22 ਸਤੰਬਰ ਤੱਕ ਕਰਵਾਏ ਜਾਣਗੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ
ਦਿਨੇਸ਼ ਮੌਦਗਿਲ, ਲੁਧਿਆਣਾ (Kheda Vatan Punjab Dian 2022) : ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹੇ ਵਿੱਚ 12 ਤੋਂ 22 ਸਤੰਬਰ ਤੱਕ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਮੈਗਾ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆ’ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਜਲੰਧਰ ਤੋਂ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾਂ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੰਡਰ-14 (ਲੜਕੇ-ਲੜਕੀਆਂ) ਦੇ ਮੈਚ 12 ਤੋਂ 14 ਸਤੰਬਰ ਤੱਕ ਹੋਣਗੇ।
ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਰੋਲਰ ਸਕੇਟਿੰਗ (ਲੜਕੇ) ‘ਚ ਏਡਨ ਫਿਲਿਪ ਅਤੇ ਖੁਸ਼ਦੀਪ ਕੌਰ (ਲੜਕੀਆਂ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਲਾਈਨ 2000 ਮੀਟਰ (ਲੜਕੇ) ‘ਚ ਅਮਿਤਜੋਤਵੀਰ ਸਿੰਘ ਅਤੇ ਸੁਖਮਨ ਕੌਰ ਸੋਨੀ (ਲੜਕੀਆਂ) ਨੇ ਬਾਜੀ ਮਾਰੀ। ਇਸ ਤੋਂ ਇਲਾਵਾ ਇਨਲਾਈਨ ਵਨ ਲੈਪ (ਲੜਕੇ) ‘ਚ ਕੇਸ਼ਿਵਮ ਥਾਪਰ ਅਤੇ ਸੁਖਮਨ ਕੌਰ ਸੋਨੀ (ਲੜਕੀਆਂ) ਅੱਵਲ ਰਹੇ।
ਲਾਂਗ ਜੰਪ ‘ਚ ਜਗਰਾਉਂ ਤੋਂ ਮਹਿਤਾਬ ਸਿੰਘ ਅਤੇ ਦੋਰਾਹਾ ਤੋਂ ਜਸਮੀਨ ਕੌਰ ਪਹਿਲੇ ਸਥਾਨ ‘ਤੇ
ਉਨ੍ਹਾਂ ਅੱਗੇ ਦੱਸਿਆ ਕਿ ਐਥਲੈਟਿਕਸ: ਲਾਂਗ ਜੰਪ (ਲੜਕੇ) ‘ਚ ਜਗਰਾਉਂ ਤੋਂ ਮਹਿਤਾਬ ਸਿੰਘ, ਲਾਂਗ ਜੰਪ (ਲੜਕੀਆਂ) ‘ਚ ਦੋਰਾਹਾ ਤੋਂ ਜਸਮੀਨ ਕੌਰ ਪਹਿਲੇ ਸਥਾਨ ‘ਤੇ ਰਹੀ। 200 ਮੀਟਰ ਦੌੜ (ਲੜਕੇ) ‘ਚ ਜਸਕਰਣ ਸਿੰਘ ਅਤੇ ਲੜਕੀਆਂ ‘ਚ ਖੁਸ਼ੀ ਤਿਆਗੀ ਨੇ ਬਾਜੀ ਮਾਰੀ। ਸਾਫਟਬਾਲ ਮੁਕਾਬਲਿਆਂ (ਲੜਕੇ) ‘ਚ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਜਦਕਿ ਲੜਕੀਆਂ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲੀ (ਲੜਕੀਆਂ) ਮੱਲ੍ਹਾ ਦੀ ਟੀਮ ਜੇਤੂ ਰਹੀ। ਹੈਂਡਬਾਲ (ਲੜਕੇ) ਦੇ ਮੁਕਾਬਲਿਆਂ ‘ਚ ਬੀ.ਵੀ.ਐਮ. ਸਕੂਲ, ਕਿਚਲੂ ਨਗਰ ਦੀ ਟੀਮ ਪਹਿਲੇ ਨੰਬਰ ‘ਤੇ ਰਹੀ। ਸਵਿਮਿੰਗ, 100 ਮੀਟਰ ਫਰੀ ਸਟਾਈਲ (ਲੜਕੇ) ਦੇ ਮੁਕਾਬਲਿਆਂ ਵਿੱਚ ਆਦਿੱਤਿਆ ਤ੍ਰੇਹਨ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਵਿੱਚ ਰਾਈਸ਼ਾ ਸੈਂਣੀ ਜੇਤੂ ਰਹੀ।
ਇਸ ਤੋਂ ਇਲਾਵਾ 50 ਮੀਟਰ ਬੈਕ ਸਟ੍ਰੋਕ (ਲੜਕੇ) ‘ ਔਜਸ ਮੰਡ, ਲੜਕੀਆਂ ‘ਚ ਗੁਰਨਾਜ ਕੌਰ ਪਹਿਲੇ ਸਥਾਨ ‘ਤੇ ਰਹੀ। 50 ਮੀਟਰ ਬ੍ਰੇਸਟ ਸਟ੍ਰੋਕ ‘ਚ ਆਦਿੱਤਿਆ ਤ੍ਰੇਹਨ ਅਤੇ 50 ਮੀਟਰ ਫਰੀ ਸਟਾਈਲ ‘ਚ ਨਮਨ ਸ਼ਰਮਾ ਅਤੇ ਲੜਕੀਆਂ ‘ਚ ਅਨੁਸ਼ਕਾ ਸ਼ਰਮਾ ਪਹਿਲੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ 100 ਮੀਟਰ ਬ੍ਰੇਸਟ ਸਟ੍ਰੋਕ (ਲੜਕੀਆਂ) ‘ਚ ਵੀ ਅਨੁਸ਼ਕਾ ਸ਼ਰਮਾ ਪਹਿਲੇ ਸਥਾਨ ‘ਤੇ ਰਹੀ।
ਜੁਡੋ ਦੇ ਮੁਕਾਬਲਿਆਂ ‘ਚ 28 ਕਿਲੋ ਭਾਰ ਵਰਗ (ਲੜਕੀਆਂ) ‘ਚ ਸਰਕਾਰੀ ਸਕੂਲ ਮਾਧੋਪੁਰੀ ਦੀ ਮਾਨਸੀ ਪਹਿਲੇ ਸਥਾਨ ‘ਤੇ ਰਹੀ ਜਦਕਿ 32 ਕਿਲੋ ਭਾਰ ਵਰਗ (ਲੜਕੀਆਂ) ‘ਚ ਜੇ.ਪੀ. ਸਕੂਲ ਦੀ ਨਿਮਰਤਾ ਨੇ ਬਾਜੀ ਮਾਰੀ। 36 ਕਿਲੋ ਭਾਰ ਵਰਗ (ਲੜਕੀਆਂ) ‘ਚ ਸਰਕਾਰੀ ਸਕੂਲ ਗਿੱਲ ਦੀ ਮੀਨੂ, 40 ਕਿਲੋ ਭਾਰ ਵਰਗ (ਲੜਕੀਆਂ) ‘ਚ ਇੰਡੋ-ਕੇਨੇਡੀਅਨ ਸਕੂਲ ਦੀ ਮਾਨਵੀ ਪਹਿਲੇ ਸਥਾਨ ‘ਤੇ ਰਹੀ।
ਇਹ ਵੀ ਪੜ੍ਹੋ: BMW ਪੰਜਾਬ ਵਿੱਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰੇਗੀ
ਸਾਡੇ ਨਾਲ ਜੁੜੋ : Twitter Facebook youtube