ਖੇਡਾਂ ਵਤਨ ਪੰਜਾਬ ਦੀਆਂ 2022 : ਜ਼ਿਲ੍ਹਾ ਪੱਧਰੀ ਅੰਡਰ-21 ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

0
313
kheda Watan Punjab Diya under-21
kheda Watan Punjab Diya under-21

ਦਿਨੇਸ਼ ਮੌਦਗਿਲ, ਲੁਧਿਆਣਾ (kheda Watan Punjab Diya under-21) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- 2022’ ਤਹਿਤ ਜ਼ਿਲ੍ਹਾ ਪੱਧਰੀ ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਦਾ ਲੁਧਿਆਣਾ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲੇ 18 ਤੋਂ 20 ਸਤੰਬਰ ਤੱਕ ਕਰਵਾਏ ਜਾਣੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ‘ਖੇਡਾਂ ਵਤਨ ਪੰਜਾਬ ਦੀਆਂ – 2022’ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ, ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ। ਇਹ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 12 ਤੋਂ 22 ਸਤੰਬਰ ਤੱਕ ਕਰਵਾਏ ਜਾਣੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂ, 10 ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਆਪਣੇ ਜੌਹਰ ਵਿਖਾਉਣਗੇ।

ਇਸ ਤਰਾਂ ਰਹੇ ਖੇਡ ਨਤੀਜੇ

kheda Watan Punjab Diya under-21
kheda Watan Punjab Diya under-21

ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਹੈਂਡਬਾਲ (ਲੜਕੇ) ਦੇ ਮੁਕਾਬਲਿਆਂ ਵਿੱਚ ਬੀਵੀਐਮ ਸਕੂਲ ਨੇ ਰਾਮਗੜ੍ਹੀਆ ਕੋ-ਐਜੂਕੇਸ਼ਨ ਸਕੂਲ ਨੂੰ 12-0 ਨਾਲ ਕਰਾਰੀ ਹਾਰ ਦਿੱਤੀ ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਬੀਵੀਐਮ ਸਕੂਲ, ਕਿਚਲੂ ਨਗਰ ਦੀ ਟੀਮ ਨੇ ਆਈਪੀਐਸ ਦੀ ਟੀਮ ਨੂੰ 7-0 ਦੇ ਫਰਕ ਨਾਲ ਹਰਾਇਆ। ਹਾਕੀ (ਲੜਕੇ) ‘ਚ ਪਿੰਡ ਅਕਾਲਗੜ੍ਹ ਦੀ ਟੀਮ ਨੇ ਡੀਏਵੀ ਪਖੋਵਾਲ ਦੀ ਟੀਮ ਨੂੰ 4-0 ਨਾਲ ਹਰਾਇਆ ਜਦਕਿ ਲੜਕੀਆਂ ‘ਚ ਹਾਕੀ ਅਕੈਡਮੀ ਦੀ ਟੀਮ ਜੇਤੂ ਰਹੀ।

kheda Watan Punjab Diya under-21
kheda Watan Punjab Diya under-21

ਬਾਸਕਟਬਾਲ ‘ਚ ਲੜਕੀਆਂ ਦੀ ਟੀਮ ‘ਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਗੁਰੂ ਨਾਨਕ ਪਬਲਿਕ ਸੀਸੈ ਸਕੂਲ ਬੁੱਢੇਵਾਲ ਦੀ ਟੀਮ ਨੂੰ 6-2 ਦੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਤੈਰਾਕੀ, 50 ਬਟਰਫਲਾਈ ਸਟ੍ਰੋਕ (ਲੜਕੇ) ‘ਚ ਇਸ਼ਾਨ ਪਵਾਰ ਅਤੇ ਲੜਕੀਆਂ ‘ਚ ਕ੍ਰਿਤੀ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ। 50 ਬਰੈਸਟ ਸਟ੍ਰੋਕ (ਲੜਕੇ) ‘ਚ ਇਸ਼ਾਨ ਬਹਿਲ, 100 ਮੀਟਰ ਬੈਕ ਸਟ੍ਰੋਕ ‘ਚ ਸਰਗੁਣਜੋਤ ਸਿੰਘ, 200 ਮੀਟਰ ਬ੍ਰੈਸਟ ਸਟ੍ਰੋਕ ‘ਚ ਇਸ਼ਾਨ ਬਹਿਲ, 200 ਮੀਟਰ ਫਰੀ ਸਟਾਈਲ ‘ਚ ਵਿਕਰਮਾਦਿੱਤਿਆ ਨੇ ਪਹਿਲਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਐਥਲੈਟਿਕਸ, ਈਵੈਂਟ-100 ਮੀਟਰ (ਲੜਕੇ) ਗੁਰਕਮਲ ਸਿੰਘ ਰਾਏ, ਲੜਕੀਆਂ ਕਾਵਿਆ ਸੂਦ, 400 ਮੀਟਰ (ਲੜਕੇ) ‘ਚ ਇੰਦਰਪ੍ਰੀਤ ਸਿੰਘ, ਲੜਕੀਆਂ ‘ਚ ਈਸ਼ਾ ਸਹੋਤਾ, 1500 ਮੀਟਰ (ਲੜਕੇ) ‘ਚ ਆਰਿਸ਼, ਲੜਕੀਆਂ ‘ਚ ਪਵਨਪ੍ਰੀਤ ਮੋਰਿਆ ਨੇ ਬਾਜੀ ਮਾਰੀ। ਈਵੈਂਟ ਡਿਸਕਸ ਥ੍ਰੋਅ ‘ਚ ਕ੍ਰਮਵਾਰ ਜਗਸੀਰ ਸਿੰਘ ਅਤੇ ਮੁਸਕਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।

Also Read : ਹੋਸਟਲ ਵਾਰਡਨ ਨੂੰ ਬਦਲਣ ਦਾ ਫੈਸਲਾ, ਯੂਨੀਵਰਸਿਟੀ ਕੈਂਪਸ ਛੇ ਦਿਨਾਂ ਲਈ ਬੰਦ

Also Read : MBA ਵਿਦਿਆਰਥਣਾਂ ਦੀ ਵਾਇਰਲ ਵੀਡੀਓ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ

Also Read : ਯੂਨੀਵਰਸਿਟੀ ਵਿੱਚ ਵਿਰੋਧ ਪ੍ਰਦਰਸ਼ਨ, ਸਿੱਖਿਆ ਮੰਤਰੀ ਨੇ ਸ਼ਾਂਤੀ ਦੀ ਅਪੀਲ ਕੀਤੀ

Connect With Us : Twitter Facebook

SHARE