Maat Pitaa Gaudham : ਮਾਤ ਪਿਤਾ ਗੋਧਾਮ ਮਹਾਂਤੀਰਥ ਵਿੱਚ 20 ਨੂੰ ਗੋਪਾਅਸ਼ਟਮੀ ਮਹਾਂਉਤਸਵ ਦਾ ਆਯੋਜਨ

0
243
Maat Pitaa Gaudham

India News (ਇੰਡੀਆ ਨਿਊਜ਼), Maat Pitaa Gaudham, ਚੰਡੀਗੜ੍ਹ : ਬਨੂੜ – ਅੰਬਾਲਾ ਰੋਡ ਤੇ ਸਥਿਤ ਮਾਤ ਪਿਤਾ ਗੋਧਾਮ ਮਹਾਂਤੀਰਥ ਵਿੱਚ 20 ਨਵੰਬਰ ਨੂੰ ਗੋਪਾ ਅਸ਼ਟਮੀ ਮਹਾਂ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਦਿੱਲੀ ਤੋਂ ਵੀ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗੀ। ਗੋਪਾਅਸ਼ਟਮੀ ਦੇ ਸਮਾਗਮ ਦਾ ਆਗਾਜ ਮਾਤ ਪਿਤਾ ਗੋਧਾਮ ਮਹਾਂ ਤੀਰਥ ਵਿੱਚ ਹਵਨ ਯੱਗ ਦੇ ਨਾਲ ਕਿੱਤਾ ਜਾਵੇਗਾ।

Maat Pitaa Gaudham

ਗੋਪਾਅਸ਼ਟਮੀ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਰਮਨ ਜੈਨ ਸਵੀਟਸ ਦੇ ਮਾਲਿਕ ਬਿਪਨ ਜੈਨ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਐਮ ਬੀ ਏ ਚਾਏ ਵਾਲਾ ਦੇ ਫਾਂਊਂਡਰ ਪ੍ਰਫੁੱਲ ਬਿਲਲੋਰੇ, ਆਜ਼ਾਦ ਰੇਡੀਓ ਵਾਲਾ ਦੇ ਮਾਲਿਕ ਮਨੀਸ਼ ਪਹੁੰਚ ਰਹੇ ਹਨ। ਜਦੋਂ ਕਿ ਖਾਸ ਮਹਿਮਾਨ ਦੇ ਤੌਰ ਤੇ ਸਿਰਸਾ ਤੋਂ ਅਸ਼ੋਕ ਗਰਗ, ਰਾਜਪੁਰਾ ਤੋਂ ਗਿਆਨ ਚੰਦ ਲਾਡੀ ਅਤੇ ਪੰਚਕੁਲਾ ਤੋਂ ਪ੍ਰਦੀਪ ਗੋਇਲ ਸ਼ਮੁਲੀਅਤ ਕਰਨਗੇ।

501 ਦੇਸੀ ਘੀ ਦੇ ਦੀਵੇ

ਮਾਤ ਪਿਤਾ ਗੋਤਾਮ ਮਹਾਂ ਤੀਰਥ ਵਿੱਚ ਗੋਪਾਅਸ਼ਟਮੀ ਦੇ ਸਮਾਗਮ ਦੌਰਾਨ ਸ਼ਰਧਾਲੂਆਂ ਵੱਲੋਂ 501 ਦੇਸੀ ਘੀ ਦੇ ਦੀਵੇ ਜਗਾਏ ਜਾਂਦੇ ਹਨ। ਇਸ ਮੌਕੇ ਨੰਦਨੀ ਮਾਤਾ ਦੀ ਸਮੁੱਚੀ ਗਊਸ਼ਾਲਾ ਤੀਰਥ ਸਥਲੀ ਦਿਵਾਲੀ ਵਾਂਗ ਜਗ ਮਗਾ ਹੋ ਉਠਦੀ ਹੈ।

Maat Pitaa Gaudham

ਮਾਤ ਪਿਤਾ ਮਹਾਂ ਤੀਰਥ ਮੰਦਰ ਦੀ ਖਾਸ ਗੱਲ ਇਹ ਹੈ ਕਿ ਸੰਸਾਰ ਪੱਧਰ ਤੇ ਇਸ ਦੀ ਪਹਿਚਾਣ ਬਣ ਚੁੱਕੀ ਹੈ। ਵਰਲਡ ਰਿਕਾਰਡ ਬੁੱਕ (ਲੰਡਨ) ਦੇ ਵਿੱਚ ਮਾਤ ਪਿਤਾ ਗੋਧਾਮ ਮਹਾਂ ਤੀਰਥ ਮੰਦਰ ਨੂੰ ਸੰਸਾਰ ਦਾ ਇਕਲੋਤਾ ਮੰਦਿਰ ਹੋਣ ਦੇ ਦਰਜੇ ਨਾਲ ਨਿਵਾਜਿਆ ਗਿਆ ਹੈ ਕਿ ਮੰਦਿਰ ਵਿੱਚ ਕਿਸੇ ਭਗਵਾਨ ਦੀ ਮੂਰਤੀ ਨਾ ਹੋ ਕੇ ਜੋਤੀ ਸਵਰੂਪ ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਜਾਂਦਾ ਹੈ।

ਮਾਤਾ ਪਿਤਾ ਦੇ ਸਨਮਾਨ ਵਿੱਚ ਸਥਾਪਿਤ ਮੰਦਿਰ

ਮਾਤ ਪਿਤਾ ਗੋਧਾਮ ਮਹਾਂ ਤੀਰਥ ਦੇ ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਨੇ ਦੱਸਿਆ ਕਿ ਸੰਸਾਰ ਦਾ ਇਹ ਇਕਲੋਤਾ ਪਹਿਲਾ ਮੰਦਿਰ ਹੈ ਜਿੱਥੇ ਕੋਈ ਮੂਰਤੀ ਸਥਾਪਿਤ ਨਹੀਂ ਕੀਤੀ ਗਈ। ਮੰਦਿਰ ਵਿੱਚ ਕੋਈ ਮੂਰਤੀ ਸਥਾਪਿਤ ਨਾ ਹੋਣ ਦਾ ਕਾਰਨ ਇਹ ਹੈ ਕਿ ਮਾਤ ਪਿਤਾ ਗੋਧਾਮ ਮਹਾਂ ਤੀਰਥ ਮਾਤਾ – ਪਿਤਾ ਦੇ ਸਮਾਨ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਮੰਦਰ ਵਿੱਚ ਪਹੁੰਚ ਕੇ ਅਸੀਂ ਭਗਵਾਨ ਦੀ ਤਰ੍ਹਾਂ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਪੂਜਾ ਅਰਚਨਾ ਕਰਦੇ ਹਾਂ।

Maat Pitaa Gaudham

ਮਾਤ ਪਿਤਾ ਗੋਧਾਮ ਮਹਾਂ ਤੀਰਥ ਦੇ ਸੰਸਥਾਪਕ ਗੋਚਰ ਦਾਸ ਗਿਆਨ ਚੰਦ ਵਾਲੀਆ ਨੇ ਦੱਸਿਆ ਕਿ ਮਾਤ ਪਿਤਾ ਗੋਧਾਮ ਮਹਾਂਤੀਰਥ ਵਿੱਚ 20 ਨਵੰਬਰ ਨੂੰ ਗੋਪਾ ਅਸ਼ਟਮੀ ਮਹਾਂ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਦਿੱਲੀ ਤੋਂ ਵੀ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗੀ।

ਇਹ ਵੀ ਪੜ੍ਹੋ :Wanted Shooter Arrested : ਐਸ.ਏ.ਐਸ.ਨਗਰ ਪੁਲਿਸ ਨੇ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ‘ਵਾਂਟਡ ਸ਼ੂਟਰ’ ਨੂੰ ਕੀਤਾ ਗ੍ਰਿਫਤਾਰ

ਇਹ ਵੀ ਪੜ੍ਹੋ :Traffic Management System : ਮੋਹਾਲੀ ਵਿੱਚ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ

SHARE