Leak Gas Cylinder : ਧੂਰੀ ਰੇਲਵੇ ਲਾਈਨ ਦੇ ਨਜ਼ਦੀਕ ਪੈਂਦੇ ਇਲਾਕੇ ‘ਚ ਗੈਸ ਏਜੰਸੀ ਦੇ ਡਿਲੀਵਰੀ ਮੈਨ ਵੱਲੋਂ ਲੀਕ ਹੋ ਰਿਹਾ ਗੈਸ ਸਿਲੰਡਰ ਰੇਲ ਪਟੜੀ ਨੇੜੇ ਛੱਡੇ ਜਾਣ ਕਾਰਨ ਇਲਾਕਾ ਵਾਸੀਆਂ ‘ਚ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਲਾਈਨ ਦੇ ਨੇੜੇ ਪੈਂਦੇ ਆਜ਼ਾਦ ਨਗਰ ਇਲਾਕੇ ਵਿੱਚ ਖਪਤਕਾਰਾਂ ਦੇ ਘਰਾਂ ਵਿੱਚ ਸਿਲੰਡਰ ਭਾਰਤ ਗੈਸ ਕੰਪਨੀ ਨਾਲ ਸਬੰਧਤ ਏਜੰਸੀ ਦੇ ਡਿਲੀਵਰੀ ਮੈਨ ਵੱਲੋਂ ਗੈਸ ਸਿਲੰਡਰ ਸਪਲਾਈ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਆਟੋ ਰਿਕਸ਼ਾ ‘ਚ ਸਿਲੰਡਰ ‘ਚੋਂ ਗੈਸ ਲੀਕ ਹੋਣ ਲੱਗੀ ਤਾਂ ਅਹਿਤਿਆਤ ਵਜੋਂ ਡਿਲੀਵਰੀ ਮੈਨ ਨੇ ਆਟੋ ‘ਚੋਂ ਸਿਲੰਡਰ ਕੱਢਿਆ ਤਾਂ ਦੇਖਿਆ ਕਿ ਇਸ ਦੌਰਾਨ ਅਚਾਨਕ ਗੈਸ ਦਾ ਪ੍ਰੈਸ਼ਰ ਤੇਜ਼ੀ ਨਾਲ ਵਧ ਗਿਆ ਅਤੇ ਡਿਲੀਵਰੀ ਮੈਨ ਨੇ ਸਿਲੰਡਰ ਰੇਲ ਪਟੜੀ ਦੇ ਕੋਲ ਛੱਡ ਦਿੱਤਾ।
ਹਾਲਾਂਕਿ ਇਸ ਦੌਰਾਨ ਡਿਲੀਵਰੀ ਮੈਨ ਨੇ ਸਿਲੰਡਰ ‘ਤੇ ਬਾਰਦਾਨਾ ਰੱਖ ਕੇ ਗੈਸ ਦੀ ਲੀਕੇਜ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਵੀ ਕੀਤੀ। ਇਸੇ ਦੌਰਾਨ ਰੇਲਵੇ ਟ੍ਰੈਕ ਤੋਂ ਲੰਘ ਰਹੀ ਦਾਦਰ ਐਕਸਪ੍ਰੈਸ ਦੇ ਡਰਾਈਵਰ ਨੇ ਟ੍ਰੈਕ ਦੇ ਕੋਲ ਪਏ ਗੈਸ ਸਿਲੰਡਰ ਨੂੰ ਦੇਖ ਕੇ ਸਮਝਦਾਰੀ ਦਿਖਾਉਂਦੇ ਹੋਏ ਟਰੇਨ ਨੂੰ ਰੋਕ ਲਿਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ। ਗੈਸ ਲੀਕ ਹੋਣ ਕਾਰਨ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਬਦਬੂ ਫੈਲ ਗਈ ਅਤੇ ਲੋਕ ਡਰ ਗਏ। ਲਗਾਤਾਰ 2 ਘੰਟੇ ਗੈਸ ਲੀਕ ਹੋਣ ਤੋਂ ਬਾਅਦ ਸਿਲੰਡਰ ਪੂਰੀ ਤਰ੍ਹਾਂ ਖਾਲੀ ਹੋ ਗਿਆ।
ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਖੁਰਾਕ ਤੇ ਸਪਲਾਈ ਵਿਭਾਗ ਦੀ ਕੰਟਰੋਲਰ ਮੀਨਾਕਸ਼ੀ ਨੇ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ ਵਿਭਾਗੀ ਕਰਮਚਾਰੀਆਂ ਦੀ ਟੀਮ ਗਠਿਤ ਕਰਕੇ ਮਾਮਲੇ ਦੀ ਜ਼ਮੀਨੀ ਸੱਚਾਈ ਦੀ ਜਾਂਚ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਕਿਸ ਗੈਸ ਏਜੰਸੀ ਦੇ ਡਿਲੀਵਰੀ ਮੈਨ ਨੇ ਲਾਪਰਵਾਹੀ ਵਰਤੀ ਹੈ। . ਰਿਪੋਰਟ ਆਉਣ ਤੋਂ ਬਾਅਦ ਸਬੰਧਤ ਏਜੰਸੀ ਡੀਲਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Also Read : ‘ਆਪ’ ਦੇ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੂੰ 58,691 ਵੋਟਾਂ ਨਾਲ ਹਰਾਇਆ
Also Read : ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੀ ਲਾਸ਼, ਪੁਲਸ ਨੇ ਸ਼ੁਰੂ ਕੀਤੀ ਜਾਂਚ