Major action taken by BSF ਪਾਕਿਸਤਾਨ ਤੋਂ ਭੇਜੀ ਗਈ 10 ਕਿਲੋ ਹੇਰੋਇਨ ਬਰਾਮਦ

0
219
Major action taken by BSF

Major action taken by BSF

ਇੰਡੀਆ ਨਿਊਜ਼, ਤਰਨਤਾਰਨ।

Major action taken by BSF ਗੁਆਂਢੀ ਦੇਸ਼ ਪਾਕਿਸਤਾਨ ਪੰਜਾਬ ਵਿਚ ਲਗਾਤਾਰ ਆਪਣੀਆਂ ਗਲਤ ਚਾਲਾਂ ਚੱਲ ਰਿਹਾ ਹੈ। ਉਹ ਹਰ ਵਾਰ ਬਾਰਡਰ ਪਾਰ ਤੋਂ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਵਿਚ ਭੇਜਦਾ ਰਹਿੰਦਾ ਹੈ ਤਾਂਕਿ ਪੰਜਾਬ ਅਤੇ ਭਾਰਤ ਦੀ ਸ਼ਾਂਤੀ ਭੰਗ ਕੀਤੀ ਜਾ ਸਕੇ। ਪਰ ਹਰ ਵਾਰ ਉਹ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਪਾ ਰਿਹਾ। ਪਿਛਲੇ ਦਿਨੀ ਭਾਰਤੀ ਸੀਮਾ ਦੇ ਅੰਦਰ ਪਾਕਿਸਤਾਨ ਤੋਂ ਆਈ ਕਿਸਤੀ ਫੜੀ ਗਯੀ ਸੀ। ਜਿਸ ਦੀ ਜਾਂਚ ਅਜੇ ਜਾਰੀ ਹੈ । ਭਾਰਤੀ ਏਜੇਂਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਕਿ ਇਹ ਕਿਸਤੀ ਕਿਸ ਮਕਸਦ ਨਾਲ ਭਾਰਤ ਵਿਚ ਭੇਜੀ ਗਈ । ਹੁਣ ਤਾਜੇ ਮਾਮਲੇ ਵਿਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭੇਜੀ ਗਈ 10 ਕਿਲੋ ਹੇਰੋਇਨ ਬਰਾਮਦ ਕੀਤੀ ਹੈ।

ਸੋਮਵਾਰ ਰਾਤ ਨੂੰ ਭੇਜੀ ਹੈਰੋਇਨ  (Major action taken by BSF)

ਸੋਮਵਾਰ ਰਾਤ ਨੂੰ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨ ਤੋਂ ਭਾਰਤ ਭੇਜੀ ਗਈ 10 ਕਿਲੋ ਹੈਰੋਇਨ ਦੀ ਖੇਪ ਮੰਗਲਵਾਰ ਨੂੰ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਫੜ ਲਈ। ਫਿਲਹਾਲ ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਭਾਰਤ-ਪਾਕਿ ਸਰਹੱਦ ‘ਤੇ ਅਮਰਕੋਟ ਚੌਕੀ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਤੋਂ ਹਰਕਤ ਮਹਿਸੂਸ ਕੀਤੀ ਸੀ, ਜਿਸ ਤੋਂ ਬਾਅਦ ਇਲਾਕੇ ‘ਚ ਚੌਕਸੀ ਵਧਾ ਦਿੱਤੀ ਗਈ ਸੀ। ਰਾਜੋਕੇ ਚੌਕੀ ਨੇੜੇ ਬਰਾਮਦ ਹੋਈ ਹੈਰੋਇਨ ਦੀ ਖੇਪ ਕਿਸ ਤਸਕਰ ਨੂੰ ਮਿਲਣੀ ਸੀ, ਇਸ ਦਾ ਵੀ ਪਤਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : Infiltration attempt failed 10 ਪਾਕਿਸਤਾਨੀ ਨਾਗਰਿਕ ਕਾਬੂ

Connect With Us : Twitter Facebook

SHARE