Ludhiana Murder Case : 2017 ਦੇ ਕਤਲ ਮਾਮਲੇ ਚ ਲੁਧਿਆਣਾ ਕੋਰਟ ਵੱਲੋਂ 15 ਨੂੰ ਦੋਸ਼ੀਆਂ ਨੂੰ ਉਮਰ ਕੈਦ

0
143
Ludhiana Murder Case

India News (ਇੰਡੀਆ ਨਿਊਜ਼), Ludhiana Murder Case, ਚੰਡੀਗੜ੍ਹ : ਲੁਧਿਆਣਾ ਦੇ ਵਧੀਕ ਸੈਸ਼ਨ ਕੋਰਟ ਵੱਲੋਂ ਇੱਕ ਕਤਲ ਕੇਸ ਦੇ ਮਾਮਲੇ ਵਿੱਚ 15 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਵੱਲੋਂ ਦੋਸ਼ੀਆਂ ਨੂੰ ਉਮਰ ਕੈਦ ਅਤੇ 20 ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। ਇਹ ਮਾਮਲਾ 2017 ਦਾ ਹੈ।

ਅਦਾਲਤ ਵੱਲੋਂ ਜਿਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ ਉਹਨਾਂ ਵਿੱਚ ਫਤਿਹ ਸਿੰਘ ਨਗਰ ਦੇ ਇੰਦਰਜੀਤ ਸਿੰਘ, ਮਨੂ ਗਰਗ, ਕੋਟ ਮੰਗਲ ਸਿੰਘ ਦੇ ਵਿਸ਼ਾਲ ਸ਼ਰਮਾ, ਲੁਹਾਰਾ ਦੇ ਰਹਿਣ ਵਾਲੇ ਦਲਵੀਰ ਸਿੰਘ, ਹਰਚਰਨ ਨਗਰ ਦੇ ਰਹਿਣ ਵਾਲੇ ਗੁਰਮੀਤ ਸਿੰਘ, ਗੁਰੂ ਅੰਗਦ ਦੇਵ ਕਲੋਨੀ ਦੇ ਦੀਪਕ ਰਾਣਾ ਅਤੇ ਅਸ਼ੋਕ ਕੁਮਾਰ ਸਮੇਤ ਇਸ ਮਾਮਲੇ ਵਿੱਚ ਅੱਠ ਹੋਰ ਲੋਕ ਸ਼ਾਮਿਲ ਹਨ।

ਤੇਜ਼ਧਾਰ ਹਥਿਆਰਾਂ ਨਾਲ ਹਮਲਾ

2017 ਦੀ 3 ਅਕਤੂਬਰ ਨੂੰ ਘਟਨਾ ਵਾਲੇ ਦਿਨ ਦੋਸ਼ੀਆਂ ਦੇ ਹਜੂਮ ਨੇ ਡਾਬਾ ਸਥਿਤ ਇੱਕ ਫੈਕਟਰੀ ਵਿੱਚ ਦਾਖਲ ਹੋ ਕੇ ਫੈਕਟਰੀ ਮਾਲਕ ਉਹਨਾਂ ਦੋ ਕਰਮਚਾਰੀ ਅਤੇ ਹੋਰ ਲੋਕਾਂ ਤੇ ਤੇਜ਼ ਧਾਰਾ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਸੀ। ਘਟਨਾ ਨੂੰ ਲੈ ਕੇ ਲੁਧਿਆਣਾ ਦੇ ਥਾਣਾ ਡਾਬਾ ਵਿੱਚ ਦੋਸ਼ੀ ਇੰਦਰਜੀਤ ਸਿੰਘ ਉਰਫ ਭਾਊ ਉਫ ਵਿਕੀ ਅਤੇ ਉਸਦੇ 59 ਹੋਰ ਸਾਥੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇੰਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਸੀ

ਘਟਨਾ ਤੋਂ ਬਾਅਦ ਪੁਲਿਸ ਵੱਲੋਂ ਧਾਰਾ 307, 452, 326, 506, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਘਟਨਾ ਵਿੱਚ ਗੰਭੀਰ ਜਖਮੀ ਹੋਏ ਗੁਰਪਾਲ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਵੱਲੋਂ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 12-B ਦਾ ਇਜ਼ਾਫ਼ਾ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :Strike Postponed : ਕਿਲੋਮੀਟਰ ਸਕੀਮ ਬੱਸਾਂ ਵਿਰੁੱਧ ਚਲ ਰਹੀ ਹੜਤਾਲ ਛੇ ਦਸੰਬਰ ਤੱਕ ਮੁਲਤਵੀ

 

SHARE