Khalistan Slogans in Punjab : ਮਾਲਵੇ ਦੇ ਪ੍ਰਸਿੱਧ ਮੰਦਿਰ ਮਾਤਾ ਮਾਈਸਰਖਾਨਾ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨੀ ਨਾਅਰਿਆਂ ਨੇ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਉੱਥੇ ਹੀ ਦੂਜੇ ਪਾਸੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਬੁੱਧਵਾਰ ਰਾਤ ਮਾਲਵਾ ਪ੍ਰਾਂਤ ਬ੍ਰਾਹਮਣ ਸਭਾ ਮੰਦਰ ਅਤੇ ਸਵਰਨਕਾਰ ਮੰਦਰ ਦੀਆਂ ਕੰਧਾਂ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਗਏ।
ਪੁਲਿਸ ਥਾਣਾ ਕੋਟਫੱਤਾ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਪਿੰਡ ਹੈ ਅਤੇ ਇਸ ਪਿੰਡ ਵਿੱਚ ਮਾਲਵੇ ਦੇ ਪ੍ਰਸਿੱਧ ਮੰਦਰ ’ਤੇ ਅਜਿਹੇ ਸਲੋਗਨ ਲਿਖਣਾ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਲਈ ਚੁਣੌਤੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਇਨ੍ਹਾਂ ਲੋਕਾਂ ਤੱਕ ਪੁਲਿਸ ਪ੍ਰਸ਼ਾਸਨ ਪਹੁੰਚ ਕਰਨ ਵਿੱਚ ਕਾਮਯਾਬ ਹੁੰਦਾ ਹੈ ਜਾਂ ਨਹੀਂ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Also Read : ਪੰਜਾਬ ‘ਚ ਫਿਰ ਤੋਂ ਗੈਸ ਲੀਕ ਦੀ ਘਟਨਾ
Also Read : ਅੰਮ੍ਰਿਤਸਰ ‘ਚ ਨਾਬਾਲਗ ਵੱਲੋਂ ਖੁਦਕੁਸ਼ੀ, ਪਿਤਾ ਨੇ ਇਹ ਗੰਭੀਰ ਦੋਸ਼ ਲਗਾਇਆ