Kharar Police : 15 ਲੱਖ ਦੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਪੁਲਿਸ ਨੇ ਕੀਤਾ ਹੱਲ, ਤਿੰਨ ਦੋਸ਼ੀ ਗ੍ਰਿਫਤਾਰ

0
135
Kharar Police

India News (ਇੰਡੀਆ ਨਿਊਜ਼), Kharar Police, ਚੰਡੀਗੜ੍ਹ : ਖਰੜ ਦੇ ਅਮਨ ਸਿਟੀ 2 ਕਲੋਨੀ ਚ ਕੁਝ ਦਿਨ ਪਹਿਲਾਂ ਇੱਕ ਘਰ ਵਿੱਚੋਂ 15 ਲੱਖ ਦੇ ਸੋਨੇ ਦੇ ਗਹਿਣਿਆਂ ਤੇ ਚੋਰਾਂ ਦੇ ਵੱਲੋਂ ਹੱਥ ਸਾਫ ਕੀਤਾ ਗਿਆ ਸੀ। 15 ਲੱਖ ਦੇ ਸੋਨੇ ਦੇ ਗਹਿਣਿਆਂ ਦੀ ਚੋਰੀ ਦੀ ਗੁੱਥੀ ਨੂੰ ਖਰੜ ਸਦਰ ਪੁਲਿਸ ਦੇ ਵੱਲੋਂ ਹੱਲ ਕਰ ਲਿੱਤਾ ਗਿਆ ਹੈ। ਚੋਰਾਂ ਦੇ ਗੈਂਗ ਦੇ ਵਿੱਚੋ ਸਦਰ ਪੁਲਿਸ ਨੇ ਤਿੰਨ ਚੋਰਾਂ ਨੂੰ ਗਿਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਅਤੇ ਕੁਝ ਸੋਨਾ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ।

ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ

ਇਸ ਕੇਸ ਸਬੰਧੀ ਸਦਰ ਥਾਣੇ ਦੇ A S I ਕਰਮਵੀਰ ਨੇ ਦੱਸੀਆਂ ਕਿ ਉਸ ਏਰੀਏ ਦੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਨ ਤੋ ਬਾਦ ਇੱਕ ਦੋਸ਼ੀ ਦੀ ਪਹਿਚਾਣ ਹੋਈ। ਪਿੰਡ ਜੰਡਪੁਰ ਦੇ ਰਹਿਣ ਵਾਲੇ ਰਮਜ਼ਾਨ ਖਾਨ ਪੁੱਤਰ ਪਾਲ ਸਿੰਘ ਤੋਂ ਹੋਈ ਤਫ਼ਤੀਸ ਤੋ ਪਤਾ ਲੱਗਾ ਕਿ ਰਮਜ਼ਾਨ ਖਾਨ ਨੇ 15 ਲੱਖ ਦੇ ਸੋਨੇ ਦੀ ਚੋਰੀ ਕਰਨ ਤੋਂ ਬਾਦ ਚੰਡੀਗੜ੍ਹ ਚ ਇੱਕ ਐਕਟੀਵਾ ਚੋਰੀ ਕੀਤੀ ਸੀ।

ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ

ਬੜੈਲ ਜੇਲ ਚ ਬੰਦ ਰਮਜ਼ਾਨ ਖਾਨ ਨੂੰ ਬੜੈਲ ਜੇਲ ਵਿੱਚੋਂ ਪ੍ਰੌਡਕਸ਼ਨ ਵਾਰੰਟ ਤੇ ਲਿਆ ਕੇ ਜਦੋ ਪੁੱਛ ਗਿਛ ਕੀਤੀ ਤਾਂ ਉਸ ਨੇ ਦੱਸੀਆਂ ਕਿ ਸੋਨਾ ਚੋਰੀ ਕਰ ਕੇ ਸੁਰਿੰਦਰ ਕੁਮਾਰ ਪੁੱਤਰ ਜਗਮਾਲ ਸਿੰਘ ਪਿੰਡ ਤਿਉੜ ਦੇ ਰਹਿਣ ਵਾਲੇ ਨੂੰ ਬੇਚਦੇ ਹਨ। ਉਸ ਦਾ ਇੱਕ ਸਾਥੀ ਕਾਲੂ ਜੋਕਿ ਖਰੜ ਦੇ ਨੇੜਲੇ ਪਿੰਡ ਝੁੰਗੀਆ ਦਾ ਰਹੀਣ ਵਾਲਾ ਹੈ। ਉਸ ਨੂੰ ਵੀ ਗਿਰਫਤਾਰ ਕਰਕੇ ਇਨਾ ਤਿੰਨਾਂ ਦੇ ਖਿਲਾਫ ਥਾਣਾ ਸਦਰ ਖਰੜ ਚ ਧਾਰਾ 380,411 ਦੇ ਅਧੀਨ ਮੁਕੱਦਮਾ ਦਰਜ ਕਰ ਕੇ ਅੱਜ ਖਰੜ ਦੀ ਮਾਨਯੋਗ ਅਦਾਲਤ ਚ ਪੇਸ਼ ਕਰ ਕੇ ਰਿੰਮਾਡ ਲਿਆ ਜਾਵੇਗਾ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :Malerkotla Police Strictness : ਮਾਲੇਰਕੋਟਲਾ ਪੁਲਿਸ ਨੇ ਕਈ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ 14 ਨਾਮੀ ਚੋਰਾਂ ਨੂੰ ਗ੍ਰਿਫਤਾਰ ਕੀਤਾ

 

SHARE