ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ, ਮਾਂ ਤੇ ਭਾਬੀ ਗੰਭੀਰ ਜ਼ਖ਼ਮੀ Major road accident

0
100
Major road accident

Major road accident

ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ, ਮਾਂ ਤੇ ਭਾਬੀ ਗੰਭੀਰ ਜ਼ਖ਼ਮੀ

ਪਰਿਵਾਰ ਭੋਗ ਸਮਾਗਮ ਤੋਂ ਪਰਤ ਰਿਹਾ ਸੀ
ਹਾਦਸਾ ਪਿੰਡ ਜੰਗਪੁਰਾ ਨੇੜੇ ਵਾਪਰਿਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ-ਰਾਜਪੁਰਾ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇਕ ਹੀ ਪਰਿਵਾਰ ਦੇ 2 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਪਿਓ-ਪੁੱਤ ਸ਼ਾਮਲ ਹਨ। ਜਦਕਿ ਮਾਂ ਤੇ ਭਾਬੀ ਗੰਭੀਰ ਜ਼ਖਮੀ ਹਨ। ਹਾਦਸਾਗ੍ਰਸਤ ਪਰਿਵਾਰ ਪਿੰਡ ਜੰਡੋਲੀ ਨੇੜੇ ਸ਼ੰਭੂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। Major road accident

ਭੋਗ ਸਮਾਗਮ ਤੋਂ ਪਰਤ ਰਹੇ ਸਨ

Major road accident

ਜਾਣਕਾਰੀ ਅਨੁਸਾਰ 41 ਸਾਲਾ ਹਰਨੇਕ ਸਿੰਘ ਆਪਣੇ ਪਰਿਵਾਰ ਨਾਲ ਬਨੂੜ ਨੇੜਲੇ ਪਿੰਡ ਵਿੱਚ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਸਮਾਗਮ ਤੋਂ ਬਾਅਦ 41 ਸਾਲਾ ਹਰਨੇਕ ਸਿੰਘ ਆਪਣੇ 9 ਸਾਲਾ ਪੁੱਤਰ ਫਤਿਹ ਸਿੰਘ, ਮਾਂ ਮਾਇਆ ਅਤੇ ਭਰਜਾਈ ਜਸਵਿੰਦਰ ਕੌਰ ਨਾਲ ਮੋਟਰਸਾਈਕਲ ‘ਤੇ ਘਰ ਪਰਤ ਰਿਹਾ ਸੀ। ਉਸ ਦਾ ਮੋਟਰਸਾਈਕਲ ਪਿੰਡ ਜੰਗਪੁਰਾ ਕੋਲ ਸੜਕ ਕਿਨਾਰੇ ਖੜ੍ਹੇ ਟਰਾਲੇ ਵਿੱਚ ਜਾ ਟਕਰਾਇਆ। Major road accident

ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ

Major road accident

ਪੁਲੀਸ ਅਧਿਕਾਰੀ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਗਿਆਨ ਸਾਗਰ ਹਸਪਤਾਲ ਪਹੁੰਚਾਇਆ। ਇਸ ਹਾਦਸੇ ‘ਚ 9 ਸਾਲਾ ਬੱਚੇ ਅਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਟਰਾਲੇ ਦਾ ਚਾਲਕ ਮੌਕੇ ਤੋਂ ਫਰਾਰ ਹੈ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Major road accident

Also Read :Organization Of Placement Camp ਜ਼ਿਲ੍ਹਾ ਰੋਜਗਾਰ ‘ਤੇ ਕਾਰੋਬਾਰ ਬਿਓਰੋ ਵੱਲੋਂ 20 ਅਪ੍ਰੈਲ ਤੋਂ ਪਲੇਸਮੈਂਟ ਕੈਂਪ ਦਾ ਆਯੋਜਨ

Also Read :ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਬਾਲਾਜੀ ਚੌਂਕੀ ਦਾ ਆਯੋਜਨ Swami Vivekananda Group

Also Read :corona virus ਲੋਕ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰ ਪਾਉਣ: ਡਿਪਟੀ ਕਮਿਸ਼ਨਰ

Also Read :ਬਨੂੜ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਹੋਈ ਚੋਰੀ Theft In The Dispensary

Also Read :ਡਿਪਟੀ ਕਮਿਸ਼ਨਰ ਵੱਲੋਂ ਬਨੂੜ ਮੰਡੀ ਦਾ ਦੌਰਾ Visit of Banur Mandi by DC

 

SHARE