Ludhiana Traffic Big Update : ਭਗਵਾਨ ਸ਼੍ਰੀ ਜਗਨਨਾਥ ਰਥ ਯਾਤਰਾ 20 ਜੂਨ ਨੂੰ ਸ਼ਾਮ 4 ਵਜੇ ਜਗਰਾਉਂ ਪੁਲ ਸਥਿਤ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਘੁਮਾਰ ਮੰਡੀ, ਆਰਤੀ ਚੌਕ ਤੋਂ ਹੁੰਦੀ ਹੋਈ ਫਿਰੋਜ਼ਪੁਰ ਰੋਡ ‘ਤੇ ਸ਼ਹਿਨਸ਼ਾਹ ਪੈਲੇਸ ਵਿਖੇ ਸਮਾਪਤ ਹੋਵੇਗੀ।
ਯਾਤਰਾ ਦੇ ਰੂਟ ਵਿੱਚ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਜਾਮ ਤੋਂ ਬਚਣ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਪੁਲਿਸ ਵੱਲੋਂ ਡਾਇਵਰਸ਼ਨ ਪੁਆਇੰਟ ਜਾਰੀ ਕੀਤੇ ਗਏ ਹਨ। ਦੁਰਗਾ ਮਾਤਾ ਮੰਦਰ ਤੋਂ ਫੁਹਾਰਾ ਚੌਕ ਨੂੰ ਜਾਣ ਵਾਲੀ ਟਰੈਫਿਕ ਨੂੰ ਮਾਲ ਰੋਡ ਰਾਹੀਂ ਭਾਰਤ ਨਗਰ ਚੌਕ ਵੱਲ ਮੋੜ ਦਿੱਤਾ ਜਾਵੇਗਾ। ਫੁਹਾਰਾ ਚੌਕ ਤੋਂ ਜਗਰਾਉਂ ਪੁਲ ਵੱਲ ਜਾਣ ਵਾਲੀ ਟਰੈਫਿਕ ਨੂੰ ਪੁਰਾਣੇ ਸੈਸ਼ਨ ਚੌਕ ਤੋਂ ਲੱਕੜ ਪੁਲ ਰਾਹੀਂ ਜਾਂ ਮਾਲ ਰੋਡ ਤੋਂ ਭਾਰਤ ਨਗਰ ਚੌਕ ਰਾਹੀਂ ਮੋੜ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਸ਼ਮਸ਼ਾਨਘਾਟ ਰੋਡ ਅਤੇ ਕਾਲਜ ਰੋਡ ਤੋਂ ਫੁਹਾਰਾ ਚੌਕ ਵੱਲ ਜਾਣ ਵਾਲੇ ਵਾਹਨ ਪੁਰਾਣੇ ਸੈਸ਼ਨ ਚੌਕ ਤੋਂ ਅੱਗੇ ਜਾਣਗੇ ਅਤੇ ਘੁਮਾਰ ਮੰਡੀ ਤੋਂ ਫੁਹਾਰਾ ਚੌਕ ਵੱਲ ਜਾਣ ਵਾਲੇ ਵਾਹਨ ਢੋਡਾ ਮਿੱਠੇ ਵਾਲੀ ਰੋਡ ਤੋਂ ਅੱਗੇ ਜਾਣਗੇ। ਇਸੇ ਤਰ੍ਹਾਂ ਕਾਲਜ ਰੋਡ, ਕਾਲੀਆ ਸਵੀਟ ਤੋਂ ਘੁਮਾਰ ਮੰਡੀ ਵੱਲ ਜਾਣ ਵਾਲੀ ਟਰੈਫਿਕ ਨੂੰ ਰੋਜ਼ ਗਾਰਡਨ ਰੋਡ ਰਾਹੀਂ ਡਿਜ਼ਨੀਲੈਂਡ ਸਕੂਲ, ਨੇੜੇ ਸ਼ਿਵ ਮੰਦਰ ਰੋਡ ਵੱਲ ਮੋੜ ਦਿੱਤਾ ਜਾਵੇਗਾ। ਸੱਗੂ ਚੌਕ ਤੋਂ ਆਰਤੀ ਚੌਕ ਵੱਲ ਜਾਣ ਵਾਲੀ ਟਰੈਫਿਕ ਮਾਇਆ ਨਗਰ ਰੋਡ ਤੋਂ ਹੋ ਕੇ ਕਾਲਜ ਰੋਡ ਤੋਂ ਚੱਲੇਗੀ। ਇਸੇ ਤਰ੍ਹਾਂ ਭਾਰਤ ਨਗਰ ਚੌਕ ਤੋਂ ਫੁਹਾਰਾ ਚੌਕ ਵੱਲ ਆਉਣ ਵਾਲੀ ਟਰੈਫਿਕ ਨੂੰ ਛੱਤਰੀ ਚੌਕ ਤੋਂ ਖੱਬੇ ਰਾਣੀ ਝਾਂਸੀ ਰੋਡ ਵੱਲ ਮੋੜ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਪੁਰਾਣੇ ਸੈਸ਼ਨ ਚੌਕ ਤੋਂ ਫੁਹਾਰਾ ਚੌਕ ਅਤੇ ਭਾਰਤ ਨਗਰ ਚੌਕ ਵੱਲ ਜਾਣ ਵਾਲੀ ਟਰੈਫਿਕ ਨੂੰ ਲੱਕੜ ਪੁਲ ਤੋਂ ਅੱਗੇ ਮੋੜ ਦਿੱਤਾ ਜਾਵੇਗਾ। ਭਾਈ ਵਾਲਾ ਚੌਕ ਤੋਂ ਘੁਮਾਰ ਮੰਡੀ ਵੱਲ ਆਉਣ ਵਾਲੀ ਟਰੈਫਿਕ ਭਾਈ ਵਾਲਾ ਚੌਕ ਤੋਂ ਮਾਲ ਰੋਡ ਰਾਹੀਂ ਚੱਲੇਗੀ। ਮਲਹਾਰ ਲਾਈਟ ਤੋਂ ਆਰਤੀ ਚੌਕ ਵੱਲ ਜਾਣ ਵਾਲੀ ਟਰੈਫਿਕ ਮਲਹਾਰ ਰੋਡ ਤੋਂ ਹੀਰੋ ਬੇਕਰੀ ਚੌਕ ਤੋਂ ਪੱਖੋਵਾਲ ਰੋਡ ਤੋਂ ਭਾਈ ਵਾਲਾ ਚੌਕ ਰਾਹੀਂ ਜਾ ਸਕੇਗੀ। ਮਲਹਾਰ ਲਾਈਟ ਤੋਂ ਆਰਤੀ ਚੌਂਕ ਵੱਲ ਜਾਣ ਵਾਲੀ ਟਰੈਫਿਕ ਸਰਕਟ ਹਾਊਸ ਰੋਡ ਨੂੰ ਬਾਈਪਾਸ ਕਰਦੇ ਹੋਏ ਸੱਗੂ ਚੌਂਕ ਤੋਂ ਹੁੰਦੀ ਹੋਈ ਅੱਗੇ ਵਧੇਗੀ। ਰੱਥ ਯਾਤਰਾ ਦੇ ਪਿੱਛੇ ਕਿਸੇ ਵੀ ਵਾਹਨ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਜਿਸ ਪੁਆਇੰਟ ਤੋਂ ਰਥ ਯਾਤਰਾ ਟ੍ਰੈਫਿਕ ਤੋਂ ਲੰਘੇਗੀ, ਉਸ ਪੁਆਇੰਟ ਨੂੰ ਖੋਲ੍ਹ ਦਿੱਤਾ ਜਾਵੇਗਾ।
Also Read : ਕਪੂਰਥਲਾ ‘ਚ ਬਾਈਕ ਸਵਾਰਾਂ ਨੇ ਗਲੇ ‘ਤੇ ਪਿਸਤੌਲ ਰੱਖ ਕੇ ਕਾਰ ਲੁੱਟ ਲਈ
Also Read : ਪੰਜਾਬੀ ਗਾਇਕਾ ਮਿਸ ਪੂਜਾ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ
Also Read : ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ, ਹਰਦੀਪ SFJ ਮੁਖੀ ਪੰਨੂ ਦਾ ਵੀ ਕਰੀਬੀ ਸੀ