Large Quantities Of Alcohol Recovered
ਬਨੂੜ ਪੁਲੀਸ ਨੇ ਚੰਡੀਗੜ੍ਹ ਮਾਰਕਾ 10 ਪੇਟੀਆਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
* ਆਬਕਾਰੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਪੁਲੀਸ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਸਾਂਝੀ ਕਾਰਵਾਈ ਕਰਦਿਆਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਮੌਕੇ ‘ਤੇ ਸ਼ਰਾਬ ਤਸਕਰੀ ਕਰਨ ਵਾਲੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਬਨੂੜ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਖਰੜ ਸਾਈਡ ਤੋਂ ਇਕ ਕਾਰ ਵਿਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ। Large Quantities Of Alcohol Recovered
10 ਪੇਟੀਆਂ ਸ਼ਰਾਬ ਬਰਾਮਦ
ਏਐਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਖਰੜ ਬਨੂੜ ਰੋਡ ’ਤੇ ਪਿੰਡ ਫੌਜੀ ਕਲੋਨੀ ਕੋਲ ਨਾਕਾ ਲਾਇਆ ਗਿਆ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਜ਼ੋਰਾਵਰ ਸਿੰਘ ਪੁਲੀਸ ਟੀਮ ਸਮੇਤ ਹਾਜ਼ਰ ਸਨ। ਖਰੜ ਸਾਈਡ ਤੋਂ ਆ ਰਹੀ ਕਾਰ ਨੰਬਰ ਪੀ.ਬੀ.65ਏ.ਯੂ.-4849 ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਚੈਕਿੰਗ ਕੀਤੀ ਗਈ। ਕਾਰ ਵਿੱਚ ਰੱਖੀ ਚੰਡੀਗੜ੍ਹ ਮਾਰਕਾ ਮੋਟਾ ਸੰਤਰਾ, 10 ਪੇਟੀਆਂ ਸ਼ਰਾਬ ਬਰਾਮਦ ਹੋਈ। Large Quantities Of Alcohol Recovered
ਮਾਮਲਾ ਦਰਜ
ਥਾਣਾ ਬਨੂੜ ਦੇ ਇੰਚਾਰਜ ਨੇ ਦੱਸਿਆ ਕਿ ਕਾਰ ਚਾਲਕ ਅਭਿਸ਼ੇਕ ਵਰਮਾ ਪੁੱਤਰ ਪ੍ਰਵੀਨ ਕੁਮਾਰ ਵਾਸੀ ਚੋਹਲਟਾ ਖੁਰਦ ਜ਼ਿਲ੍ਹਾ ਮੁਹਾਲੀ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। Large Quantities Of Alcohol Recovered
ਚੋਰੀ ਦਾ ਮੋਟਰਸਾਈਕਲ ਬਰਾਮਦ
ਥਾਣਾ ਬਨੂੜ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਏਐਸਆਈ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਮੋਟਰ ਸਾਈਕਲ ‘ਤੇ ਸਾਹਮਣੇ ਤੋਂ ਆ ਰਿਹਾ ਉਕਤ ਵਿਅਕਤੀ ਪੁਲਿਸ ਨੂੰ ਦੇਖ ਕੇ ਪਿੱਛੇ ਭੱਜਣ ਲੱਗਾ ਤਾਂ ਉਸ ਨੂੰ ਕਾਬੂ ਕਰਕੇ ਮੋਟਰ ਸਾਈਕਲ ਦੇ ਕਾਗਜ਼ਾਤ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਹੈ |
ਪੁਲਿਸ ਨੂੰ ਦੱਸਿਆ ਕਿ ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਗੁੱਗਾ ਮਾੜੀ ਤੋਂ ਚੋਰੀ ਹੋਇਆ ਹੈ। ਜੀਤੂ ਪੁੱਤਰ ਸ਼ਿਵ ਚੰਦ ਵਾਸੀ ਬਾਬਾ ਬੰਦਾ ਬਹਾਦਰ ਕਲੋਨੀ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ। Large Quantities Of Alcohol Recovered
Also Read :ਸਕੂਲ ਦੀ ਸਫ਼ਾਈ ਕਰਕੇ ਫੁੱਲਾਂ ਵਾਲੇ ਪੌਦੇ ਲਗਾਏ Cleaning And Planting At School
Also Read :ਬਨੂੜ ਦੀ ਕਲੋਨੀ ਵਿੱਚ ਸੱਪਾਂ ਦੀ ਦਹਿਸ਼ਤ The Terror Of Snakes
Connect With Us : Twitter Facebook