ਯੋਰਪੀਅਨ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦਾ ਲੁਧਿਆਣਾ ਵਿੱਚ ਸਨਮਾਨ

0
180
Lok Manch Punjab
Lok Manch Punjab

ਦਿਨੇਸ਼ ਮੌਦਗਿਲ, Ludhiana News : ਲੋਕ ਮੰਚ ਪੰਜਾਬ ‌ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵਿਚ ਯੂਰਪੀ ਪੰਜਾਬੀ ਸੱਥ ਯੂਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੂੰ ਸਨਮਾਨਿਤ ਕੀਤਾ ਗਿਆ l ਪੰਜਾਬ ਦਾ ਮਾਣ ਪੁਰਸਕਾਰ ਵਿੱਚ ਇਕਵੰਜਾ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਪੁਸਤਕ ਸੱਭਿਆਚਾਰ ਅਤੇ ਮਾਂ ਬੋਲੀ ਪ੍ਰਸਾਰ ਹਿੱਤ ਕੀਤੇ ਵਡਮੁੱਲੇ ਕਾਰਜਾਂ ਦੇ ਲਈ ਦਿੱਤਾ ਗਿਆ।

ਡਾ. ਐਸਪੀ ‌ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਅੱਜ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਲੋਕ ਮੰਚ ਪੰਜਾਬ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਮੋਤਾ ਸਿੰਘ ਸਰਾਏ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ l

ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਪੁਰਾਣੀ ਸਾਂਝ

ਮੋਤਾ ਸਿੰਘ ਦੀ ਜਾਣ ਪਛਾਣ ਕਰਵਾਉਂਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਪੇਸ਼ੇ ਵਜੋਂ ਭਾਵੇਂ ਉੱਥੇ ਵਿੱਤੀ ਸਲਾਹਕਾਰ ਹਨ। ਪਰ ਪੰਜਾਬੀ ਕਿਤਾਬਾਂ ਪ੍ਰਤੀ ਮੋਹ ਇਸ ਗੱਲ ਤੋਂ ਝਲਕਦਾ ਹੈ ਕਿ ਉਹ ਹੁਣ ਤੱਕ ਸਤਾਰਾਂ ਕਰੋੜ ਰੁਪਏ ਦੀਆਂ ਕਿਤਾਬਾਂ ਪ੍ਰਕਾਸ਼ਤ ਕਰਵਾ ਕੇ ਪਾਠਕਾਂ ਤੱਕ ਪੁੱਜਦਾ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਵੀ ਉਨ੍ਹਾਂ ਦੀ ਸਾਂਝ ਪੁਰਾਣੀ ਹੈ। ਕੋਰੋਨਾ ਕਾਲ ਦੌਰਾਨ ਹੋਏ ਬਹੁਤ ਸਾਰੇ ਆਨਲਾਈਨ ਪ੍ਰੋਗਰਾਮਾਂ ਵਿੱਚ ਉਹ ਅਕਸਰ ਹੀ ਸ਼ਿਰਕਤ ਕਰਦੇ ਰਹੇ ਹਨ।

ਯੂਰਪੀ ਪੰਜਾਬੀ ਸੱਥ ਦੀਆਂ 43 ਇਕਾਈਆਂ ਸਥਾਪਤ ਕੀਤੀਆਂ

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਪੁਸਤਕ ਸੱਭਿਆਚਾਰ ਨੂੰ ਅਥਾਹ ਮੁਹੱਬਤ ਕਰਨ ਵਾਲੇ ਮੋਤਾ ਸਿੰਘ ਸਰਾਏ ਨੇ ਯੂਰਪ ਵਿੱਚ ਵਸੇ ਪੰਜਾਬੀ ਸਾਹਿਤਕਾਰਾਂ ਤੇ ਪਾਠਕਾਂ ਨੂੰ ਜੋੜ ਕੇ ਇਕ ਕਾਫ਼ਲਾ ਤਿਆਰ ਕੀਤਾ ਹੈ । ਆਸਟ੍ਰੇਲੀਆ, ਕੈਨੇਡਾ ਅਮਰੀਕਾ ਅਤੇ ਖਾੜੀ ਦੇਸ਼ਾਂ ਵਿੱਚ ਵੀ ਯੂਰਪੀ ਪੰਜਾਬੀ ਸੱਥ ਦੀਆਂ 43 ਇਕਾਈਆਂ ਸਥਾਪਤ ਕੀਤੀਆਂ ਹਨ । ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਮਿੱਟੀ ਦਾ ਜੰਮਿਆ ਜਾਇਆ ਮੋਤਾ ਸਿੰਘ ਸਰਾਏ ਘਰ ਘਰ ਸ਼ਬਦ ਸੰਚਾਰ ਨੂੰ ਪਹੁੰਚਾਉਣ ਲਈ ਨਿਰੰਤਰ ਯਤਨਸ਼ੀਲ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕੀਤਾ

ਇਹ ਵੀ ਪੜ੍ਹੋ: ਪੰਜਾਬ ‘ਚ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ

ਸਾਡੇ ਨਾਲ ਜੁੜੋ : Twitter Facebook youtube

SHARE