India News (ਇੰਡੀਆ ਨਿਊਜ਼), Link Roads damaged Due To Rain, ਚੰਡੀਗੜ੍ਹ : ਜੁਲਾਈ ਮਹੀਨੇ ਵਿੱਚ ਹੋਈ ਭਾਰੀ ਬਰਸਾਤ ਕਾਰਨ ਨੁਕਸਾਨੀਆਂ ਗਈਆਂ ਲਿੰਕ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਰੋਜਾਨਾ ਹਾਦਸੇ ਵਾਪਰ ਰਹੇ ਹਨ। ਬਨੂੜ ਤੋਂ ਹੁਲਕਾ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰੇ ਪਏ ਵੱਡੇ ਟੋਏ ਵਿੱਚ ਕਾਰ ਦੇ ਡਿੱਗ ਜਾਣ ਕਾਰਨ ਚਾਲਕ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਂਚਾਰ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਹੁਲਕਾ ਦੇ ਵਸਨੀਕਾਂ ਨੇ ਕਿਹਾ ਕਿ ਬੀਤੇ ਸਾਲ 9 ਜੁਲਾਈ ਨੂੰ ਇਲਾਕੇ ਵਿੱਚ ਹੋਈ ਭਾਰੀ ਬਰਸਾਤ ਕਾਰਨ ਬਨੂੜ ਤੋਂ ਹੁਲਕਾ ਨੂੰ ਜਾਂਦੀ ਲਿੰਕ ਸੜਕ ਦੇ ਕਿਨਾਰਿਆਂ ਤੇ ਵੱਡੇ ਵੱਡੇ ਟੋਏ ਪੈ ਗਏ ਸਨ। ਉਹਨਾਂ ਦੱਸਿਆ ਕਿ ਇਹਨਾਂ ਟੋਇਆਂ ਨੂੰ ਠੀਕ ਕਰਵਾਉਣ ਲਈ ਉਹ ਕਈ ਵਾਰ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ ਪਰੰਤੂ ਇਸਦੇ ਬਾਵਜੂਦ ਵੀ ਸੜਕਾਂ ਕਿਨਾਰੇ ਪਏ ਇਨ੍ਹਾਂ ਟੋਇਆਂ ਨੂੰ 244 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੂਰਿਆ ਨਹੀਂ ਗਿਆ। ਜਿਸ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ।
ਬਰਸਾਤ ਕਾਰਨ ਨੁਕਸਾਨੇ ਗਏ ਵੱਡੇ ਟੋਏ ਵਿੱਚ
ਹੁਲਕਾ ਦੇ ਵਸਨੀਕਾਂ ਨੇ ਦੱਸਿਆ ਕਿ ਅੱਜ ਸਵੇਰੇ ਬਨੂੜ ਦਾ ਵਸਨੀਕ ਦਰਸ਼ਨ ਲਾਲ ਆਪਣੀ ਕਾਰ ਵਿੱਚ ਸਵਾਰ ਹੋ ਕੇ ਖੇੜਾ ਗੱਜੂ ਤੋਂ ਵਾਇਆ ਹੁਲਕਾ ਹੋ ਕੇ ਬਨੂੜ ਜਾ ਰਿਹਾ ਸੀ। ਜਦੋਂ ਉਹ ਕਾਰ ਸਵਾਰ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਕਾਰ ਬਰਸਾਤ ਕਾਰਨ ਨੁਕਸਾਨੇ ਗਏ ਵੱਡੇ ਟੋਏ ਵਿੱਚ ਡਿੱਗ ਗਈ। ਜਿਸ ਕਾਰਨ ਕਾਰ ਸਵਾਰ ਬੂਰੀ ਤਰ੍ਹਾਂ ਜਖਮੀ ਹੋ ਗਿਆ ਜਿਸ ਨੂੰ ਪਿੰਡ ਵਾਸੀਆਂ ਨੇ ਨੁਕਸਾਨੀ ਗਈ ਕਾਰ ਵਿੱਚੋਂ ਕੱਢ ਕੇ ਇਲਾਜ ਲਈ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਅਧਿਕਾਰੀਆਂ ਖਿਲਾਫ ਸੰਘਰਸ਼ ਉਲੀਕਣ ਲਈ ਮਜਬੂਰ
ਪਿੰਡ ਦੇ ਵਸਨੀਕਾਂ ਨੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਦੀ ਲਿੰਕ ਸੜਕ ਤੇ ਪਏ ਟੋਇਆਂ ਨੂੰ ਜਲਦੀ ਪੂਰਿਆ ਨਾ ਗਿਆ ਤਾਂ ਉਹ ਬੋਰਡ ਦੇ ਅਧਿਕਾਰੀਆਂ ਖਿਲਾਫ ਕੋਈ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜਿੰਮੇਵਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।
ਦੱਸਣਯੋਗ ਹੈ ਕਿ ਭਾਰੀ ਬਰਸਾਤ ਕਾਰਨ ਤਕਰੀਬਨ ਇਲਾਕੇ ਦੀਆਂ ਸਾਰੀਆਂ ਲਿੰਕ ਸੜਕਾਂ ਨੁਕਸਾਨੀਆਂ ਗਈਆਂ ਸਨ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸੜਕਾਂ ਤੇ ਪਏ ਟੋਇਆਂ ਨੂੰ ਪੂਰਿਆ ਨਹੀਂ ਗਿਆ। ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਸੂਬਾ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਵਿਆਪਕ ਰੋਸ ਪਾਇਆ ਜਾ ਰਿਹਾ ਹੈ
ਇਹ ਵੀ ਪੜ੍ਹੋ :Murder In Panchkula : ਪੰਚਕੂਲਾ ਵਿੱਚ ਦਿਨ ਦਿਹਾੜੇ ਸੇਵਾਮੁਕਤ ਕਰਨਲ ਦੀ ਪਤਨੀ ਦਾ ਕਤਲ
ਇਹ ਵੀ ਪੜ੍ਹੋ :Ludhiana Vigilance Bureau : ਵਿਜੀਲੈਂਸ ਵਿਭਾਗ : ਗਲਾਡਾ ਦਾ ਅਧਿਕਾਰੀ 4000 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ