ਕਪੂਰਥਲਾ ਜੇਲ ‘ਚ ਨਿੰਬੂ ਘੁਟਾਲਾ, ਜੇਲ ਸੁਪ੍ਰਿਟੈਂਡੈਂਟ ਮੁਅੱਤਲ Lemon scam in Kapurthala jail

0
247
Lemon scam in Kapurthala jail

Lemon scam in Kapurthala jail

ਇੰਡੀਆ ਨਿਊਜ਼, ਕਪੂਰਥਲਾ:

Lemon scam in Kapurthala jail ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਜਿੱਥੇ ਆਮ ਲੋਕ ਨਿੰਬੂ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ, ਉੱਥੇ ਹੀ ਕਪੂਰਥਲਾ ਮਾਡਰਨ ਜੇਲ੍ਹ ਦੇ ਕੈਦੀਆਂ ਨੂੰ ਇਹ 200 ਰੁਪਏ ਕਿਲੋ ਦੇ ਹਿਸਾਬ ਨਾਲ ‘ਖੁਆਇਆ’ ਜਾਂਦਾ ਹੈ। ਜੇਲ੍ਹ ਸੁਪ੍ਰਿਟੈਂਡੈਂਟ ਦੇ ਹੁਕਮਾਂ ’ਤੇ ਗਰਮੀਆਂ ਵਿੱਚ ਅੱਧਾ ਕੁਇੰਟਲ ਨਿੰਬੂ ਮੰਗਵਾਏ ਗਏ।

ਇਹ ਨਿੰਬੂ ਕੈਦੀਆਂ ਨੂੰ ਕਦੇ ਵੀ ਉਪਲਬਧ ਨਹੀਂ ਸਨ। ਜਾਂਚ ਟੀਮ ਜਦੋਂ ਮੁਆਇਨਾ ਕਰਨ ਪਹੁੰਚੀ ਤਾਂ ਸਾਰੀ ਹੇਰਾਫੇਰੀ ਦਾ ਪਰਦਾਫਾਸ਼ ਹੋ ਗਿਆ। ਕੈਦੀਆਂ ਨੇ ਸਾਫ਼ ਕਿਹਾ, ਉਹ ਕਦੇ ਵੀ ਰਾਸ਼ਨ ਵਿੱਚ ਨਿੰਬੂ ਨਹੀਂ ਖਾਂਦੇ। ਇਸ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਕੇਂਦਰੀ ਜੇਲ੍ਹ ਦੇ ਸੁਪ੍ਰਿਟੈਂਡੈਂਟ ਗੁਰਨਾਮ ਲਾਲ ਨੂੰ ਮੁਅੱਤਲ ਕਰ ਦਿੱਤਾ ਹੈ। ਜਾਂਚ ਵਿੱਚ ਗਬਨ ਅਤੇ ਕੁਪ੍ਰਬੰਧ ਸਮੇਤ ਕਈ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ।

ਟੀਮ ਨੇ ਕੀਤਾ ਅਚਨਚੇਤ ਨਿਰੀਖਣ

ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ ਏਡੀਜੀਪੀ (ਜੇਲ੍ਹਾਂ) ਵਰਿੰਦਰ ਕੁਮਾਰ ਨੇ 1 ਮਈ ਨੂੰ 1 ਡੀਆਈਜੀ (ਜੇਲ੍ਹਾਂ) ਅਤੇ ਲੇਖਾ ਅਫ਼ਸਰ ਨੂੰ ਜੇਲ੍ਹ ਵਿੱਚ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ। ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਮਾੜੀ ਸੀ ਅਤੇ ਜੇਲ੍ਹ ਮੈਨੂਅਲ ਵਿੱਚ ਨਿਰਧਾਰਤ ਮਾਤਰਾ ਕਾਫ਼ੀ ਨਹੀਂ ਸੀ।

ਰੋਟੀ ਦਾ ਵਜ਼ਨ ਘੱਟ ਪਾਇਆ ਗਿਆ

ਜੇਲ੍ਹ ਵਿੱਚ ਬਣੀ ਹਰ ਇਕ ਰੋਟੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਕਈ ਕੁਇੰਟਲ ਆਟਾ ਵੀ ਗਬਨ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀ ਦੀ ਸ਼ਹਿ ’ਤੇ ਸਬਜ਼ੀਆਂ ਦੀ ਖਰੀਦ ਵਿੱਚ ਵੀ ਬੇਨਿਯਮੀਆਂ ਹੋਈਆਂ ਹਨ। ਜੇਲ੍ਹ ਸੁਪ੍ਰਿਟੈਂਡੈਂਟ ਨੇ 5 ਦਿਨਾਂ ਦੀ ਸਬਜ਼ੀ ਖਰੀਦਣ ਲਈ ਦਿਖਾਇਆ, ਪਰ ਕੈਦੀ ਘੱਟ ਦਿਨਾਂ ਦੀ ਸਬਜ਼ੀ ਖਰੀਦਣ ਦਾ ਦਾਅਵਾ ਕਰ ਰਹੇ ਹਨ। Lemon scam in Kapurthala jail

Also Read: ਬਾਬਾ ਕੇਦਾਰਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁਲ੍ਹੇ

Connect With Us : Twitter Facebook youtube

SHARE