India News (ਇੰਡੀਆ ਨਿਊਜ਼), Meeting To Prevent Stubble Burning, ਚੰਡੀਗੜ੍ਹ : ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਸੋਨਮ ਚੌਧਰੀ ਵੱਲੋਂ ਅੱਜ ਸਾਲ 2024 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਮੀਟਿੰਗ ਕੀਤੀ ਗਈ। ਪ੍ਰਬੰਧਨ ਲਈ ਸਮੂਹ ਐਸ ਡੀ ਐਮਜ਼, ਖੇਤੀਬਾੜੀ ਵਿਭਾਗ, ਮਾਲ ਵਿਭਾਗ, ਉਪ ਰਜਿਸਟਾਰ ਸਹਿਕਾਰੀ ਸਭਾਵਾਂ ਅਤੇ ਸਬੰਧਤ ਕਲੱਸਟਰ/ ਨੋਡਲ ਅਫਸਰਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਕਰਨ ਅਤੇ ਪਰਾਲੀ/ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਪੂਰਨ ਰੋਕਥਾਮ ਲਈ ਮਹੀਨਾਵਾਰ ਗਤੀਵਿਧੀਆਂ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।
ਸਹਿਕਾਰੀ ਸਭਾਵਾਂ ਪਾਸ ਮੌਜੂਦ ਮਸ਼ੀਨਰੀ ਦੀ ਸ਼ਨਾਖ਼ਤ
ਇਸੇ ਲੜੀ ਅਧੀਨ ਮਹੀਨਾ ਅਪਰੈਲ-2024 ਦੌਰਾਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਧੀਨ ਪਿੰਡਾਂ ਵਿੱਚ ਕਿਸਾਨਾਂ/ ਗਰੁੱਪਾਂ/ ਸਹਿਕਾਰੀ ਸਭਾਵਾਂ ਪਾਸ ਮੌਜੂਦ ਮਸ਼ੀਨਰੀ ਦੀ ਸ਼ਨਾਖ਼ਤ/ਤਸਦੀਕ ਕੀਤੀ ਜਾਵੇਗੀ। ਲੋੜਵੰਦ ਕਿਸਾਨਾਂ ਨੂੰ ਸਾਉਣੀ-2024 ਦੌਰਾਨ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਲਈ ਇਹ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ। ਸਮੂਹ ਉਪ ਮੰਡਲ ਮੈਜਿਸਟ੍ਰੇਟਸ ਦੁਆਰਾ ਵੱਖ-ਵੱਖ ਵਿਭਾਗਾਂ ਤੋਂ ਨਿਯੱੁਕਤ ਕੀਤੇ ਗਏ ਕਲੱਸਟਰ/ ਨੋਡਲ ਅਫਸਰਾਂ ਨੂੰ ਸਬੰਧਤ ਪਿੰਡਾਂ ਵਿੱਚ ਕਿਰਾਏ ’ਤੇ ਮਸ਼ੀਨਰੀ ਦੇਣ ਵਾਲੇ ਮਸ਼ੀਨ ਮਾਲਕਾਂ ਅਤੇ ਸਹਿਕਾਰੀ ਸਭਾਵਾਂ ਪਾਸੋਂ ਸੂਚੀਆਂ ਤਿਆਰ ਕਰਨ ਲਈ ਸਹਿਯੋਗ ਲੈਣ ਹਿੱਤ ਸੁਝਾਅ ਦਿੱਤਾ ਗਿਆ।
ਇਹ ਵੀ ਪੜ੍ਹੋ :Fazilka Police Recovered Liquor : ਫਾਜਲਿਕਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ, ਤਿੰਨ ਵਿਅਕਤੀ ਗਿਰਫਤਾਰ