- ਰੇਲਵੇ ਪ੍ਰਸ਼ਾਸਨ ਵੱਲੋਂ ਅੱਗ ਤੇ ਪਾਇਆ ਗਿਆ ਕਾਬੂ, ਵੱਡਾ ਹਾਦਸਾ ਹੋਣੋਂ ਟਲਿਆ
ਇੰਡੀਆ ਨਿਊਜ਼ PUNJAB NEWS : ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ਤੇ ਖੜ੍ਹੀ ਯਾਤਰੀ ਟ੍ਰੇਨ ਦੇ ਡੱਬੇ ਨੂੰ ਅਚਾਨਕ ਅੱਗ ਲੱਗ ਗਈ ਅੱਗ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਨੇ ਫਟਾਫਟ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਸਮੇਂ ਡੱਬੇ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ। ਜਿਸ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਸਪੱਸ਼ਟ ਤੌਰ ਤੇ ਪਤਾ ਨਹੀਂ ਚੱਲ ਪਾਇਆ। ਕਿਆਸ ਲਾਏ ਜਾ ਰਹੇ ਹਨ ਕਿ ਕਿਸੇ ਯਾਤਰੀ ਵਲੋਂ ਬੀੜੀ ਸਿਗਰਟ ਆਦਿ ਪੀ ਕੇ ਉਥੇ ਪੀਣ ਕਾਰਨ ਉਥੇ ਅੱਗ ਲੱਗੀ ਹੋ ਸਕਦੀ ਹੈ।
ਥਾਣਾ ਜੀਆਰਪੀ ਦੇ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ ਇਹ ਇਕ ਪੈਸੇਂਜਰ ਟ੍ਰੇਨ ਹੈ ਜੋ ਕਿ ਹਿਸਾਰ ਤੋਂ ਆ ਕੇ ਲੁਧਿਆਣਾ ਸਟੇਸ਼ਨ ਤੇ ਖੜ੍ਹੀ ਸੀ ਅਤੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਣਾ ਸੀ। ਪਰ ਜਦੋਂ ਸਟੇਸ਼ਨ ਤੇ ਖੜ੍ਹੀ ਸੀ ਤਾਂ ਅਚਾਨਕ ਉਸ ਦੇ ਇੱਕ ਡੱਬੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਸਮੇਂ ਡੱਬੇ ਵਿਚ ਕੋਈ ਯਾਤਰੀ ਮੌਜੂਦ ਨਹੀਂ ਸੀ ਜਿਸ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਹ ਵੀ ਪੜੋ : ਰੀਜ਼ਨਲ ਸਪਾਈਨਲ ਇੰਜਰੀਜ਼ ਸੈਂਟਰ ਲਈ 10.73 ਕਰੋੜ ਰੁਪਏ ਮੰਜੂਰ
ਇਹ ਵੀ ਪੜੋ : ਸਕੂਲ ‘ਚ ਡਿੱਗਿਆ ਕਈਂ ਸੌ ਸਾਲ ਪੁਰਾਣਾ ਪਿੱਪਲ ਦਾ ਦਰੱਖਤ, ਇੱਕ ਦੀ ਮੌਤ
ਸਾਡੇ ਨਾਲ ਜੁੜੋ : Twitter Facebook youtube