India News (ਇੰਡੀਆ ਨਿਊਜ਼), Lecturer Surjit Singh, ਚੰਡੀਗੜ੍ਹ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਤੋਂ 31 ਦਸੰਬਰ 2023 ਨੂੰ ਸੇਵਾ ਮੁਕਤ ਹੋਏ ਸੁਰਜੀਤ ਸਿੰਘ ਲੈਕਚਰਾਰ ਬਾਇਓਲੋਜੀ ਦਾ ਵਿਦਾਇਗੀ ਸਮਾਰੋਹ ਬਹੁਤ ਹੀ ਸ਼ਾਨਦਾਰ ਸਫਲਤਾ ਪੁਰਵਕ ਨੇਪਰੇ ਚੜਿਆ। ਪ੍ਰਿੰਸੀਪਲ ਜਯੋਤੀ ਚਾਵਲਾ ਵੱਲੋਂ ਆਏ ਸਭ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਪਹੁੰਚਣ ਤੇ ਧੰਨਵਾਦ ਕੀਤਾ ਉਨ੍ਹਾਂ ਇੱਕ ਕਵਿਤਾ ਦੇ ਰਾਹੀਂ ਆਪਣੇ ਭਾਵ ਪੇਸ਼ ਕੀਤੇ।
ਸੁਰਜੀਤ ਸਿੰਘ ਆਪਣੇ ਪਰਿਵਾਰ ਨਾਲ ਸਕੂਲ ਪਹੁੰਚੇ ਤੇ ਢੋਲ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਤੇ ਪਰਿਵਾਰ ਦਾ ਸਕੂਲ ਦੇ ਸਮੂਹ ਸਟਾਫ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਸਮਾਰੋਹ ਦੀ ਸ਼ੁਰਆਤ ਵਿਦਿਆਰਥੀਆ ਵੱਲੋਂ ਸ਼ਬਦ ਗਾਇਨ ਦੇ ਨਾਲ ਕੀਤੀ। ਸਕੂਲ ਵੱਲੋਂ ਵਰਿੰਦਰ ਕੁਮਾਰ ਲੈਕਚਰਾਰ ਕਾਮਰਸ ਤੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਮਨਪ੍ਰੀਤ ਸਿੰਘ ਵੱਲੋਂ ਮਾਣ ਪੱਤਰ ਪੜ੍ਹ ਕੇ ਉਨ੍ਹਾਂ ਦੇ ਜੀਵਨ ਤੇ ਸੰਘਰਜ਼ ਬਾਰੇ ਜਾਣਕਾਰੀ ਦਿੱਤੀ। ਬੂਟਾ ਸਿੰਘ ਵਾਲਾ ਸਕੂਲ ਤੋਂ ਰਿਟਾਇਰਡ ਪ੍ਰਿੰਸੀਪਲ ਬਰਿੰਦਰਜੀਤ ਕੌਰ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੇ ਸਮਾਰੋਹ ਤੋਂ ਖੁਸ਼ ਹੋ ਕੇ ਸਕੂਲ ਭਲਾਈ ਦੇ ਲਈ ਅਕਵੰਜਾ ਸੋ ਰੁਪਏ ਦੀ ਰਾਸ਼ੀ ਭੇਂਟ ਕੀਤੀ।
ਸੰਘਰਸ਼ਮਈ ਜੀਵਨ ਦੀਆਂ ਘਟਨਾਵਾਂ ਨੂੰ ਸਾਂਝਾ ਕੀਤਾ
ਸਮਾਰੋਹ ਦੇ ਵਿੱਚ ਵੱਖ ਵੱਖ ਬੁਲਾਰਿਆ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕਰਕੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀਆਂ ਘਟਨਾਵਾਂ ਨੂੰ ਸਾਂਝਾ ਕੀਤਾ। ਵਿੱਦਿਅਕ ਪੱਖੋਂ ਦੇਖਿਆ ਜਾਵੇ ਤਾਂ ਉਨ੍ਹਾਂ ਦੀਆ ਪੜ੍ਹਾਈਆਂ ਸਕੂਲ ਦੀਆਂ ਦੋ ਸਾਇੰਸ ਦੀਆ ਵਿਦਿਆਰਥਣਾਂ ਪਿਛਲੇ ਸਾਲ ਮੈਰਿਟ ਦੇ ਵਿੱਚ ਆਈਆਂ। ਇਸ ਤੋਂ ਇਲਾਵਾ ਉਨ੍ਹਾਂ ਦੇ ਪੜ੍ਹਾਏ ਅਨੇਕਾ ਹੀ ਵਿਦਿਆਰਥੀ ਵੱਖ ਵੱਖ ਵਿਭਾਗਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਪੰਜ ਸਾਲ ਲਈ 5-5 ਹਜਾਰ ਰੁਪਏ ਦੇਣ ਦਾ ਐਲਾਨ
ਸੁਰਜੀਤ ਸਿੰਘ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੋਹਾਲੀ ਇਕਾਈ ਦੇ ਜਥੇਬੰਦਕ ਮੁਖੀ ਦੇ ਤੌਰ ਤੇ ਕੰਮ ਕਰ ਰਹੇ ਹਨ। ਜੀ.ਟੀ.ਯੂ. ਪੰਜਾਬ ਦੇ ਪ੍ਰੈੱਸ ਸਕੱਤਰ ਤੇ ਮੋਹਾਲੀ ਦੇ ਜਿਲ੍ਹਾ ਪ੍ਰਧਾਨ ਹਨ। 65 ਵਾਰੀ ਹੁਣ ਤੱਕ ਖੂਨਦਾਨ ਕਰਨਾ, ਕੋਵਿਡ ਦੇ ਸਮੇਂ ਲੋੜਵੰਦਾਂ ਲਈ ਰਾਸ਼ਣ ਦਾ ਪ੍ਰਬੰਧ ਕਰਨਾ, ਪੀ.ਜੀ.ਆਈ. ਚੰਡੀਗੜ੍ਹ ਲੋੜਵੰਦਾਂ ਲਈ ਲੰਗਰ ਲਾਉਣ ਦੀ ਸੇਵਾ ਜਿਹੇ ਗੁਣ ਉਨ੍ਹਾਂ ਦੇ ਵਿੱਚ ਕੁੱਟ ਕੁੱਟ ਕੇ ਭਰੇ ਹੋਏ ਹਨ।
ਇਸੇ ਸੇਵਾ ਦੇ ਤਹਿਤ ਇਹਨਾਂ ਵੱਲੋਂ ਇੱਕ ਹੋਰ ਨਵੇਕਲਾ ਕੰਮ ਕੀਤਾ ਗਿਆ, ਇਹਨਾਂ ਨੇ ਸੇਵਾ ਮੁਕਤੀ ਤੇ ਬੂਟਾ ਸਿੰਘ ਵਾਲੇ ਸਕੂਲ ਦੇ ਦਸਵੀਂ ਤੇ ਬਾਰਵੀਂ ਜਮਾਤ ਚੋ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਪੰਜ ਸਾਲ ਲਈ 5000-5000 ਰੁਪਏ ਦੇਣ ਦਾ ਐਲਾਨ ਕੀਤਾ।
ਮੁਲਾਜ਼ਮਾਂ ਦੇ ਵਿੱਚ ਸੁਰਜੀਤ ਸਿੰਘ ਦੇ ਪਿਆਰ ਦੀ ਝਲਕ
ਮੁਲਾਜ਼ਮਾਂ ਦੇ ਵਿੱਚ ਸੁਰਜੀਤ ਸਿੰਘ ਦੇ ਪਿਆਰ ਦੀ ਝਲਕ ਇੱਥੋਂ ਪੈਂਦੀ ਸੀ ਕਿ ਕੜਾਕੇ ਦੀ ਠੰਢ ਵਿੱਚ ਸਾਰੇ ਅਧਿਆਪਕ ਹਨੇਰਾ ਹੋਣ ਤੱਕ ਪ੍ਰੋਗਰਾਮ ਦਾ ਆਨੰਦ ਮਾਣਦੇ ਨਜ਼ਰ ਆਏ ਤੇ ਜਥੇਬੰਦੀਆਂ ਨੂੰ ਸਨਮਾਨ ਕਰਨ ਦੇ ਲਈ ਲਾਈਨ ਦੇ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪਿਆ।
ਸਕੂਲ ਦੀ ਬਦਲੀ ਹੋਈ ਨੁਹਾਰ ਦੇਖ ਕੇ ਸੂਬੇ ਭਰ ਤੋਂ ਆਏ ਮੁਲਾਜ਼ਮਾਂ ਤੇ ਅਧਿਆਪਕਾਂ ਨੇ ਸੁਰਜੀਤ ਸਿੰਘ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਜਿੰਨ੍ਹਾਂ ਦੀ ਮਿਹਨਤ ਨਾਲ ਇਹ ਸਕੂਲ ਦਿਨ ਰਾਤ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ। ਇਸ ਸਮੇਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਗੀਤ, ਡਾਂਸ, ਗਿੱਧਾ ਤੇ ਭੰਗੜਾ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਪ੍ਰੀਤ ਧਰਮਗੜ੍ਹ ਤੇ ਰਵਿੰਦਰ ਸਿੰਘ ਪੱਪੀ ਨੇ ਬਾਖੁਬੀ ਨਿਭਾਈ।
ਸਮਾਰੋਹ ਵਿੱਚ ਸ਼ਾਮਿਲ ਹੋਏ
ਸਮਾਰੋਹ ਦੇ ਵਿੱਚ ਸੁੱਚਾ ਸਿੰਘ ਖੱਟੜਾ ਤੇ ਕੁਲਦੀਪ ਦੌੜਕਾ, ਕੁਲਦੀਪ ਸਿੰਘ ਸਿੱਧੂ, ਕਰਨੈਲ ਸਿੰਘ ਸੰਧੂ,ਗੁਰਵਿੰਦਰ ਸਿੰਘ ਚੰਡੀਗੜ੍ਹ, ਸਤੀਸ਼ ਰਾਣਾ, ਹਰਨੇਕ ਸਿੰਘ ਮਾਵੀ, ਜਸਵੀਰ ਤਲਵਾੜਾ, ਅਮਨਦੀਪ ਸਰਮਾ, ਰਵਿੰਦਰ ਸਿੰਘ ਪੱਪੀ,ਗੁਰਜੀਤ ਸਿੰਘ, ਗੁਰਪਿਆਰ ਕੋਟਲੀ, ਜਸਵੀਰ ਸਿੰਘ ਗੋਸਲ,ਪੁਸ਼ਪਿੰਦਰ ਹਰਪਾਲਪੁਰ, ਰਣਜੀਤ ਮਾਨ ਪਟਿਆਲਾ, ਸ਼ਮਸ਼ੇਰ ਸਿੰਘ, ਬਲਵੀਰ ਸਿੰਘ, ਮਨਪ੍ਰੀਤ ਸਿੰਘ, ਨੇ ਆਪਣੀ ਹਾਜ਼ਰੀ ਲਗਵਾਈ।
ਨਿਸ਼ਕਾਮ ਸੇਵਾ ਸੁਸਾਇਟੀ ਤੋਂ ਪਾਲ ਸਿੰਘ ਬੈਦਵਾਨ, ਹਰਚੰਦ ਸਿੰਘ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਚੇਅਰਮੈਨ ਐੱਸ.ਐੱਮ.ਸੀ. ਵੱਲੋਂ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਪਰਮਜੀਤ ਕੌਰ, ਪਰਸ਼ੋਤਮ ਸਿੰਘ, ਮਾਨ ਸਿੰਘ,ਪੂਜਾ ਚੌਧਰੀ, ਅਮਰਜੀਤ ਕੌਰ, ਕਵਿਤਾ, ਪਰਵਿੰਦਰ ਸਿੰਘ, ਰਣਜੀਤ ਕੌਰ, ਅਨੀਤਾ ਰਾਣੀ, ਤਰੁਣ ਰਿਸ਼ੀ ਰਾਜ, ਕੰਵਰਪ੍ਰੀਤ ਕੌਰ,ਤਰਨਜੀਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ :Web Portal Launched : ਪੰਜਾਬ ਮੰਡੀ ਬੋਰਡ ਵੱਲੋਂ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਦੀ ਕੀਤੀ ਜਾ ਰਹੀ ਸ਼ੁਰੂਆਤ