Lok Sabha Elections-2024 : ਤਿੰਨ ‘ਯੂਥ ਮੈਨੇਜਡ ਬੂਥਾਂ’ ਤੋਂ ਇਲਾਵਾ ਤਿੰਨ ਪਿੰਕ ਅਤੇ ਤਿੰਨ ਪੀ ਡਬਲਿਊ ਡੀ ਪੋਲਿੰਗ ਬੂਥ ਹੋਣਗੇ – ਡੀ ਸੀ ਆਸ਼ਿਕਾ ਜੈਨ

0
64
Lok Sabha Elections-2024

India News (ਇੰਡੀਆ ਨਿਊਜ਼), Lok Sabha Elections-2024, ਚੰਡੀਗੜ੍ਹ : ਲੋਕ ਸਭਾ ਚੋਣਾਂ-2024 ਵਿੱਚ ਨੌਜਵਾਨਾਂ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਪਹਿਲਕਦਮੀ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਿੰਨ ਨੌਜਵਾਨ ਸਟਾਫ਼ ਦੁਆਰਾ ਸੰਚਾਲਿਤ ਪੋਲਿੰਗ ਬੂਥ ਬਣਾਏ ਜਾਣਗੇ, ਜੋ ਚੋਣਾਂ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੀ ਮਿਸਾਲ ਹੋਵੇਗੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਵਾਰ ਬਣੇ ਵੋਟਰਾਂ ਅਤੇ ਨੌਜਵਾਨ ਵੋਟਰਾਂ ਨੂੰ ਹੁਲਾਰਾ ਦੇਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਪ੍ਰਕਿਰਿਆ ਦਾ ਪ੍ਰਬੰਧਨ ਕਰਨ ਲਈ ਸਭ ਤੋਂ ਘੱਟ ਉਮਰ ਦੇ ਸਟਾਫ ਦੀ ਤਾਇਨਾਤੀ ਦੇ ਨਾਲ ਇੱਕ-ਇੱਕ ਪੋਲਿੰਗ ਬੂਥ ਸਥਾਪਿਤ ਕੀਤਾ ਜਾਵੇਗਾ।

ਗੁਲਾਬੀ ਸਜਾਵਟੀ ਸਮੱਗਰੀ ਅਤੇ ਟੇਬਲ ਕਵਰ ਸ਼ਾਮਲ

ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਬੂਥਾਂ ਦੀ ਪਛਾਣ 52-ਖਰੜ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਸ਼ਿੰਗਾਰੀਵਾਲਾ (ਬੂਥ ਨੰਬਰ 9), ਮਿਲੇਨੀਅਮ ਸਕੂਲ, ਫੇਜ਼-5, ਮੁਹਾਲੀ (ਬੂਥ ਨੰ. 158) 53-ਐਸ ਏ ਐਸ ਨਗਰ ਵਿੱਚ ਅਤੇ ਏ.ਟੀ.ਐਸ. ਵੈਲੀ ਸਕੂਲ ਡੇਰਾਬੱਸੀ (ਬੂਥ ਨੰ: 167) 112-ਡੇਰਾਬੱਸੀ ਵਜੋਂ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਸ਼ੈਮਰੌਕ ਵੰਡਰਜ਼ ਸਕੂਲ, ਜਮੁਨਾ ਅਪਾਰਟਮੈਂਟ ਖਾਨਪੁਰ, ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਮੁਹਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੇਰਾਬੱਸੀ ਵਿਖੇ ਮਹਿਲਾ ਸਟਾਫ ਦੁਆਰਾ ਪ੍ਰਬੰਧਿਤ ਤਿੰਨ ਪਿੰਕ ਬੂਥ ਵੀ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਪੋਲਿੰਗ ਬੂਥਾਂ ਵਿੱਚ ਪੋਲਿੰਗ ਸਟਾਫ਼, ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ।

ਇਨ੍ਹਾਂ ਪੋਲਿੰਗ ਬੂਥਾਂ ਨੂੰ ਉਨ੍ਹਾਂ ਦੇ ਗੁਲਾਬੀ ਡਿਜ਼ਾਈਨ ਦੁਆਰਾ ਵੱਖਰਾ ਕੀਤਾ ਜਾਵੇਗਾ, ਜਿਸ ਵਿੱਚ ਗੁਲਾਬੀ ਸਜਾਵਟੀ ਸਮੱਗਰੀ ਅਤੇ ਟੇਬਲ ਕਵਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾ ਪੋਲਿੰਗ ਸਟਾਫ਼ ਦਾ ਆਤਮ ਵਿਸ਼ਵਾਸ ਵੀ ਵਧੇਗਾ ਜਿਸ ਨਾਲ ਉਨ੍ਹਾਂ ਨੂੰ ਆਪਣੀ ਡਿਊਟੀ ਹੋਰ ਤਨਦੇਹੀ ਅਤੇ ਕੁਸ਼ਲਤਾ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਮਹਿਲਾ ਵੋਟਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਿੰਗ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਵੀ ਮਿਲੇਗਾ। ਦਿਵਿਆਂਗ (ਪੀ ਡਬਲਿਊ ਡੀ) ਵੋਟਰਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਜ਼ਿਲ੍ਹੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੁਸਹਿਰਾ ਗਰਾਊਂਡ ਖਰੜ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ (ਮੁਹਾਲੀ) ਅਤੇ ਡੇਰਾਬੱਸੀ ਵਿੱਚ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਿੰਨ ਦਿਵਿਆਂਗ ਪੋਲਿੰਗ ਬੂਥ ਵੀ ਬਣਾਏ ਜਾਣਗੇ, ਜਿਨ੍ਹਾਂ ਦਾ ਪ੍ਰਬੰਧਨ ਦਿਵਿਆਂਗ ਸਟਾਫ਼ ਵੱਲੋਂ ਕੀਤਾ ਜਾਵੇਗਾ।

ਰੈੱਡ ਕਾਰਪੇਟ ਵਿਛਾ ਕੇ ਸਵਾਗਤ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜੈਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਪਰੋਕਤ ਵੱਖ-ਵੱਖ ਬੂਥਾਂ ਤੋਂ ਇਲਾਵਾ 01 ਜੂਨ, 2024 ਨੂੰ ਮਤਦਾਨ ਵਾਲੇ ਦਿਨ ਜ਼ਿਲ੍ਹੇ ਵਿੱਚ ਵੋਟਰਾਂ ਦਾ ਖਰੜ ਵਿੱਚ 09, ਐਸ.ਏ.ਐਸ. ਨਗਰ ਵਿੱਚ 07 ਅਤੇ ਡੇਰਾਬੱਸੀ ਵਿੱਚ 06 ਬੂਥਾਂ ਸਮੇਤ 22 ਹੋਰ ਮਾਡਲ ਪੋਲਿੰਗ ਬੂਥਾਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਅਤੇ ਮਾਡਲ ਪੋਲਿੰਗ ਬੂਥਾਂ ਨੂੰ ਪੂਰੀ ਤਰਾਂ ਸਜਾਇਆ ਜਾਵੇਗਾ ਅਤੇ ਰੰਗੋਲੀ, ਕਤਾਰਾਂ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦੀਆਂ ਮੁੱਢਲੀਆਂ ਸਹੂਲਤਾਂ, ਮੈਡੀਕਲ ਸਹਾਇਤਾ, ਪਖਾਨੇ, ਸਹਾਇਤਾ ਲਈ ਵਾਲੰਟੀਅਰ ਅਤੇ ਕਰੈਚ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।

ਮਾਡਲ ਪੋਲਿੰਗ ਬੂਥਾਂ ਚ ਸੈਂਚੁਰੀ ਪਬਲਿਕ ਸਕੂਲ ਕਰੋੜਾਂ, ਹਿਮਾਲਿਆ ਪਬਲਿਕ ਸਕੂਲ ਕਰੋੜਾਂ, ਮੁੰਨਾ ਲਾਲ ਪੁਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ ਗਰੀਬਦਾਸ, ਸਰਕਾਰੀ ਹਾਈ ਸਕੂਲ ਦੇਸੂ ਮਾਜਰਾ, ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਹੈਂਡਰਸਨ ਜੁਬਲੀ ਸੀਨੀਅਰ ਸੈਕੰਡਰੀ ਸਕੂਲ ਖਰੜ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਅਤੇ ਟੈਗੋਰ ਨਿਕੇਤਨ ਹਾਈ ਸਕੂਲ ਖਰੜ ਦੀ ਮਾਡਲ ਪੋਲਿੰਗ ਬੂਥਾਂ ਦੀ ਪਛਾਣ ਕੀਤੀ ਗਈ ਹੈ।

ਇਹ ਵੀ ਪੜ੍ਹੋ :Control Room Of PSPCL Established : ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ PSPCL ਵੱਲੋਂ ਕੰਟਰੋਲ ਰੂਮ ਸਥਾਪਿਤ

 

SHARE