ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੀ ਲਾਸ਼, ਪੁਲਸ ਨੇ ਸ਼ੁਰੂ ਕੀਤੀ ਜਾਂਚ

0
80
Khanna Breaking News

Khanna Breaking News : ਭੇਤਭਰੇ ਹਾਲਾਤਾਂ ‘ਚ 5 ਸਾਲਾ ਬੱਚੀ ਦੀ ਲਾਸ਼ ਬਰਾਮਦ ਹੋਣ ਦੀ ਖਬਰ ਸਾਹਮਣੇ ਆਉਣ ‘ਤੇ ਖੰਨਾ ‘ਚ ਸਨਸਨੀ ਫੈਲ ਗਈ। ਲੜਕੀ ਦੀ ਲਾਸ਼ ਪਿੰਡ ਮੰਡਿਆਲਾ ਕਲਾਂ ਦੇ ਇੱਕ ਝੋਨੇ ਦੇ ਖੇਤ ਵਿੱਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਪਿਛਲੇ 2 ਦਿਨਾਂ ਤੋਂ ਲਾਪਤਾ ਸੀ। ਲੜਕੀ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਪਿਤਾ ਨਾਲ ਕਿਸਾਨ ਦੀ ਮੋਟਰ ’ਤੇ ਰਹਿੰਦੀ ਸੀ।

2 ਦਿਨ ਪਹਿਲਾਂ ਲੜਕੀ ਨੇ ਆਪਣੇ ਪਿਤਾ ਤੋਂ ਕੁਝ ਖਰੀਦਣ ਲਈ 20 ਰੁਪਏ ਲਏ ਸਨ। ਉਹ ਪਿੰਡ ਦੀ ਦੁਕਾਨ ‘ਤੇ ਕੁਝ ਖਰੀਦਣ ਗਈ ਸੀ ਪਰ ਵਾਪਸ ਨਹੀਂ ਆਈ, ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਬਰਾਮਦ ਹੋਈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਜਿੱਥੋਂ ਲਾਸ਼ ਮਿਲੀ ਸੀ, ਖੇਤਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਕਿਸੇ ਨੂੰ ਵੀ ਖੇਤਾਂ ‘ਚ ਵੜਨ ਨਹੀਂ ਦਿੱਤਾ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਵਿੱਚ ਰੱਖਿਆ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Also Read : ਅਟਾਰੀ ਬਾਰਡਰ ‘ਤੇ ਨਸ਼ਾ ਤਸਕਰਾਂ ਦੀ ਸਾਜ਼ਿਸ਼ ਨਾਕਾਮ, ਜੋੜਾ ਗ੍ਰਿਫਤਾਰ

Also Read : CM ਭਗਵੰਤ ਮਾਨ ਅੱਜ ਸੰਗਰੂਰ ‘ਚ ਲੋਕਾਂ ਨਾਲ ਮੁਲਾਕਾਤ ਕਰਨਗੇ

Also Read : ਲੁਧਿਆਣਾ ਤੋਂ ਬਾਅਦ ਨੰਗਲ ‘ਚ ਗੈਸ ਲੀਕ, ਵਿਦਿਆਰਥੀਆਂ ਸਮੇਤ ਕਈ ਲੋਕ ਜ਼ਖਮੀ, ਪ੍ਰਸ਼ਾਸਨ ਨੇ ਕੀਤਾ ਇਲਾਕਾ ਸੀਲ

Connect With Us : Twitter Facebook

SHARE