Kulwinder Singh Jangpura Truck Union New President ਆਮ ਆਦਮੀ ਪਾਰਟੀ ਦੀ ਵਿਧਾਇਕਾ ਨੀਨਾ ਮਿੱਤਲ ਦੇ ਆਸ਼ੀਰਵਾਦ ਨਾਲ ਕੁਲਵਿੰਦਰ ਸਿੰਘ ਜੰਗਪੁਰਾ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ

0
350
Kulwinder Singh Jangpura Truck Union New President

Kulwinder Singh Jangpura Truck Union New President
– ਬਲਵਿੰਦਰ ਸਿੰਘ ਚੇਅਰਮੈਨ ਅਤੇ ਪਵਿੱਤਰ ਸਿੰਘ ਧਰਮਗੜ੍ਹ ਕੋਆਰਡੀਨੇਟਰ ਬਣੇ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਟਰੱਕ ਯੂਨੀਅਨ ਬਨੂੜ ਦੇ ਪ੍ਰਧਾਨ ਬਣਾਏ ਜਾਣ ਦਾ ਰੇੜਕਾ ਖਤਮ ਹੋ ਗਿਆ ਹੈ। ਟਰੱਕ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਟਰੱਕ ਯੂਨੀਅਨ ਬਨੂੜ ਦਾ ਗਠਨ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਸਾਰੀਆਂ ਪਾਰਟੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।

ਸੀਐਮ.ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਮਾਹੌਲ ਸਿਰਜ ਰਹੀ ਹੈ। ਭਾਵੇਂ ਕੁਝ ਲੋਕ ਯੂਨੀਅਨ ਦੇ ਗਠਨ ਨੂੰ ਲੈ ਕੇ ਗੁੱਸਾ ਜ਼ਾਹਰ ਕਰ ਰਹੇ ਸਨ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਬਿਕਰਮਜੀਤ ਪਾਸੀ, ਸੀਟੀ ਪ੍ਰਧਾਨ ਕਿਰਨਜੀਤ ਪਾਸੀ, ਸੀਨੀਅਰ ਆਗੂ ਬਲਬੀਰ ਸਿੰਘ ਛੋਟੂ ਦੇ ਦਖਲ ਨਾਲ ਉਨ੍ਹਾਂ ਨੂੰ ਸ਼ਾਂਤ ਕੀਤਾ ਗਿਆ ਹੈ। ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਯਾਦਵਿੰਦਰ ਸਿੰਘ, ਲੱਖੀ ਸੰਧੂ, ਸੋਨੀ ਸੰਧੂ ਨੇ ਨਵੀਂ ਯੂਨੀਅਨ ਦੇ ਗਠਨ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। Kulwinder Singh Jangpura Truck Union New President

ਵਿਧਾਇਕ ਨੀਨਾ ਮਿੱਤਲ ਨੇ ਕੁਲਵਿੰਦਰ ਸਿੰਘ ਜੰਗਪੁਰਾ’ਤੇ ਭਰੋਸਾ ਪ੍ਰਗਟਾਇਆ

Kulwinder Singh Jangpura Truck Union New President

ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਦੇ ਆਸ਼ੀਰਵਾਦ ਨਾਲ ਟਰੱਕ ਯੂਨੀਅਨ ਦਾ ਪ੍ਰਧਾਨ ਐਲਾਨਿਆ ਗਿਆ ਹੈ। ਵਿਧਾਇਕ ਨੇ ਪਿੰਡ ਜੰਗਪੁਰਾ ਦੇ ਨੌਜਵਾਨ ਕੁਲਵਿੰਦਰ ਸਿੰਘ ਕਿੰਦਾ ’ਤੇ ਭਰੋਸਾ ਪ੍ਰਗਟਾਇਆ ਹੈ। ਹੋਰ ਟਰੱਕ ਅਪਰੇਟਰਾਂ ਨੇ ਵੀ ਕੁਲਵਿੰਦਰ ਦੇ ਨਾਂ ਨਾਲ ਸਹਿਮਤੀ ਜਤਾਈ ਹੈ। ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਲੰਬੇ ਸਮੇਂ ਤੋਂ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਕੁਲਵਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਸਥਾਪਨਾ ਨਾਲ ਟਰੱਕ ਅਪਰੇਟਰਾਂ ਵਿੱਚ ਭਾਰੀ ਉਤਸ਼ਾਹ ਹੈ। ਟਰੱਕ ਅਪਰੇਟਰਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ। Kulwinder Singh Jangpura Truck Union New President

ਕੁਲਵਿੰਦਰ ਦੇ ਪਿਤਾ 10 ਸਾਲ ਚੇਅਰਮੈਨ ਰਹੇ

Kulwinder Singh Jangpura Truck Union New President

ਟਰੱਕ ਯੂਨੀਅਨ ਬਨੂੜ ਦੇ ਨਵ-ਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਦੇ ਪਿਤਾ ਜੀ ਪ੍ਰੇਮ ਸਿੰਘ ਜੰਗਪੁਰਾ ਟਰਾਂਸਪੋਰਟ ਖੇਤਰ ਦੀ ਮੰਨੀ-ਪ੍ਰਮੰਨੀ ਹਸਤੀ ਹੈ। ਪ੍ਰੇਮ ਸਿੰਘ ਜੰਗਪੁਰਾ 2002-07 ਤੱਕ ਪੰਜਾਬ ਟਰੱਕ ਯੂਨੀਅਨ ਦੇ ਜਨਰਲ ਸਕੱਤਰ ਰਹੇ। 10 ਸਾਲ ਬਨੂੜ ਟਰੱਕ ਯੂਨੀਅਨ ਦੇ ਚੇਅਰਮੈਨ ਰਹਿਣ ਤੋਂ ਇਲਾਵਾ ਰਾਜਪੁਰਾ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਹਨ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਤਾ ਜੀ ਨੇ ਸਾਰੀ ਉਮਰ ਸਮਾਜ ਸੇਵਾ ਦੇ ਕੰਮ ਕੀਤੇ ਹਨ, ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸਮਾਜ ਸੇਵਾ ਦੇ ਕੰਮ ਕੀਤੇ ਜਾਣਗੇ | Kulwinder Singh Jangpura Truck Union New President

ਸਰਕਾਰ ਅਤੇ ਯੂਨੀਅਨ ਵਿਚਕਾਰ ਤਾਲਮੇਲ ਕਾਇਮ ਰੱਖਿਆ ਜਾਵੇਗਾ

ਟਰੱਕ ਯੂਨੀਅਨ ਦੇ ਨਵ-ਨਿਯੁਕਤ ਕੋਆਰਡੀਨੇਟਰ ਪਵਿੱਤਰ ਸਿੰਘ ਧਰਮਗੜ੍ਹ ਨੇ ਕਿਹਾ ਕਿ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸਰਕਾਰ ਅਤੇ ਯੂਨੀਅਨ ਵਿੱਚ ਤਾਲਮੇਲ ਬਣਾਈ ਰੱਖਣਾ ਹੈ। ਯੂਨੀਅਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਪਹੁੰਚ ਕਰਨ ਤੋਂ ਇਲਾਵਾ ਰੁਜ਼ਗਾਰ ਵਿੱਚ ਵਾਧਾ ਕਰਨ ਲਈ ਟਰੱਕ ਅਪਰੇਟਰਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇ ਕੇ ਰੁਜ਼ਗਾਰ ਵਧਾਉਣ ਦੇ ਨਵੇਂ ਰਾਹ ਖੋਲ੍ਹੇ ਜਾਣਗੇ। Kulwinder Singh Jangpura Truck Union New President

ਟਰੱਕ ਯੂਨੀਅਨ ਦੇ ਅਧਿਕਾਰੀ

Kulwinder Singh Jangpura Truck Union New President

– ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ
– ਕੋਆਰਡੀਨੇਟਰ ਪਵਿਤਰ ਸਿੰਘ ਧਰਮਗੜ੍ਹ
– ਚੇਅਰਮੈਨ ਬਲਵਿੰਦਰ ਸਿੰਘ ਬਨੂੜ
– ਸੀਨੀਅਰ ਪ੍ਰਧਾਨ ਸੁਰਿੰਦਰ ਸਿੰਘ ਬੂਟਾ ਸਿੰਘ ਵਾਲਾ
– ਮੀਤ ਪ੍ਰਧਾਨ ਅਮਰੀਕ ਸਿੰਘ ਧਰਮਗੜ੍ਹ
– ਜਨਰਲ ਸਕੱਤਰ ਦਵਿੰਦਰ ਸਿੰਘ ਜਲਾਲਪੁਰ
– ਮੈਂਬਰ ਨੇਤਰ ਸਿੰਘ
– ਮੈਂਬਰ ਰਣਧੀਰ ਸਿੰਘ
– ਮੈਂਬਰ ਅਸ਼ਵਨੀ ਕੁਮਾਰ
– ਮੈਂਬਰ ਮਨਦੀਪ ਸਿੰਘ
– ਮੈਂਬਰ ਤੇਜਿੰਦਰ ਸਿੰਘ
– ਮੈਂਬਰ ਸਾਧੂ ਸਿੰਘ ਖਲੌਰ
– ਮੈਂਬਰ ਗੁਰਵਿੰਦਰ ਸਿੰਘ ਬਸੀ ਈਸੇਖਾਂ Kulwinder Singh Jangpura Truck Union New President

Also Read :Gurudev Sri Sri Ravi Shankar ਪੀ.ਐਲ.ਪੀ.ਬੀ. ਦੁਆਰਾ ਆਯੋਜਿਤ ਮਹਾਂ ਸਤਿਸੰਗ ਵਿੱਚ ਪਹੁੰਚ ਰਹੇ ਗੁਰੂਦੇਵ ਸ਼੍ਰੀ ਸ਼੍ਰੀ ਰਵੀਸ਼ੰਕਰ

Also Read :SVGOI Launches Scholarship Scheme ਉਨੱਤ ਕਿਸਾਨ ਮੇਲਾ 2022 ਮੌਕੇ SVGOI ਨੇ ਕਿਸਾਨ ਪਰਿਵਾਰ ਦੇ ਬੱਚਿਆਂ ਲਈ ਲਾਂਚ ਕੀਤੀ ਸਕਾਲਰਸ਼ਿਪ ਸਕੀਮ

Also Read :Digilocker Service Valid In PSEB ਡਿਜੀਲੌਕਰ’ਤੇ ਅਪਲੋਡ ਸਕੂਲ ਸਰਟੀਫਿਕੇਟਾਂ ਨੂੰ ਮਿਲੀ ਮਾਨਤਾ

Connect With Us : Twitter Facebook

SHARE