ਸਕੂਲ ਜਾ ਰਹੀ 9ਵੀਂ ਜਮਾਤ ਦੀ ਨਾਬਾਲਗ ਲੜਕੀ ਨੂੰ ਘਰ ‘ਚ ਘਸੀਟ ਕੇ ਲੈ ਗਿਆ ਬਲਾਤਕਾਰ, ਦੋਸ਼ੀ ਗ੍ਰਿਫਤਾਰ

0
80
Ludhiana Crime News

Ludhiana Crime News : ਨੌਵੀਂ ਜਮਾਤ ‘ਚ ਪੜ੍ਹਦੀ 13 ਸਾਲਾ ਨਾਬਾਲਗ ਲੜਕੀ ਨੂੰ ਸਕੂਲ ਜਾਂਦੇ ਸਮੇਂ ਜ਼ਬਰਦਸਤੀ ਆਪਣੇ ਘਰ ਅੰਦਰ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਨੌਜਵਾਨ ਖਿਲਾਫ ਥਾਣਾ ਕੂੰਮਕਲਾਂ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਦਰਜ ਕਰਵਾਏ ਬਿਆਨਾਂ ‘ਚ ਨਾਬਾਲਗ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਘਰੇਲੂ ਔਰਤ ਹੈ ਜਦਕਿ ਉਸ ਦਾ ਪਤੀ ਇਕ ਫੈਕਟਰੀ ‘ਚ ਕੰਮ ਕਰਦਾ ਹੈ। ਉਸ ਦਾ ਇੱਕ ਵੱਡਾ ਲੜਕਾ ਅਤੇ ਇੱਕ 13 ਸਾਲ ਦੀ ਲੜਕੀ ਹੈ। ਲੜਕੀ ਸਰਕਾਰੀ ਹਾਈ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਹੈ।

31 ਮਈ ਨੂੰ ਸਵੇਰੇ 7.15 ਵਜੇ ਉਹ ਸਾਈਕਲ ‘ਤੇ ਸਕੂਲ ਗਈ ਸੀ। ਕਰੀਬ ਇਕ ਘੰਟੇ ਬਾਅਦ ਮੈਨੂੰ ਸਕੂਲ ਤੋਂ ਫੋਨ ਆਇਆ ਕਿ ਬੱਚੀ ਸਕੂਲ ਨਹੀਂ ਪਹੁੰਚੀ। ਜਿਸ ਤੋਂ ਬਾਅਦ ਲੜਕੀ ਦੀ ਮਾਂ ਅਤੇ ਪਿਤਾ ਨੇ ਆਲੇ-ਦੁਆਲੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ। ਕਰੀਬ ਦੋ-ਤਿੰਨ ਘੰਟਿਆਂ ਦੀ ਭਾਲ ਤੋਂ ਬਾਅਦ ਆਖਰਕਾਰ ਲੜਕੀ ਨੂੰ ਗੁਆਂਢੀ ਨੌਜਵਾਨ ਅਮਨਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਧਨਾਨਸੂ ਦੇ ਘਰੋਂ ਮਿਲ ਗਿਆ, ਜੋ ਕਿ ਧਨਾਨਸੂ ਸਥਿਤ ਇਕ ਫੈਕਟਰੀ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।

ਘਬਰਾ ਕੇ ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਅਮਨਦੀਪ ਸਿੰਘ ਉਸ ਨੂੰ ਜ਼ਬਰਦਸਤੀ ਸਾਈਕਲ ਸਮੇਤ ਆਪਣੇ ਕਮਰੇ ਵਿਚ ਲੈ ਗਿਆ ਅਤੇ ਫਿਰ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਥਾਣਾ ਸਦਰ ਨੇ ਦੱਸਿਆ ਕਿ ਨਾਬਾਲਗ ਦੀ ਮਾਂ ਦੇ ਬਿਆਨਾਂ ’ਤੇ ਪੁਲੀਸ ਨੇ ਤੁਰੰਤ ਅਮਨਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਬੁੱਕੜ ਗੁੱਜਰਾਂ, ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਅਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ਨੂੰ ਮੁੜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Also Read : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ‘ਚ ਸੋਗ

Also Read : ਜੂਨ ਦੇ ਦੂਜੇ ਹਫ਼ਤੇ ਪਾਰਾ ਚੜ੍ਹੇਗਾ, ਤੀਜੇ ਹਫ਼ਤੇ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ

Also Read : ਮੁੱਖ ਮੰਤਰੀ ਭਗਵੰਤ ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਜਾਣੋ ਕਾਰਨ

Connect With Us : Twitter Facebook
SHARE