Lord Balmik Jayanti
ਭਗਵਾਨ ਬਾਲਮੀਕ ਜੈਅੰਤੀ ਸ਼ਰਧਾ ਨਾਲ ਮਨਾਈ ਗਈ
-
‘ਆਪ’ ਨੇਤਾ ਨੇ ਕਿਹਾ ਕਿ ਮੰਦਰ ਦੀ ਉਸਾਰੀ ‘ਚ ਕੀਤਾ ਜਾਵੇਗਾ ਸਹਿਯੋਗ
-
ਕਮੇਟੀ ਵੱਲੋਂ ਸਨਮਾਨ ਕੀਤਾ ਗਿਆ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਖੇਤਰ ਵਿੱਚ ਭਗਵਾਨ ਬਾਲਮੀਕ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਪਿੰਡ ਮਨੌਲੀ ਸੂਰਤ ਦੇ ਭਗਵਾਨ ਬਾਲਮੀਕ ਮੰਦਰ ਵਿਖੇ ਹਵਨ ਕਰਵਾਇਆ ਗਿਆ ਅਤੇ ਭਗਵਾਨ ਬਾਲਮੀਕ ਜੀ ਤੋਂ ਆਸ਼ੀਰਵਾਦ ਲਿਆ ਗਿਆ।
ਬੀ.ਆਰ.ਅੰਬੇਦਕਰ ਮੰਦਿਰ ਸਭਾ ਵੱਲੋਂ ਕਰਵਾਏ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ/ਕੋਆਰਡੀਨੇਟਰ ਬਿਕਰਮਜੀਤ ਪਾਸੀ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਇਸ ਮੌਕੇ ਪਾਸੀ ਨੇ ਕਿਹਾ ਕਿ ਸਾਰੇ ਧਰਮ ਸਾਨੂੰ ਸਮਾਜ ਦੀ ਭਲਾਈ ਲਈ ਮਿਲ ਕੇ ਕੰਮ ਕਰਨ ਦਾ ਸੰਦੇਸ਼ ਦਿੰਦੇ ਹਨ। Lord Balmik Jayanti
ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ
ਆਪ ਆਗੂ ਨੇ ਕਿਹਾ ਕਿ ਪਿੰਡ ਵਿੱਚ ਭਗਵਾਨ ਬਾਲਮੀਕ ਜੀ ਦੇ ਮੰਦਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮੰਦਰ ਦੀ ਅਨਸਾਰੀ ਅਤੇ ਚਾਰ ਦੀਵਾਰੀ ਦੇ ਕੰਮ ਵਿੱਚ ਭਰਪੂਰ ਸਹਿਯੋਗ ਦਿੱਤਾ ਜਾਵੇਗਾ।
ਮੰਦਰ ਕਮੇਟੀ ਦੀ ਤਰਫੋਂ ‘ਆਪ’ ਆਗੂ ਬਿਕਰਮਜੀਤ ਪਾਸੀ, ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ,ਸਕੱਤਰ ਦਵਿੰਦਰ ਸਿੰਘ ਜਲਾਲਪੁਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਮਨੌਲੀ ਸੂਰਤ,ਪ੍ਰਵੀਨ ਕੁਮਾਰ,ਡਾ: ਰਜਿੰਦਰ ਸਿੰਘ ਆਦਿ ਹਾਜ਼ਰ ਸਨ| Lord Balmik Jayanti
ਫੋਟੋ – ਬੀ.ਆਰ.ਅੰਬੇਦਕਰ ਕਮੇਟੀ ਦੇ ਪ੍ਰਧਾਨ ਮੁੱਖ ਪਤਵੰਤਿਆਂ ਨੂੰ ਸਿਰੋਪਾਓ ਭੇਂਟ ਕਰਦੇ ਹੋਏ। Lord Balmik Jayanti
Also Read :ਪੁਲਿਸ ਵਲੋਂ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਦੋ ਸ਼ਰਾਰਤੀ ਅਨਸਰ ਕਾਬੂ Two Arrested For Molesting Girls
Also Read :ਛੱਤਬੀੜ-ਚਿੜੀਆਘਰ ‘ਚ ਮਨਾਇਆ ਵਾਈਲਡ ਲਾਈਫ ਸੇਫਟੀ ਵੀਕ Chhatbir Zoo
Connect With Us : Twitter Facebook