License Cancellation By ADC : ADC ਵੱਲੋਂ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਫਰਮ ਦਾ ਲਾਇਸੰਸ ਰੱਦ

0
390
License Cancellation By ADC

License Cancellation By ADC

India News (ਇੰਡੀਆ ਨਿਊਜ਼), ਚੰਡੀਗੜ੍ਹ : ADC ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮਾਇਕ੍ਰੋਗਲੋਬਲ ਇੰਮੀਗ੍ਰੇਸ਼ਨ ਸਰਵਿਸਿਜ਼ ਮੋਹਾਲੀ, ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਹੈ। ਜਿਸ ਦੀ ਮਿਆਦ ਮਿਤੀ 19-03-2022 ਨੂੰ ਖਤਮ ਹੋ ਚੁੱਕੀ ਹੈ। ਇਸ ਲਾਇਸੰਸ ਨੂੰ ਨਵੀਨ ਕਰਨ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਦਾ ਵਾਧਾ ਕਰਨ ਲਈ ਲਾਇਸੰਸੀ ਵੱਲੋਂ ਦਰਖਾਸਤ ਮਿਤੀ 05-04-2022 ਰਾਹੀਂ ਅਪਲਾਈ ਕੀਤਾ ਗਿਆ ਸੀ। License Cancellation By ADC

ਸੀਨੀਅਰ ਕਪਤਾਨ ਪੁਲਿਸ ਤੋਂ ਰਿਪੋਰਟ ਮੰਗੀ

ਜਿਸ ਸਬੰਧੀ ਪ੍ਰਾਰਥੀ ਵੱਲੋਂ ਪ੍ਰਾਪਤ ਹੋਈ ਦਰਖਾਸਤ ਅਤੇ ਦਸਤਾਵੇਜ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ.ਨਗਰ ਨੂੰ ਭੇਜਦੇ ਹੋਏ ਨੁਕਤਾਵਾਈਜ਼ ਰਿਪੋਰਟ ਮੰਗੀ ਗਈ ਸੀ। ਸੀਨੀਅਰ ਕਪਤਾਨ ਪੁਲਿਸ, ਚੰਡੀਗੜ੍ਹ ਤੋਂ ਮਾਲਕ ਦੀ ਰਿਹਾਇਸ ਸਬੰਧੀ ਪੜਤਾਲ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ ਅਤੇ ਨਾ ਹੀ ਲਾਇਸੰਸੀ ਤੋਂ ਸਬੰਧਤ ਦਸਤਾਵੇਜ ਪ੍ਰਾਪਤ ਹੋਏ ਹਨ। License Cancellation By ADC

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਿਤੀ 20-03-2017 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ :International Airport : ਅੰਤਰਰਾਸ਼ਟਰੀ ਏਅਰਪੋਰਟ ਅਤੇ ਇਸ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਘੇਰੇ ਨੂੰ ਨੋ-ਡਰੋਨ ਅਤੇ ਨੋ-ਫਲਾਇੰਗ ਜੋਨ ਘੋਸ਼ਿਤ ਕੀਤਾ

 

SHARE