Millions Scam With Government ਹਵਾ ‘ਚ ਲੱਗੇ ਅਮਰੂਦਾਂ ਦੇ ਬਾਗ ਦਾ ਮੁਆਵਜ਼ਾ ਲੈ ਕੇ ਸਰਕਾਰ ਨੂੰ ਲਗਾਇਆ ਕਰੋੜਾਂ ਦਾ ਚੂਨਾ

0
204
Guava Orchards Lime The Government Treasury

Millions Scam With Government

-ਅਫਸਰਾਂ ਅਤੇ ਮੁਨਾਫੇਖੋਰਾਂ ਦੇ ਗੱਠਜੋੜ ਨਾਲ ਜਾਅਲੀ ਬਾਗਾਂ ਦੇ ਮੁਆਵਜ਼ਿਆਂ ਦਾ ਘਪਲਾ ਕੀਤਾ ਉਜਾਗਰ

-ਮੁੱਖ ਮੰਤਰੀ ਪੰਜਾਬ ਅਤੇ ਨੂੰ ਪੱਤਰ ਲਿਖ ਕੇ ਦਿੱਤੀ ਘੋਟਾਲੇ ਦੀ ਜਾਣਕਾਰੀ ਅਤੇ ਕੀਤੀ ਕਾਰਵਾਈ ਦੀ ਮੰਗ

  •  ਕੁਲਦੀਪ ਸਿੰਘ
    ਇੰਡੀਆ ਨਿਊਜ਼ (ਮੋਹਾਲੀ)

ਮੋਹਾਲੀ ਜ਼ਿਲ੍ਹੇ ਦੇ ਗਮਾਡਾ ਏਰੀਏ ਅਤੇ ਨਵੇਂ ਚੰਡੀਗੜ੍ਹ ਵਿੱਚ ਅਲੱਗ ਅਲੱਗ ਰਿਹਾਇਸ਼ੀ ਪ੍ਰੋਜੈਕਟਾਂ ਦੇ ਨਾਮ ਤੇ ਪਿੰਡਾਂ ਦੀਆਂ ਜਮੀਨਾਂ ਕਿਸਾਨਾਂ ਕੋਲੋਂ ਐਕੂਆਇਰ ਕੀਤੀਆਂ ਗਈਆਂ ਹਨ। ਜਮੀਨ ਐਕੂਆਇਰ ਕਰਨ ਦੇ ਸਮੇਂ ਦੌਰਾਨ ਰਾਜਸੀ ਅਫਸਰ ਅਤੇ ਭੂ ਮਾਫੀਏ ਦੇ ਗਠਜੋੜ ਵੱਲੋਂ ਐਕੁਆਇਰ ਕੀਤੀਆਂ ਜਾਣ ਵਾਲੀਆਂ ਜਮੀਨਾਂ ਵਿੱਚ ਜਾਅਲੀ ਤਰੀਕੇ ਨਾਲ ਫਲਦਾਰ ਬਗੀਚੇ ਵਿਖਾ ਕੇ ਅਰਬਾਂ ਰੁਪਏ ਦੇ ਨਜਾਇਜ ਮੁਆਵਜੇ ਹਾਸਲ ਕਰਕੇ ਵੱਡੇ ਘਪਲੇ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਗਿਆ।Guava Orchards Lime The Government Treasury

ਜਿਸ ਦੀ ਜਾਣਕਾਰੀ ਮਿਲਦੇ ਸਾਰ ਹੀ ਇਹ ਮਾਮਲਾ ਐੱਮ.ਐੱਲ.ਏ. ਮੋਹਾਲੀ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆ ਕੇ ਮੁੱਖ ਮੰਤਰੀ ਪੰਜਾਬ ਨੂੰ ਇਸ ਮਾਮਲੇ ਦੀ ਜਾਣਕਾਰੀ ਸਬੰਧੀ ਪੱਤਰ ਭੇਜ ਕੇ ਦੋਸ਼ੀਆਂ ਲਈ ਸਖਤ ਸਜਾਵਾਂ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ। ਵਰਨਣ ਯੋਗ ਹੈ ਕਿ ਉਸ ਸਮੇਂ ਸੰਸਥਾ ਦੇ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਕਈ ਲੋਕਾਂ ਵੱਲੋਂ ਅਧਿਕਾਰੀਆਂ ਕੋਲ ਸਰਕਾਰੀ ਹਿਤਾਂ ਦੀ ਰੱਖਿਆ ਕਰਨ ਦੀ ਬੇਨਤੀ ਨਾਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ। ਇਸ ਸਬੰਧ ਵਿੱਚ ਸਤਨਾਮ ਦਾਊਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਗਈ ਕਿ ਉਪਰੋਕਤ ਘੋਟਾਲਾ ਅਰਬਾਂ ਰੁਪਏ ਦਾ ਹੈ ਜੋ ਅਜੇ ਵੀ ਬੇਧੜਕ ਚੱਲ ਰਿਹਾ ਹੈ। ਇਸ ਨਾਲ ਸਬੰਧਤ ਸਾਰੇ ਦਿੱਤੇ ਜਾਣ ਵਾਲੇ ਮੁਆਵਜੇ ਜਾਂਚ ਹੋਣ ਤੱਕ ਰੋਕੇ ਜਾਣ ਅਤੇ ਜਾਂਚ ਤੋਂ ਬਾਅਦ ਸਰਕਾਰੀ ਨੁਕਸਾਨ ਦੀ ਭਰਪਾਈ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। Millions Scam With Government

5500 ਰੁਪਏ ਪ੍ਰਤੀ ਦਰਖਤ ਮੁਆਵਜਾ ਵਸੂਲਿਆ

ਜਿਸ ਦੇ ਨਤੀਜੇ ਵਜੋਂ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਐੱਸ.ਏ.ਐੱਸ ਨਗਰ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੱਤਰ ਪਿਠ ਅੰਕਣ ਨੰ: 727, ਮਿਤੀ 14-6-2019 ਰਾਹੀਂ ਦੱਸਿਆ ਗਿਆ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਇੱਕ ਏਕੜ ਵਿੱਚ 110 ਫਲਦਾਰ ਬੂਟੇ ਲਗਾਏ ਜਾ ਸਕਦੇ ਹਨ ਪਰ ਸਰਕਾਰੀ ਨਿਯਮਾਂ ਖਿਲਾਫ ਜਾ ਕੇ ਇੱਕ ਕਿੱਲੇ ਵਿੱਚ 500 ਤੋਂ 3000 ਹਜਾਰ ਤੱਕ ਬੁਟੇ ਲਗਾਏ ਗਏ ਅਤੇ ਇੱਕ ਬੂਟੇ ਨੂੰ ਲਗਾਉਣ ਦੀ ਕੀਮਤ 50 ਰੁਪਏ ਸੀ।

ਪਰ ਮੁਆਵਜੇ ਵੇਲੇ ਇਨ੍ਹਾਂ ਨਵੇਂ ਲਗਾਏ ਬੂਟਿਆਂ ਨੂੰ ਵੱਡੇ ਦਰਖਤ ਵਜੋਂ ਦਿਖਾ ਕੇ 5500 ਰੁਪਏ ਪ੍ਰਤੀ ਦਰਖਤ ਮੁਆਵਜਾ ਵਸੂਲਿਆ ਗਿਆ ਅਤੇ ਅੱਗੇ ਵੀ ਵਸੂਲਿਆ ਜਾਵੇਗਾ। ਦੂਜੇ ਪਾਸੇ ਜਿਹੜੇ ਛੋਟੇ ਕਿਸਾਨਾਂ ਨੇ ਮਾਫੀਏ ਦੀ ਦੇਖਾ ਦੇਖੀ ਆਪਣੀ ਜਮੀਨ ਵਿੱਚ ਬੂਟੇ ਲਗਾਏ ਅਤੇ ਅਧਿਕਾਰੀਆਂ ਨੂੰ ਹਿੱਸੇ ਨਹੀਂ ਦਿੱਤੇ ਉਹਨਾਂ ਨੂੰ ਇੱਕ ਏਕੜ ਦਾ 2-3 ਲੱਖ ਮੁਆਵਜ਼ਾ ਹੀ ਮਿਲਿਆਂ ਹੈ। Millions Scam With Government

ਸਰਕਾਰ ਦਾ ਵੀ ਮਾਲੀ ਤੌਰ ਤੇ ਨੁਕਸਾਨ – ਬਲਵੰਤ

ਕਿਸਾਨ ਨੇਤਾ ਬਲਵੰਤ ਸਿੰਘ ਨੰਡੀਆਲੀ ਨੇ ਕਿਹਾ ਕਿ ਵਣ ਮੰਡਲ ਅਫਸਰ ਐੱਸ.ਏ.ਐੱਸ. ਨਗਰ ਵੱਲੋਂ ਮੁੱਖ ਪ੍ਰਸ਼ਾਸਕ ਗਮਾਡਾ, ਪੁੱਡਾ ਭਵਨ, ਸੈਕਟਰ 62 ਮੋਹਾਲੀ  ਨੂੰ ਪੱਤਰ ਨੰ: 1135 ਮਿਤੀ 10-05-2018 ਅਤੇ ਭੌ ਪ੍ਰਾਪਤੀ ਕੁਲੈਕਟਰ ਗਮਾਡਾ ਨੂੰ ਪਿੱਠ ਅੰਕਣ ਨੰਬਰ 1136 ਮਿਤੀ 10-05-2018 ਰਾਹੀਂ ਦੱਸਿਆ ਗਿਆ ਸੀ ਕਿ ਜੋ ਫਲਦਾਰ ਬੂਟੇ ਲਗਾਏ ਜਾ ਰਹੇ ਹਨ ਜਾਂ ਲੱਗ ਚੁੱਕੇ ਹਨ,ਉਹ ਭੌਂ ਪ੍ਰਾਪਤੀ ਕਰਨ ਵੇਲੇ ਕੱਟਣੇ ਪੈ ਸਕਦੇ ਹਨ ਜਿਸ ਨਾਲ ਲਗਾਏ ਬੂਟਿਆਂ ਦਾ ਨੁਕਸਾਨ ਹੋਵੇਗਾ ਅਤੇ ਸਰਕਾਰ ਦਾ ਵੀ ਮਾਲੀ ਤੌਰ ਤੇ ਨੁਕਸਾਨ ਹੋਵੇਗਾ ਅਤੇ ਸਰਕਾਰੀ ਹਿਤਾਂ ਦੀ ਰੱਖਿਆ ਲਈ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਸੀ।ਸੰਸਥਾ ਦੇ ਮੈਂਬਰਾਂ ਵੱਲੋਂ ਵੀ ਇਸ ਸਬੰਧ ਵਿੱਚ ਗਮਾਡਾ ਕੋਲ ਸ਼ਿਕਾਇਤ ਕੀਤੀ ਗਈ ਸੀ। ਜਿਸ ਦੇ ਆਧਾਰ ਤੇ ਗਮਾਡਾ ਵੱਲੋਂ ਐਲ ਏ ਸੀ /ਐਨ ਟੀ /2022/3653 ਮਿਤੀ 3-3-2022 ਰਾਹੀਂ ਸ਼ਿਕਾਇਤ ਮਿਲਖ ਅਫਸਰ ਨੂੰ ਮਾਰਕ ਕਰਨ ਬਾਰੇ ਦੱਸਿਆ ਸੀ। Millions Scam With Government

MLA ਕੁਲਵੰਤ ਸਿੰਘ ਵੱਲੋਂ ਪੈਰਵਾਈ

Guava Orchards Lime The Government Treasury

MLA ਕੁਲਵੰਤ ਸਿੰਘ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਮਲਾ ਉੱਚ ਅਧਿਕਾਰੀਆਂ ਕੋਲ ਉਠਾਇਆ ਜਿਸ ਦੇ ਨਤੀਜੇ ਵਜੋਂ ਕੁਝ ਮਾਮਲਿਆਂ ਵਿੱਚ ਮੁਆਵਜੇ ਰੁਕ ਗਏ। ਮੁੱਖ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਅਰੰਭ ਹੋਣ ਤੇ ਜਾਂਚ ਵਿੱਚ ਪੂਰੀ ਤੇਜੀ ਨਾਲ ਕੰਮ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ,ਇਸ ਲਈ ਸਰਕਾਰ ਮਾਮਲੇ ਦੀ ਨਿਰਪੱਖ ਜਾਂਚ ਕਰੇਗੀ। ਕੁਲਵੰਤ ਸਿੰਘ ਨੇ ਕਿਹਾ ਹਰ ਉਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ,ਜਿੱਥੇ ਘਪਲੇ ਦੀ ਬੋ ਆਉਂਦੀ ਹੋਵੇ। ਕਿਓਕਿ ਆਪ ਸਰਕਾਰ ਨੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਹੈ। Millions Scam With Government

Also Read :The Real Reason For The Collapse Of The Congress ਕਾਂਗਰਸੀ ਮੰਤਰੀਆਂ-ਸੰਤਰੀਆਂ ਦੀ ਲੁੱਟ ਬਣੀ ਕਾਂਗਰਸ ਦੀ ਹਾਰ ਦਾ ਕਾਰਨ :SMS Sandhu

Connect With Us : Twitter Facebook

 

SHARE