Ladoval Toll Plaza : ਅੱਜ ਲਾਡੋਵਾਲ ਟੋਲ ਪਲਾਜਾ ਤੇ ਹਾਈਵੇ ਜਾਮ, ਠੇਕਾ ਮੁਲਾਜ਼ਮ ਦੇ ਰਹੇ ਧਰਨਾ

0
145
Ladoval Toll Plaza

India News (ਇੰਡੀਆ ਨਿਊਜ਼), Ladoval Toll Plaza, ਚੰਡੀਗੜ੍ਹ : ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਅੱਜ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ 12 ਵਜੇ ਲਾਡੋਵਾਲ ਟੋਲ ਪਲਾਜਾ ਦੇ ਉੱਤੇ ਲੁਧਿਆਣਾ ਦੇ ਵਿੱਚ ਲਗਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਹਾਈਵੇ ਬੰਦ ਰਹੇਗਾ ਅਤੇ ਹਾਈਵੇ ਦੇ ਤੋਂ ਗੁਜਰਨ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਧਰਨੇ ਦੇ ਦੌਰਾਨ ਸੁਰਖਿਆ ਵਿਵਸਤਾ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮ ਵੀ ਤਨਾਤ ਰਹਿਣਗੇ।

ਨਾ ਬਰਾਬਰ ਤਨਖਾਹਾਂ ਤੇ ਕਰ ਰਹੇ ਕੰਮ

ਜਾਣਕਾਰੀ ਦਿੰਦੇ ਹੋਏ ਧਰਨਾਕਾਰੀਆਂ ਦੇ ਆਗੂ ਵਰਿੰਦਰ ਸਿੰਘ ਮੋਮੀ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਲ ਸਪਲਾਈ ਸੈਨੀਟੇਸ਼ਨ ਵੀਭਾਗ, ਪਾਵਰ ਕੌਮ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਮੁਲਾਜ਼ਮਾਂ ਤੋਂ ਨਾ ਬਰਾਬਰ ਤਨਖਾਹ ਦੇ ਉੱਤੇ ਕੰਮ ਕਰਵਾਇਆ ਜਾ ਰਿਹਾ ਹੈ। ਜਿਸ ਦੇ ਵਿਰੋਧ ਦੇ ਵਿੱਚ ਅੱਜ ਲਾਢੋਵਾਲ ਟੋਲ ਪਲਾਜਾ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਲੇਬਰ ਕਾਨਫਰੰਸ ਦਾ ਫਾਰਮੂਲਾ ਹੋਵੇ ਲਾਗੂ

ਧਰਨਾਕਾਰੀਆਂ ਦੇ ਮੁਲਾਜ਼ਮ ਆਗੂ ਨੇ ਕਿਹਾ ਹੈ ਕਿ ਵੱਖ-ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਸਰਕਾਰ ਤੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਜਦੋਂ ਤੱਕ ਪੱਕਾ ਨਹੀਂ ਕੀਤਾ ਜਾਂਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਧਰਨਾਕਾਰੀ ਮੁਲਾਜ਼ਮ ਆਗੂ ਨੇ ਕਿਹਾ ਕਿ 15ਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਦੇ ਮੁਤਾਬਕ ਘੱਟ ਤੋਂ ਘੱਟ 30 ਹਜਾਰ ਰੁਪਏ ਸੁਨਸਚਿਤ ਕੀਤੇ ਜਾਣ।

ਇਹ ਵੀ ਪੜ੍ਹੋ :Start Of Bus Service : ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬੱਸ ਸੇਵਾ ਦੀ ਸ਼ੁਰੂਆਤ

 

SHARE