ਜਮੀਨ ਵਿਵਾਦ ਦੇ ਚੱਲਦਿਆਂ ਭਰਾਂਵਾਂ ਨੇ ਭਰਾ ਨੂੰ ਕੁੱਟ-ਕੁੱਟ ਕੇ ਮਾਰਿਆ

0
181
Land dispute, The brothers beat the brother to death, Case filed against 3
Land dispute, The brothers beat the brother to death, Case filed against 3
  • ਪਾਣੀ ਮੋਟਰ ਲੋੜ ਵਿਵਾਦ ਭਰਾਵਾ ਨੇ ਆਪਣੇ ਭਰਾ ਨੂੰ ਮੌਤ ਦੇ ਘਾਟ ਉਤਾਰਾ
  • ਸੁਭਾਨਪੁਰ ਨੇ 3 ਖਿਲਾਫ ਮਾਮਲਾ ਕੀਤਾ ਦਰਜ਼

ਇੰਡੀਆ ਨਿਊਜ਼ PUNJAB NEWS: ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਗੁਡਾਣੀ ਵਿਖੇ ਭਰਾਵਾਂ ਨੇ ਜਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਸਕੇ ਭਰਾ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿੱਥੇ ਕਿ ਸੁਭਾਨਪੁਰ ਪੁਲਿਸ ਨੇ ਕਾਰਵਾਈ ਕਰਦਿਆਂ 3 ਲੋਕਾਂ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ਼ ਕੀਤਾ ਹੈ

 

 

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਤਵੀਰ ਕੌਰ ਪਤਨੀ ਮ੍ਰਿਤਕ ਜਸਵੀਰ ਸਿੰਘ ਵਾਸੀ ਪਿੰਡ ਗੁਡਾਣੀ ਥਾਣਾ ਸੁਭਾਨਪੁਰ ਨੇ ਦੱਸਿਆ ਕਿ ਮੈਂ ਉਕਤ ਪਤੇ ਦੀ ਰਹਿਣ ਵਾਲੀ ਹਾਂ ਅਤੇ ਘਰੇਲੂ ਕੰਮ ਕਾਰ ਕਰਦੀ ਹਾਂ ਮੇਰੇ ਦੋ ਬੱਚੇ ਹਨ ਇਕ ਲੜਕਾ ਸਿਮਰਜੀਤ ਸਿੰਘ ਜੋ ਵਿਦੇਸ਼ ਅਮਰੀਕਾ ਗਿਆ ਹੈ ਅਤੇ ਲੜਕੀ ਨਵਜੋਤ ਕੌਰ ਸ਼ਾਦੀ ਸ਼ੁਦਾ ਹੈ ਮੇਰਾ ਪਤੀ ਜਸਵੀਰ ਸਿੰਘ ਦੇ ਤਿੰਨ ਭਰਾ ਹਨ ਵੱਡਾ ਹਰਜਿੰਦਰ ਸਿੰਘ ਉਸ ਤੋਂ ਵੱਡਾ ਲਖਵਿੰਦਰ ਸਿੰਘ ਤੇ ਮੇਰੇ ਪਤੀ ਤੋਂ ਛੋਟਾ ਤਰਸੇਮ ਸਿੰਘ ਪੁੱਤਰ ਸੰਤੋਖ ਸਿੰਘ ਹਨ।

16 ਮਰਲੇ ਜ਼ਮੀਨ ਦਾ ਕੋਰਟ ਵਿਚ ਕੇਸ ਚਲਦਾ ਹੈ

ਹਰਜਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਬਾਬਾ ਦੀਪ ਸਿੰਘ ਨਗਰ ਨੇੜੇ ਪੀਰ ਚੌਧਰੀ ਕਪੂਰਥਲਾ ਵਿਖੇ ਰਹਿੰਦਾ ਹੈ ਅਤੇ ਦਿਉਰ ਤਰਸੇਮ ਸਿੰਘ ਵਿਦੇਸ਼ ਅਮਰੀਕਾ ਵਿਖੇ ਗਿਆ ਹੈ। ਚਾਰਾ ਭਰਾਵਾਂ ਕੋਲ ਕਰੀਬ 6 ਕਿਲੇ ਜ਼ਮੀਨ ਹੈ ਮੇਰੇ ਪਤੀ ਜਸਵੀਰ ਸਿੰਘ ਦਾ ਆਪਣੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨਾਲ ਪਿੰਡ ਦੀ ਫਿਰਨੀ ਤੇ ਕਰੀਬ 16 ਮਰਲੇ ਜ਼ਮੀਨ ਹੈ ਜਿਸਦਾ ਕਿ ਕੋਰਟ ਵਿਚ ਕੇਸ ਚਲਦਾ ਹੈ।

 

ਇਸੇ ਜਮੀਨ ਕਰਕੇ ਮੇਰੇ ਪਤੀ ਦਾ ਆਪਣੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ ਸਾਡੀਆ ਦੋ ਮੋਟਰਾਂ ਜੋ ਕਿ ਸਾਂਝੀਆਂ ਹਨ ਤੇ ਅਸੀ ਸਾਂਝਾਂ ਪਾਣੀ ਲਾਉਂਦੇ ਸਾਂ ਮੇਰੇ ਪਤੀ ਜਸਵੀਰ ਸਿੰਘ ਦਾ ਆਪਣੇ ਦੋਵੇਂ ਉਕਤ ਭਰਾਵਾਂ ਨਾਲ ਮੋਟਰ ਦਾ ਲੋਡ ਵਧਾਉਣ ਦਾ ਝਗੜਾ ਰਹਿੰਦਾ। ਅੱਜ ਸਾਡੇ ਹੀ ਪਿੰਡ ਦਾ ਕਰਮਜੀਤ ਸਿੰਘ ਉਰਫ ਪੰਮਾਂ ਪੁੱਤਰ ਬਲਵੰਤ ਸਿੰਘ ਵਾਸੀ ਗੁਡਾਣੀ ਹਾਲ ਵਾਸੀ ਗੋਬਿੰਦ ਨਗਰ ਜਲੰਧਰ ਸਾਡੇ ਘਰ ਆਇਆ ਤਾਂ ਮੇਰੇ ਪਤੀ ਨੂੰ ਕਿਹਾ ਕਿ ਸਾਡੇ ਘਰ ਜਾ ਮੋਟਰ ਤੇ ਆਵੇ ਤੁਹਾਨੂੰ ਤੁਹਾਡੇ ਭਰਾਵਾਂ ਹਰਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੇ ਬੁਲਾਇਆ ਹੈ।

 

ਸਾਡੀ ਰੀਤ ਚਲਦੀ ਆਉਂਦੀ ਹੈ ਕਿ ਭਰਾਂ, ਭਰਾ ਨੂੰ ਮਾਰਦਾ ਹੈ

 

ਇਸ ਦੋਰਾਨ ਕਹਿਣ ਤੇ ਸ਼ਾਮ 6:30 ਕੁ ਵਜੇ ਮੈਂ ਤੇ ਮੇਰਾ ਪਤੀ ਜਸਵੀਰ ਸਿੰਘ ਮੋਟਰ ਤੇ ਗਏ ਜਿਥੇ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਮੇਰੀ ਜਠਾਣੀ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਖੜੇ ਸੀ’ ਤੇ ਮੇਰੇ ਪਤੀ ਨੂੰ ਕਹਿਣ ਲੱਗੇ ਕੇ ਪੇਪਰਾ ਤੇ ਦਸਤਖਤ ਕਰ ਦੇ ਮੋਟਰ ਦਾ ਲੋਡ ਵਧਾਉਣਾ ਹੈ ਤਾਂ ਮੇਰੇ ਪਤੀ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹਰਜਿੰਦਰ ਸਿੰਘ ਨੇ ਮੇਰੇ ਪਤੀ ਨੂੰ ਕਿਹਾ ਕਿ ਸਾਡੀ ਰੀਤ ਚਲਦੀ ਆਉਂਦੀ ਹੈ ਕਿ ਭਰਾਂ, ਭਰਾ ਨੂੰ ਮਾਰਦਾ ਹੈ।

 

ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਮੇਰੀ ਜੇਠਾਣੀ ਸੁਖਵਿੰਦਰ ਕੌਰ ਮੇਰੇ ਪਤੀ ਦੇ ਗਲ ਪੈ ਗਏ ਤੇ ਮੇਰੇ ਰੋਲਾ ਪਾਉਦੀ ਦੇ ਇਹ ਤਿੰਨੇ ਜਾਣੇ ਮੇਰੇ ਪਤੀ ਨੂੰ ਖਿੱਚ ਕੇ ਕਰਮਜੀਤ ਸਿੰਘ ਪੰਮਾ ਦੇ ਘਰ ਅੰਦਰ ਲੈ ਗਏ ਤੇ ਮੈਨੂੰ ਧੱਕਾ ਮਾਰ ਕੇ ਗੇਟ ਨੂੰ ਕੁੰਡੀ ਮਾਰ ਦਿੱਤੀ ਲਈ ਤੇ ਅੰਦਰ ਮੇਰੇ ਪਤੀ ਦੀ ਕੁਟਮਾਰ ਕੀਤੀ ਤੇ ਗੁੱਝੀਆਂ ਸੱਟਾਂ ਮਾਰੀਆਂ ਤੋਂ ਕੁਝ ਦੇਰ ਬਾਅਦ ਇਹ ਤਿੰਨੋਂ ਜਾਣੇ ਮੇਰੇ ਪਤੀ ਨੂੰ ਖਿੱਚ ਕੇ ਘਸੀਟ ਕੇ ਘਰ ਬਾਹਰ ਮੋਟਰ ਨਜਦੀਕ ਲੈ ਆਏ ਤੋ ਮੈਂ ਰੋਲਾ ਪਾਇਆ ਕੇ ਕੋਈ ਗੱਡੀ ਲੈ ਕੇ ਆਵੇ ਮੇਰੇ ਘਰ ਵਾਲੇ ਨੂੰ ਪਾਣੀ ਪਿਆੳ ਤੇ ਇਹ ਤਿੰਨੇ ਜਾਣੇ ਚਲੇ ਗਏ ਤੇ ਜਾਂਦੇ ਜਾਂਦੇ ਹਰਜਿੰਦਰ ਨੇ ਕਿਹਾ ਅਸੀ ਮਾਰ ਦਿੱਤਾ ਹੈ।

 

ਇਸ ਦੋਰਾਨ ਮੈਂ ਆਪਣੇ ਪਤੀ ਨੂੰ ਗੁਆਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਲੈ ਗਏ ਜਿੱਥੇ ਡਿਊਟੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਨ ਦਿੱਤਾ !

ਇਸ ਸਬੰਧੀ ਸੁਭਾਨਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਭਰਜਾਈ ਸੁਖਵਿੰਦਰ ਕੌਰ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਥਾਣਾ ਮੁੱਖੀ ਸੁਭਾਨਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਤਫਤੀਸ਼ ਚ ਜੁੱਟੀ ਹੈ ਅਤੇ ਉਕਤ ਤਿੰਨੇ ਦੋਸ਼ੀ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ ਦੀ ਗੱਲ ਕਹਿੰਦੇ ਨਾਜਰ ਆਏ।

ਇਹ ਵੀ ਪੜ੍ਹੋ: ਸੂਬੇ ‘ਚ ਅੱਜ ਤੋਂ ਮੁਫਤ ਬਿਜਲੀ ਮਿਲੇਗੀ, ਇਹ ਲੋਕ ਹੋਣਗੇ ਪਾਤਰ

ਇਹ ਵੀ ਪੜ੍ਹੋ: ਕੀ ਅਕਾਲੀ ਦਲ ਬਾਦਲ ਤੇ ਬੀਜੇਪੀ ‘ਚ ਮੁੜ ਹੋਵੇਗਾ ਗਠਜੋੜ?

ਇਹ ਵੀ ਪੜ੍ਹੋ:  16 ਕਿਲੋ ਹੈਰੋਇਨ ਬਰਾਮਦ, 4 ਤਸਕਰ ਗਿਰਫ਼ਤਾਰ

ਸਾਡੇ ਨਾਲ ਜੁੜੋ : Twitter Facebook youtube

SHARE