Mining and Money laundering case ਭੁਪਿੰਦਰ ਸਿੰਘ ਨੂੰ ਅਦਾਲਤ ਨੇ ਜੇਲ ਭੇਜਿਆ

0
241
Mining and Money laundering case

Mining and Money laundering case

ਇੰਡੀਆ ਨਿਊਜ਼, ਜਲੰਧਰ :

Mining and Money laundering case ਰੇਤ ਖਨਨ ਅਤੇ ਮਨੀ ਲੌਂਡਰਿੰਗ ਕੇਸ ਵਿੱਚ ਫਸੇਂ ਮੁੱਖਮੰਤਰੀ ਦੇ ਰਿਸ਼ਤੇਦਾਰ (ਭਤੀਜੇ) ਭੁਪਿੰਦਰ ਸਿੰਘ ਉਰਫ ਹਨੀ ਨੂੰ ਅਦਾਲਤ ਨੇ ਜੇਲ ਵਿੱਚ ਭੇਜ ਦਿੱਤਾ ਹੈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਯਾਦ ਰਹੇ ਕਿ ਹਨੀ ਨੂੰ ਈਡੀ ਨੇ 4 ਫਰਵਰੀ ਨੂੰ ਗਿਰਫ਼ਤਾਰ ਕੀਤਾ ਸੀ ਉਸ ਕੋਲੋਂ ਕਰੋੜਾਂ ਰੁਪਏ ਦਾ ਕੈਸ਼ ਅਤੇ ਜਇਦਾਦ ਦੇ ਕਾਗਜ ਮਿਲੇ ਸੀ ਇਸ ਤੋਂ ਬਾਅਦ ਉਹ ਲਗਾਤਾਰ ਰਿਮਾਂਡ ਤੇ ਚੱਲ ਰਿਹਾ ਸੀ ਸ਼ੁਕਰਵਾਰ ਨੂੰ ਰਿਮਾਂਡ ਖਤਮ ਹੋਣ ਤੇ ਈਡੀ ਨੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਇਸ ਤੋਂ ਬਾਅਦ ਹਨੀ ਦਾ ਰਿਮਾਂਡ ਵਧਾਉਣ ਦੀ ਅਪੀਲ ਈਡੀ ਨੇ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਹਨੀ ਨੂੰ ਜੇਲ ਵਿੱਚ ਭੇਜ ਦਿੱਤਾ

ਈਡੀ ਦੇ ਵਕੀਲ ਨੇ ਰਿਮਾਂਡ ਵਧਾਉਣ ਦੀ ਮੰਗ ਕੀਤੀ Mining and Money laundering case

ਅਦਾਲਤ ਵਿੱਚ ਈਡੀ ਦੇ ਵਕੀਲ ਨੇ ਹਨੀ ਦੇ ਰਿਮਾਂਡ ਵਿੱਚ 7 ​​ਦਿਨ ਦਾ ਵਾਧਾ ਕਰਨ ਦੀ ਮੰਗ ਕੀਤੀ ਪਰ ਅਦਾਲਤ ਨੇ ਉਸ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਹਨੀ ਨੂੰ ਨਿਆਂਇਕ ਹਿਰਾਸਤ ‘ਚ ਕਿੱਥੇ ਰੱਖਿਆ ਜਾਵੇਗਾ।

ਰਿਮਾਂਡ ਵਿੱਚ ਹਨੀ ਨੇ ਕਈਂ ਗੱਲਾਂ ਕਬੂਲ ਕੀਤੀਆਂ Mining and Money laundering case

ਇਸ ਤੋਂ ਪਹਿਲਾਂ ਰਿਮਾਂਡ ਵਿੱਚ ਆਰੋਪੀ ਭੁਪਿੰਦਰ ਸਿੰਘ (ਹਨੀ) ਨੇ ਇਹ ਕਬੂਲ ਕੀਤਾ ਕਿ ਉਸ ਨੇ ਰੇਤ ਮਾਫੀਆ ਕੋਲੋਂ ਮੋਟੀ ਰਕਮ ਲਈ ਸੀ। ਇਹ ਰਕਮ ਉਸ ਨੂੰ ਵੱਡੇ ਪੱਧਰ ਤੇ ਤਬਦੀਲੀਆਂ ਕਰਵਾਉਣ ਲਈ ਲਿਤੀ ਸੀ। ਹਨੀ ਨੇ ਇਹ ਵੀ ਮਨਿਆ ਕਿ ਉਸ ਨੇ ਕਈ ਅਧਿਕਾਰੀਆਂ ਦੀ ਬਦਲੀ ਵੀ ਕਰਵਾਈ ਸੀ। ਰਿਮਾਂਡ ਦੇ ਦੌਰਾਨ ਹਨੀ ਦੇ ਮੋਬਾਈਲ ਵਿੱਚ 18 ਲੱਖ ਡਿਜਿਟਲ ਪੇਜ ਵੀ ਮਿਲੇ ਸੀ ਜਿਸ ਤੋਂ ਕਈ ਖੁਲਾਸੇ ਹੋਣ ਦੀ ਉੱਮੀਦ ਹੈ।

ਮੁੱਖਮੰਤਰੀ ਤੇ ਹਮਲਾਵਰ ਹੋ ਗਿਆ ਸੀ ਵਿਪੱਖ Mining and Money laundering case

ਭੁਪਿੰਦਰ ਸਿੰਘ ਦੀ ਗਿਰਫਤਾਰੀ ਅਤੇ ਕਰੋੜਾਂ ਰੁਪਏ ਮਿਲਣ ਤੋਂ ਬਾਅਦ ਪ੍ਰਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀ ਆਰੋਪ ਲਾਏ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੇ ਕੋਲੋਂ ਇੰਨੀ ਵੱਡੀ ਰਕਮ ਫੜਿਆ ਜਾਣਾ ਵੱਡੀ ਗੱਲ ਹੈ। ਵਿਰੋਧੀ ਧਿਰਾਂ ਨੇ ਮੁੱਖਮੰਤਰੀ ਤੋਂ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : Big decision of EC ਬੈਂਸ ਅਤੇ ਕਮਲਜੀਤ ਸਿੰਘ ਨੂੰ 24 ਘੰਟੇ ਵੀਡੀਓ ਟੀਮਾਂ ਦੀ ਨਿਗਰਾਨੀ ਵਿੱਚ ਰਹਿਣ ਦੇ ਹੁਕਮ

ਇਹ ਵੀ ਪੜ੍ਹੋ : What is Punjab drug case ਛੇ ਹਜ਼ਾਰ ਕਰੋੜ ਰੁਪਏ ਦੇ ਡ੍ਰੱਗ ਕੇਸ ਵਿਚ ਫਸੇ ਮਜੀਠੀਆ

ਇਹ ਵੀ ਪੜ੍ਹੋ : Big relief to Majithia 23 ਫਰਵਰੀ ਤਕ ਗਿਰਫਤਾਰੀ ਤੇ ਰੋਕ

Connect With Us : Twitter Facebook

SHARE