ਸਿਹਤ ਮੰਤਰੀ ਦੇ ਨਿਰਦੇਸ਼ਾਂ ’ਤੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਟੋਕਨ ਸਿਸਟਮ ਹੋਇਆ ਸ਼ੁਰੂ

0
202
Mata Kushalya Government Hospital, Token system started, Patients can get treatment easily
Mata Kushalya Government Hospital, Token system started, Patients can get treatment easily
  • ਟੋਕਨ ਸਿਸਟਮ ਸ਼ੁਰੂ ਕੀਤਾ ਹੈ, ਤਾਂ ਜੋ ਮਰੀਜ਼ ਬਿਨਾਂ ਲਾਈਨਾਂ ਵਿੱਚ ਲੱਗੇ ਸੁਖਾਲੇ ਢੰਗ ਨਾਲ ਇਲਾਜ ਕਰਵਾ ਸਕਣ

ਚੰਡੀਗੜ, PUNJAB NEWS (To provide easy and better health facilities through e-governance): ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ-ਪੱਖੀ ਇਛਾਵਾਂ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਆਮ ਲੋਕਾਂ ਨੂੰ ਈ-ਗਵਰਨੈਂਸ ਰਾਹੀਂ ਸੁਖਾਲੀਆਂ ਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਰੀਜ਼ਾਂ ਦੀ ਸਹੂਲਤ ਲਈ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ, ਪਟਿਆਲਾ ਵਿੱਚ ਟੋਕਨ ਸਿਸਟਮ ਸ਼ੁਰੂ ਕੀਤਾ ਹੈ, ਤਾਂ ਜੋ ਮਰੀਜ਼ ਬਿਨਾਂ ਲਾਈਨਾਂ ਵਿੱਚ ਲੱਗੇ ਸੁਖਾਲੇ ਢੰਗ ਨਾਲ ਇਲਾਜ ਕਰਵਾ ਸਕਣ।

Mata Kushalya Government Hospital, Token system started, Patients can get treatment easily
Mata Kushalya Government Hospital, Token system started, Patients can get treatment easily

ਮਰੀਜਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਕੰਪਿਊਟਰਾਈਜਡ ਤਕਨੀਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਹੈ। ਸਿਹਤ ਮੰਤਰੀ ਨੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਹਾਲ ਹੀ ਵਿੱਚ ਕੀਤੇ ਦੌਰੇ ਦੌਰਾਨ ਇਹ ਪਾਇਆ ਸੀ ਕਿ ਬਜੁਰਗਾਂ ਅਤੇ ਹੋਰ ਮਰੀਜ਼ਾਂ ਨੂੰ ਪਰਚੀਆਂ ਲੈਣ ਲਈ ਲੰਮਾਂ ਸਮਾਂ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ।

ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਟੋਕਨ ਸਿਸਟਮ ਸੁਰੂ ਕੀਤਾ ਜਾਵੇ ਤਾਂ ਜੋ ਮਰੀਜਾਂ ਨੂੰ ਕਤਾਰਾਂ ਵਿੱਚ ਨਾ ਖੜਨਾ ਪਵੇ ਅਤੇ ਉਹ ਆਪਣੀ ਵਾਰੀ ਅਨੁਸਾਰ ਆਸਾਨੀ ਨਾਲ ਦਵਾਈਆਂ ਲੈਣ ਸਕਣ।

ਬਲਾਕ-ਏ ਵਿੱਚ ਓ.ਪੀ.ਡੀ. ਵਿੱਚ ਗਰਭਵਤੀ ਔਰਤਾਂ, ਬਜੁਰਗਾਂ, ਆਯੂਸਮਾਨ ਸਕੀਮ ਦੇ ਮਰੀਜਾਂ ਲਈ ਕੰਪਿਊਟਰਾਈਜਡ ਫਾਈਲਾਂ ਪਹਿਲਾਂ ਹੀ ਬਣਾਈਆਂ ਜਾ ਰਹੀਆਂ

Mata Kushalya Government Hospital, Token system started, Patients can get treatment easily
Mata Kushalya Government Hospital, Token system started, Patients can get treatment easily

ਜ਼ਿਕਰਯੋਗ ਹੈ ਕਿ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਦੇ ਬਲਾਕ-ਏ ਵਿੱਚ ਓ.ਪੀ.ਡੀ. ਵਿੱਚ ਗਰਭਵਤੀ ਔਰਤਾਂ, ਬਜੁਰਗਾਂ, ਆਯੂਸਮਾਨ ਸਕੀਮ ਦੇ ਮਰੀਜਾਂ ਲਈ ਕੰਪਿਊਟਰਾਈਜਡ ਫਾਈਲਾਂ ਪਹਿਲਾਂ ਹੀ ਬਣਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਕੱਢਿਆ ਪੈਦਲ ਮਾਰਚ

ਇਹ ਵੀ ਪੜ੍ਹੋ:  ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 27 ਸਤੰਬਰ ਨੂੰ

ਸਾਡੇ ਨਾਲ ਜੁੜੋ :  Twitter Facebook youtube

SHARE