ਖੇਡਾਂ ਵਤਨ ਪੰਜਾਬ ਦੀਆਂ 2022 : ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸੰਪੰਨ

0
177
Kheda Watan Punjab Dian Update
Kheda Watan Punjab Dian Update

ਦਿਨੇਸ਼ ਮੌਦਗਿਲ, ਲੁਧਿਆਣਾ (Kheda Watan Punjab Dian Update) : ਖੇਡਾਂ ਵਤਨ ਪੰਜਾਬ ਦੀਆਂ, ਦੇ ਜ਼ਿਲ੍ਹਾ ਪੱਧਰੀ 21 ਤੋਂ 40, 41 ਤੋਂ 50 ਅਤੇ 50 ਸਾਲ ਤੋਂ ਉੱਪਰ ਉਮਰ ਵਰਗ ਦੇ ਲੜਕੇ/ਲੜਕੀਆਂ ਦੇ ਮੁਕਾਬਲੇ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਮਤ ਹੋ ਗਏ। ਅਖੀਰਲੇ ਦਿਨ ਖਿਡਾਰੀਆਂ ਦੇ ਬੜੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਹੁਣ 10 ਤੋਂ 21 ਅਕਤੂਬਰ ਤੱਕ ਦੇ ਰਾਜ ਪੱਧਰੀ ਮੁਕਾਬਲਿਆਂ ‘ਚ ਖਿਡਾਰੀ ਆਪਣੇ ਜੌਹਰ ਵਿਖਾਉਣਗੇ।

ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ, ਖੇਡਾਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸ਼ਲਾਘਾਯੋਗ ਉਪਰਾਲੇ ਕਰਕੇ ਹਰ ਵਰਗ ਦੇ ਲੋਕਾਂ ਦਾ ਖਿਆਲ ਰੱਖ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਹਥਿਆਰਾਂ ਸਮੇਤ ਦੋ ਸ਼ੱਕੀ ਅੱਤਵਾਦੀ ਗ੍ਰਿਫਤਾਰ

ਇਸ ਤਰਾਂ ਰਹੇ ਨਤੀਜੇ

Kheda Watan Punjab Dian Update

ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਾਸਕਟਬਾਲ, 21-40 ਵਰਗ (ਲੜਕਿਆਂ) ਦੇ ਮੈਚ ਵਿੱਚ ਜਿਮਖਾਨਾ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਟੇਬਲ ਟੈਨਿਸ 41-50 ਵਰਗ ਦੇ (ਮਹਿਲਾ) ਵਿਅਕਤੀਗਤ ਮੁਕਾਬਲੇ ‘ਚ ਪ੍ਰਾਮਿਲਾ ਮਹਿਤਾ ਜੇਤੂ ਰਹੀ। 50 ਤੋਂ ਉਪਰ ਵਰਗ (ਪੁਰਸ਼) ਦੇ ਵਿਅਕਤੀਗਤ ਮੁਕਾਬਲੇ ‘ਚ ਵੰਸ਼ ਨੇ ਪਹਿਲਾ ਸਥਾਨ ਹਾਸਲ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਜੁਡੋ ਲੜਕੇ (21-40), 60 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 66 ‘ਚ ਨਿਤਿਨ, 73 ‘ਚ ਸ਼ਮਸ਼ਮ ਸ਼ਰਮਾ, 81 ‘ਚ ਵਰਿੰਦਰਪਾਲ, 90 ‘ਚ ਕੀਰਤੀ ਰਾਜ, 100 ਪਲੱਸ ‘ਚ ਜਸਪਾਲ ਸਿੰਘ ਜੇਤੂ ਰਹੇ। ਜੁਡੋ ਲੜਕੀਆਂ (21-40), 48 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਨਦੀਪ ਕੌਰ, 52 ‘ਚ ਮੀਨੂੰ, 57 ‘ਚ ਸਿਮਰਨ ਸ਼ਾਹ, 63 ‘ਚ ਪਲਕ ਨੇ ਪਹਿਲਾ ਸਥਾਨ ਹਾਸਲ ਕੀਤਾ। ਹੈਂਡਬਾਲ, ਲੜਕਿਆਂ ਦੇ 21-40 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਿਮਖ਼ਾਨਾ ਕਲੱਬ ਦੀ ਟੀਮ ਅੱਵਲ ਰਹੀ।

ਇਹ ਵੀ ਪੜ੍ਹੋ:  ਹਿਮਾਚਲ ‘ਚ ਪੰਜਾਬ ਦੇ ਨੌਜਵਾਨਾਂ ਦੀ ਕਾਰ ਹਾਦਸਾਗ੍ਰਸਤ, ਦੋ ਦੀ ਮੌਤ

ਇਹ ਵੀ ਪੜ੍ਹੋ:  ਜਰਮਨ ਕੰਪਨੀ ਕਰੇਗੀ ਪੰਜਾਬ ਵਿੱਚ ਪਰਾਲੀ ਦੀ ਸਮੱਸਿਆ ਹਲ

ਸਾਡੇ ਨਾਲ ਜੁੜੋ :  Twitter Facebook youtube

SHARE