Majithia again in Trouble
ਇੰਡੀਆ ਨਿਊਜ਼, ਅੰਮ੍ਰਿਤਸਰ :
Majithia again in Trouble ਅਕਾਲੀ ਦਲ ਦੇ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ | ਪਿਛਲੇ ਦਿਨੀਂ ਡ੍ਰੱਗ ਕੇਸ ਵਿਚ ਨਾਮ ਆਣ ਅਤੇ ਨਾਮਜਦ ਹੋਣ ਤੋਂ ਬਾਅਦ ਮਜੀਠੀਆ ਕਇ ਦਿਨ ਸਾਮਣੇ ਨਹੀਂ ਆਇਆ ਸੀ| ਆਖਿਰ highcourt ਤੋਂ ਜਮਾਨਤ ਮਿਲਣ ਤੋਂ ਬਾਅਦ ਹੀ ਉਹ ਸਬ ਦੇ ਸਾਮਣੇ ਆਇਆ | ਪਰ ਹੁਣ ਉਹ ਫਿਰ ਤੋਂ ਪ੍ਰੇਸ਼ਾਨੀ ਵਿਚ ਫਸਦਾ ਨਜ਼ਰ ਆ ਰਿਹਾ ਹੈ| ਤਾਜਾ ਮਾਮਲਾ ਧਾਰਾ 144 ਤੋੜਨ ਅਤੇ ਕੋਰੋਨਾ ਕਾਰਨ ਲਗਿਆਂ ਪਾਬੰਦੀਆਂ ਦੀ ਉਲੰਗਣਾ ਕਰਣ ਦਾ ਹੈ| ਜਿਸ ਕਾਰਨ ਉਸ ਤੇ FIR ਦਰਜ ਕੀਤੀ ਗਈ ਹੈ|
ਇਹ ਹੈ ਮਾਮਲਾ (Majithia again in Trouble)
Highcourt ਤੋਂ ਜਮਾਨਤ ਮਿਲ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਅਕਾਲੀ ਨੇਤਾ ਦਰਬਾਰ ਸਾਹਿਬ ਮੱਥਾ ਟੇਕਣ ਗਿਆ| ਇਥੇ ਅਕਾਲੀ ਦਲ ਨੇ ਨਿਯਮ ਤੋੜਦੇ ਹੋਇ ਰੋਡ ਸ਼ੋ ਕੀਤਾ ਜਿਸ ਦੌਰਾਨ ਭਾਰੀ ਭੀੜ ਜਮਾ ਹੋ ਗਯੀ| ਇਸ ਤੇ ਨੋਟਿਸ ਲੈਂਦੇ ਹੋਏ ਪੁਲਿਸ ਨੇ ਕੇਸ ਦਰਜ ਕਰ ਲਿਆ| ਇਨਾ ਹੀ ਨਹੀਂ ਚੁਣਾਵ ਆਯੋਗ ਨੇ ਮਜੀਠੀਆ ਅਤੇ ਅਕਾਲੀ ਦਲ ਨੂੰ ਨੋਟਿਸ ਵੀ ਭੇਜਿਆ ਹੈ
ਸ਼ਹਿਰ ਵਿਚ ਧਾਰਾ 144 ਲਗੀ ਹੈ (Majithia again in Trouble)
ਧਿਆਨ ਰਹੇ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਸ਼ਹਿਰ ‘ਚ ਧਾਰਾ 144 ਲੱਗੀ ਹੋਈ ਹੈ | ਇਸ ਕਰਕੇ ਸ਼ਹਿਰ ਵਿਚ ਰੈਲੀਆਂ ਆਦਿ ‘ਤੇ ਪਾਬੰਦੀ ਲਗਾਈ ਗਈ ਹੈ | ਪਰ ਸ਼ਨੀਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਲਈ ਅਕਾਲੀ ਵਰਕਰਾਂ ਨੇ ਜਿੱਥੇ ਕਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ | ਜਿਸ ਤੋਂ ਬਾਅਦ ਇਸ ਦੀ ਸਮੁੱਚੀ ਰਿਪੋਰਟ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਦਿੱਤੀ ਗਈ | ਜਿਨ੍ਹਾਂ ਦੇ ਹੁਕਮ ਤੋਂ ਬਾਅਦ ਮਜੀਠੀਆ ਤੇ FIR ਦਰਜ਼ ਕਰ ਲਈ ਗਈ |
ਇਹ ਵੀ ਪੜ੍ਹੋ : Punjab Assembly Elections 2022 ਪੰਜਾਬ ‘ਚ ਚੰਨੀ ਚਮਕੌਰ ਸਾਹਿਬ ਤੋਂ ਤੇ ਅੰਮ੍ਰਿਤਸਰ ਸ਼ਹਿਰ ਤੋਂ ਸਿੱਧੂ ਉਮੀਦਵਾਰ, 86 ਉਮੀਦਵਾਰਾਂ ਨੂੰ ਟਿਕਟਾਂ