India News (ਇੰਡੀਆ ਨਿਊਜ਼), Ludhiana Crime, ਚੰਡੀਗੜ੍ਹ : ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ। ਤਿੰਨ ਨਕਾਬਪੋਸ਼ਾਂ ਨੇ ਮੈਡੀਕਲ ਸਟੋਰ ਦੇ ਮਾਲਕ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਇੱਕ ਲੱਖ ਰੁਪਇਆ ਤੇ ਲੈਪਟੋਪ ਲੈ ਕੇ ਮੌਕੇ ਤੇ ਫਰਾਰ ਹੋ ਗਏ। ਪੁਲਿਸ ਘਟਨਾ ਸਬੰਧੀ ਜਾਂਚ ਕਰ ਰਹੀ ਹੈ।
ਲੁਧਿਆਣਾ ਦੇ ਜਮਾਲਪੁਰ ਇਲਾਕੇ ਚ ਸਰਪੰਚ ਕਲੋਨੀ ਦੇ ਮੈਡੀਕਲ ਸਟੋਰ ਦੇ ਮਾਲਕ ਉੱਤੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਗੋਲੀ ਚਲਾ ਦਿੱਤੀ ਹੈ। 1 ਲੱਖ ਰੁਪਇਆ ਅਤੇ ਲੈਪਟੋਪ ਲੁੱਟ ਕੇ ਫਰਾਰ ਹੋ ਗਏ।
ਨਕਾਬਪੋਸ਼ ਪੈਸੇ ਦੀ ਡਿਮਾਂਡ ਕਰਨ ਲੱਗੇ
ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਤਿੰਨ ਨਕਾਬਪੋਸ਼ ਸਟੋਰ ਤੇ ਆਏ ਅਤੇ ਪੈਸੇ ਦੀ ਡਿਮਾਂਡ ਕਰਨ ਲੱਗੇ। ਜਦੋਂ ਉਹ ਪੈਸੇ ਦੇਣ ਲੱਗਾ ਤਾਂ ਨਕਾਬਪੋਸ਼ ਨੂੰ ਸ਼ੱਕ ਹੋਇਆ ਕਿ ਕਿਤੇ ਫੋਨ ਕਰਨ ਲੱਗਿਆ ਹੈ। ਤਾਂ ਇਨੇ ਨੂੰ ਇੱਕ ਨਕਾਹ ਪੋਸ਼ ਨੇ ਗੋਲੀ ਚਲਾ ਦਿੱਤੀ।
ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਨਕਾਬਪੋਸ਼ ਇੱਕ ਹਫਤੇ ਦੀ ਕਮਾਈ ਲੱਖ ਰੁਪਇਆ, ਲੈਪਟੋਪ ਤੋਂ ਇਲਾਵਾ ਏਟੀਐਮ ਕਾਰਡ, ਕਰੈਡਿਟ ਕਾਰਡ ਏਟੀਐਮ, ਕਾਰਡ ਆਧਾਰ ਕਾਰਡ, ਪਰਸ ਸਮੇਤ ਲੈ ਗਏ ਹਨ।
ਇਹ ਵੀ ਪੜ੍ਹੋ :Bharat Sankalp Yatra : ਬੀਜੇਪੀ ਦੇ ਪ੍ਰੋਗਰਾਮ ਚ MP ਪਟਿਆਲਾ ਮਹਾਰਾਣੀ ਪਰਨੀਤ ਕੌਰ ਦੀ ਸ਼ਮੂਲੀਅਤ ਨੇ ਛੇੜੀ ਚਰਚਾ