ਨੂੰ ਮੁੜ ਜੋੜਨ ਦਾ ਜ਼ਰੀਆ ਬਣ ਚੁੱਕਾ ਹੈ। ਪ੍ਰਸ਼ਾਸਨ ਵੱਲੋਂ ਅਜਿਹੇ ਮੌਕੇ ਮਠਿਆਈਆਂ ਵੀ ਵੰਡੀਆਂ ਜਾਂਦੀਆਂ ਹਨ। ਸ਼ਾਹਿਦ ਰਫੀਕ ਨੇ ਸੋਨੂੰ ਦੇ ਪਰਿਵਾਰਕ ਜਿਆਂ ਨੂੰ ਮਿਲਣ ਦੀ ਇੱਛਾ ਜ਼ਹਿਰ ਕੀਤੀ।

(Kartarpur Sahib)

ਇਹ ਵੀ ਪੜ੍ਹੋ :Vidhan Sabha Elections By Punjab Government ਦੇ ਮੱਦੇਨਜ਼ਰ 20 ਫਰਵਰੀ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

Connect With Us : Twitter Facebook

SHARE