Manish Tiwari Statement on law and order ਆਮ ਆਦਮੀ ਪਾਰਟੀ ਕਾਨੂੰਨ ਵਿਵਸਥਾ ‘ਤੇ ਧਿਆਨ ਦੇਵੇ

0
258
Manish Tiwari Statement on law and order

Manish Tiwari Statement on law and order

ਵਾਰਡ ਪ੍ਰਧਾਨ ਮੰਗਤ ਰਾਮ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਦਿਨੇਸ਼ ਮੋਦਗਿਲ, ਲੁਧਿਆਣਾ :

Manish Tiwari Statement on law and order ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾਰੀ ਅਤੇ ਸੰਸਦ ਮੈਂਬਰ ਨੇ ਪੰਜਾਬ ਵਿਚ ਦਿਨ-ਦਿਹਾੜੇ ਹੋ ਰਹੀਆਂ ਹੱਤਿਆਵਾਂ ਨੂੰ ਲੈ ਕੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਜਿਸ ‘ਤੇ ਉਨ੍ਹਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਨੂੰ ਰਾਜਨੀਤੀ ਦੀ ਬਜਾਏ ਕਾਨੂੰਨ ਵਿਵਸਥਾ ਬਣਾਈ ਰੱਖਣ ‘ਤੇ ਧਿਆਨ ਦੇਣ ਲਈ ਕਿਹਾ ਹੈ।

ਸੰਸਦ ਮੈਂਬਰ ਤਿਵਾਰੀ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਪਰ ਇੱਕ ਤੋਂ ਬਾਅਦ ਇੱਕ ਕਤਲ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸੇ ਲੜੀ ਵਿੱਚ, ਭਾਵੇਂ ਉਹ ਜਲੰਧਰ ਵਿੱਚ ਇੱਕ ਮਸ਼ਹੂਰ ਕਬੱਡੀ ਖਿਡਾਰੀ ਦਾ ਕਤਲ ਹੋਵੇ, ਫਿਰੋਜ਼ਪੁਰ ਵਿੱਚ ਕਾਂਗਰਸੀ ਵਰਕਰ ਦਾ ਕਤਲ ਹੋਵੇ, ਗੁਰਦਾਸਪੁਰ ਵਿੱਚ ਚਾਰ ਵਿਅਕਤੀਆਂ ਦਾ ਕਤਲ ਹੋਵੇ ਜਾਂ ਹੁਣ ਲੁਧਿਆਣਾ ਵਿੱਚ ਕਾਂਗਰਸ ਦੇ ਵਾਰਡ ਪ੍ਰਧਾਨ ਮੰਗਤ ਰਾਮ ਦਾ ਕਤਲ ਹੋਵੇ, ਜੋ ਸਾਫ ਤੌਰ ਤੇ ਅਪਰਾਧਿਕ ਅਨਸਰਾਂ ਵਿਚ ਪੁਲਸ ਪ੍ਰਤੀ ਡਰ ਦੀ ਘਾਟ ਨੂੰ ਦਰਸਾਉਂਦਾ ਹੈ।

Also Read : ਸੂਬੇ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਈ ਜਾਵੇ: ਸੀਐਮ

ਮੰਗਤ ਰਾਮ ਪੁਰਾਣੇ ਅਤੇ ਸੀਨੀਅਰ ਕਾਂਗਰਸੀ ਵਰਕਰ ਸਨ

ਇਸ ਦੌਰਾਨ ਤਿਵਾਰੀ ਨੇ ਮੰਗਤ ਰਾਮ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੰਗਤ ਰਾਮ ਪੁਰਾਣੇ ਅਤੇ ਸੀਨੀਅਰ ਕਾਂਗਰਸੀ ਵਰਕਰ ਸਨ। ਜਿਨ੍ਹਾਂ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਲੁਧਿਆਣਾ ਤੋਂ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਮੰਗਤ ਰਾਮ ਦਾ ਸਾਥ ਮਿਲਿਆ। ਸੰਸਦ ਮੈਂਬਰ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਵੱਲ ਧਿਆਨ ਦੇਣਾ ਚਾਹੀਦਾ ਹੈ। Manish Tiwari Statement on law and order

Also Read : ਕੁਦਰਤੀ ਖੇਤੀ ਸਮੇਂ ਦੀ ਲੋੜ : ਸੰਧਵਾਂ

Connect With Us : Twitter Facebook youtube

SHARE