Mann arrives at Civil Secretariat
- ਮੁੱਖ ਮੰਤਰੀ ਬਣਨ ਤੋਂ ਬਾਅਦ ਮਾਨ ਪੰਜਾਬ ਸਿਵਲ ਸਕੱਤਰੇਤ ਪੁੱਜੇ
- ਸਕੱਤਰੇਤ ਦੀਆਂ ਮੰਜ਼ਿਲਾਂ ’ਤੇ ਖੜ੍ਹੇ ਹੋ ਕੇ ਮੁਲਾਜ਼ਮਾਂ ਨੇ ਮਾਨ ਦਾ ਨਿੱਘਾ ਸਵਾਗਤ ਕੀਤਾ
- ਮਾਨ ਦੀ ਮੌਜੂਦਗੀ ‘ਚ ਨਿੱਝਰ ਨੂੰ ਪ੍ਰੋ ਟੈਮ ਸਪੀਕਰ ਬਣਾਇਆ ਗਿਆ, ਰਾਜਪਾਲ ਨੇ ਚੁਕਾਈ ਸਹੁੰ
- ਮਾਨ ਨੂੰ ਵਧਾਈ ਦੇਣ ਲਈ ਸੀਐਮ ਫਲੋਰ ‘ਤੇ ਅਧਿਕਾਰੀਆਂ ਦੀ ਭੀੜ ਲੱਗੀ ਹੋਈ ਸੀ।
- ਪ੍ਰਧਾਨ ਮੰਤਰੀ ਸਮੇਤ ਹੋਰ ਆਗੂਆਂ ਨੇ ਵੀ ਮਾਨ ਨੂੰ ਸੀ.ਐਮ ਬਣਨ ‘ਤੇ ਵਧਾਈ ਦਿੱਤੀ
ਰੋਹਿਤ ਰੋਹੀਲਾ, ਚੰਡੀਗੜ੍ਹ
Mann arrives at Civil Secretariat ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮਾਨ ਸਿੱਧੇ ਪੰਜਾਬ ਸਿਵਲ ਸਕੱਤਰੇਤ ਗਏ। ਜਿੱਥੇ ਮੁਲਾਜ਼ਮਾਂ ਨੂੰ ਮਾਨ ਦੇ ਆਉਣ ਦੀ ਖ਼ਬਰ ਮਿਲ ਚੁੱਕੀ ਸੀ ਅਤੇ ਮੁਲਾਜ਼ਮ ਆਪਣੇ ਨਵੇਂ ਸੀਐਮ ਨੂੰ ਦੇਖਣ ਲਈ ਸਕੱਤਰੇਤ ਦੀਆਂ ਸਾਰੀਆਂ ਮੰਜ਼ਿਲਾਂ ’ਤੇ ਖੜ੍ਹੇ ਹੋ ਗਏ। ਮਾਨ ਜਿਵੇਂ ਹੀ ਸਕੱਤਰੇਤ ਪੁੱਜੇ ਤਾਂ ਮੁਲਾਜ਼ਮਾਂ ਨੇ ਮੰਜ਼ਿਲਾਂ ’ਤੇ ਖੜ੍ਹੇ ਹੋ ਕੇ ਮਾਨ ਦਾ ਸਵਾਗਤ ਕੀਤਾ। ਜਿਸ ਦੇ ਜਵਾਬ ‘ਚ ਮਾਨ ਨੇ ਵੀ ਆਪਣੇ ਦੋਵੇਂ ਹੱਥ ਉੱਪਰ ਉਠਾ ਕੇ ਨਮਸਕਾਰ ਸਵੀਕਾਰ ਕੀਤਾ।
ਸਕੱਤਰੇਤ ਪਹੁੰਚਣ ‘ਤੇ ਮਾਨ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਬਾਅਦ ਮਾਨ ਸਕੱਤਰੇਤ ਦੀ ਦੂਜੀ ਮੰਜ਼ਿਲ ‘ਤੇ ਸੀ.ਐਮ. ਨੇ ਪੰਜਾਬ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦਫ਼ਤਰ ਵਿੱਚ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਜਿੱਥੇ ਸੀਨੀਅਰ ਅਧਿਕਾਰੀਆਂ ਨੇ ਮਾਨ ਦਾ ਸਵਾਗਤ ਕੀਤਾ। ਮਾਨ ਨੇ ਕਾਫੀ ਦੇਰ ਤੱਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਮੁਲਾਜ਼ਮਾਂ ਨੂੰ ਵੀ ਮਾਨ ਤੋਂ ਵੱਡੀਆਂ ਉਮੀਦਾਂ ਹਨ Mann arrives at Civil Secretariat
ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸਕੱਤਰੇਤ ਪਹੁੰਚ ਕੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਫਸਰਸ਼ਾਹੀ ‘ਤੇ ਲਗਾਮ ਕੱਸਣ ਦੇ ਨਾਲ-ਨਾਲ ਲੋਕ ਹਿੱਤਾਂ ਨਾਲ ਸਬੰਧਤ ਕਈ ਫੈਸਲੇ ਵੀ ਜਲਦੀ ਲਏ ਜਾ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕਰੀਬ 6 ਲੱਖ ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਨੂੰ ਵੀ ਮਾਨ ਤੋਂ ਵੱਡੀਆਂ ਆਸਾਂ ਹਨ। ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਡੀਜੀਪੀ ਪੰਜਾਬ ਵੀਕੇ ਭਾਵਰਾ ਸਮੇਤ ਸੀਨੀਅਰ ਆਈਏਐਸ ਅਧਿਕਾਰੀਆਂ ਨੇ ਮੁੱਖ ਮੰਤਰੀ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਸਰਕਾਰ ਲੋਕ ਹਿੱਤ ‘ਚ ਕੰਮ ਕਰੇਗੀ, ਅਧਿਕਾਰੀਆਂ ਨੂੰ ਦਿੱਤਾ ਸੰਦੇਸ਼
ਆਪਣੇ ਅਹੁਦੇ ਦਾ ਚਾਰਜ ਸੰਭਾਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਕ ਛੋਟੇ ਅਤੇ ਸਪੱਸ਼ਟ ਸੰਦੇਸ਼ ਵਿਚ ਕਿਹਾ ਕਿ ਸੂਬੇ ਦੇ ਲੋਕਾਂ ਨੇ ਇਤਿਹਾਸਕ ਫਤਵਾ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਲੋਕ ਪੱਖੀ ਨੀਤੀਆਂ ਲਈ ਲਗਾਤਾਰ ਕੰਮ ਕਰੇਗੀ। ਮੁੱਖ ਮੰਤਰੀ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।
ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਗਿਆ
ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋ ਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸਹੁੰ ਚੁੱਕੀ। ਇੰਦਰਬੀਰ ਸਿੰਘ ਨਿੱਝਰ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਹਨ। ਪ੍ਰੋ ਟੈਮ ਸਪੀਕਰ ਵੀ ਨਿਯੁਕਤ ਕੀਤਾ ਜਾਣਾ ਸੀ ਕਿਉਂਕਿ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਵੀ ਸਹੁੰ ਚੁਕਾਉਣੀ ਹੁੰਦੀ ਹੈ। ਪਾਰਟੀ ਵੱਲੋਂ ਅਜੇ ਨਵੇਂ ਸਪੀਕਰ ਦੀ ਚੋਣ ਨਹੀਂ ਕੀਤੀ ਗਈ ਹੈ।
ਤਿੰਨ ਦਿਨ ਦਾ ਹੋਵੇਗਾ ਸੈਸ਼ਨ
ਸਹੁੰ ਚੁੱਕਣ ਤੋਂ ਬਾਅਦ ਹੁਣ ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ ਹੋਵੇਗਾ। ਇਹ ਸੈਸ਼ਨ 17, 21 ਅਤੇ 22 ਮਾਰਚ ਤਕ ਚੱਲੇਗਾ। ਵੀਰਵਾਰ 17 ਮਾਰਚ ਨੂੰ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 21 ਮਾਰਚ ਨੂੰ ਨਵੇਂ ਸਪੀਕਰ ਦੀ ਚੋਣ ਹੋਵੇਗੀ ਅਤੇ 22 ਮਾਰਚ ਨੂੰ ਸਦਨ ਦੀ ਕਾਰਵਾਈ ਹੋ ਸਕੇਗੀ।
ਨਵੇਂ ਸਪੀਕਰ ਲਈ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਸਿੰਘ ਦਾ ਨਾਂ ਅੱਗੇ
ਪੰਜਾਬ ਵਿਧਾਨ ਸਭਾ ਦੇ ਨਵੇਂ ਸਪੀਕਰ ਲਈ ‘ਆਪ’ ਦੀਆਂ ਦੋ ਮਹਿਲਾ ਵਿਧਾਇਕਾਂ ਦੇ ਨਾਂ ਸਭ ਤੋਂ ਅੱਗੇ ਹਨ। ਇਸ ਵਿੱਚ ਪ੍ਰੋ. ਬਲਜਿੰਦਰ ਕੌਰ ਅਤੇ ਸਰਵਜੀਤ ਕੌਰ ਮਾਣੂੰਕੇ ਹਨ। ਅਜਿਹੇ ‘ਚ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਹਾਂ ਔਰਤਾਂ ‘ਚੋਂ ਕਿਹੜਾ ਸਪੀਕਰ ਬਣਦਾ ਹੈ। ਪੰਜਾਬ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਔਰਤ ਨੂੰ ਪੰਜਾਬ ਵਿਧਾਨ ਸਭਾ ਦੀ ਸਪੀਕਰ ਬਣਾਇਆ ਜਾਵੇਗਾ।
ਹੁਣ ਜਲਦੀ ਹੀ ਮੰਤਰੀਆਂ ਦੇ ਨਾਵਾਂ ਦਾ ਐਲਾਨ ਵੀ ਹੋ ਸਕਦਾ ਹੈ
ਪੰਜਾਬ ‘ਚ ਭਗਵੰਤ ਮਾਨ ਦੀ ਕੈਬਨਿਟ ‘ਚ ਕਿਸ ਨੂੰ ਮਿਲੇਗੀ ਜਗ੍ਹਾ? ਉਨ੍ਹਾਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਕੀਤਾ ਜਾ ਸਕਦਾ ਹੈ। ਅਜੇ ਵੀ ਮਾਨ ਦੇ ਸਹੁੰ ਚੁੱਕਣ ਦੀ ਉਡੀਕ ਹੈ। ਪਰ ਹੁਣ ਮਾਨ ਦੇ ਸਹੁੰ ਚੁੱਕਣ ਤੋਂ ਬਾਅਦ ਇਹ ਰਾਹ ਸਾਫ਼ ਹੋ ਗਿਆ ਹੈ। ਮਾਨ ਦੀ ਕੈਬਨਿਟ ਵਿਚ ਹਰਪਾਲ ਚੀਮਾ, ਅਮਨ ਅਰੋੜਾ, ਕੁਲਤਾਰ ਸੰਧਵਾ, ਮੀਤ ਹੇਅਰ, ਲਾਭ ਸਿੰਘ, ਕੁੰਵਰ ਵਿਜੇ ਪ੍ਰਤਾਪ ਅਤੇ ਜੀਵਨ ਜੋਤ ਕੌਰ ਦੇ ਨਾਂ ਵਿਸ਼ੇਸ਼ ਤੌਰ ‘ਤੇ ਸਾਹਮਣੇ ਆ ਰਹੇ ਹਨ।
ਪ੍ਰਧਾਨ ਸਮੇਤ ਹੋਰ ਆਗੂਆਂ ਨੇ ਮਾਨ ਨੂੰ ਵਧਾਈ ਦਿੱਤੀ
ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਮਾਨ ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ। ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।Mann arrives at Civil Secretariat
Also Read :Bhagwant Mann’s Lucky Number 16 ਭਗਵੰਤ ਮਾਨ ਲਈ 16 ਨੰਬਰ ਲੱਕੀ, 17ਵਾਂ CM ਮਾਨ ਖੁਦ ਬਣ ਰਿਹਾ ਹੈ
Also Read :Captain’s Home District Patiala ਕੈਪਟਨ ਦੇ ਜਾਂਦੇ ਹੀ ਪਟਿਆਲਾ’ਚ ਕਾਂਗਰਸ ਦੇ ਉੱਡੇ ਫੀਊਜ
Also Read :Captain’s Popularity Continues ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਪੀਐੱਲਸੀ ਤੇ ਕੈਪਟਨ ਦੇ ਹੱਕ ‘ਚ ਉਤਰੇ